ਭਰੋਸਾ ਉੱਠ ਗਿਆ

 ਮੂਲ ਚੰਦ ਸ਼ਰਮਾ 
                                 • ਸਮਾਜ ਵੀਕਲੀ
ਅਪਣਾ ਵੋਟ ਬਚਾ ਕੇ ਰੱਖਣਾ ਹੈ ,
ਤੁੱਕਿਆਂ ਵੱਲ ਝਾਕਦੇ ਬੋਕਾਂ ਤੋਂ  .
ਕੁੱਝ ਸਿੱਖੀਏ ਬੁੱਧੀਜੀਵੀਆਂ ਤੋਂ  ,
ਕੁੱਝ ਸਿੱਖਿਆ ਲਈਏ ਸਲੋਕਾਂ ਤੋਂ .
ਕਿਉਂਕਿ ਵਾਅਦਾ ਵਫ਼ਾ ਨਹੀਂ ਹੁੰਦਾ ,
ਇਹਨਾਂ ਖ਼ੂਨ ਪੀਣੀਆਂ ਜੋਕਾਂ ਤੋਂ  .
ਤਾਂ ਹੀ ਜਨਤਾ ਦਾ ਵਿਸ਼ਵਾਸ਼ ਉੱਠ ਗਿਆ ,
ਸੱਭੇ ਸਿਆਸੀ ਲੋਕਾਂ ਤੋਂ  .
                     ਮੂਲ ਚੰਦ ਸ਼ਰਮਾ