ਭੂਰੀਆਂ ਕੀੜੀਆਂ

ਬੁੱਧ ਸਿੰਘ ਨੀਲੋਂ

(ਸਮਾਜਵੀਕਲੀ)

ਟੁੱਟ ਪੈਣੇ ਨੇ ਜਲੇਬੀ ਮਾਰੀ….!
ਅੱਖ ਵਿੱਚ ਤੇਲ ਪੈ ਗਿਆ ?
ਅਖੇ ਤੇਰੇ ਯਾਰ ਦੀਆਂ
ਨਾਭੇ ਪੈਣ ਤਰੀਕਾਂ ,
ਨੀ ਤੇਰੇ ਯਾਰ ਦੀਆਂ ।

ਗੱਲ ਤਰੀਕਾਂ ਦੀ ਵੀ ਨਹੀਂ,
ਮਨ ਕੀ ਬਾਤ ਕੀ ਵੀ ਨਹੀਂ !
ਗੱਲ ਤੇ ਪੰਜਾਬ ਦੇ ਪੰਜਾਬੀਆਂ ਦੀ ਹੈ
ਕਿਸੇ ਨੂੰ ਮੱਖਣੀ ਵਿਚੋਂ ਵਾਲ ਵਾਂਗੂੰ
ਕੱਢ ਦੇਣਾ ਸੌਖਾ ਨੀ ਹੁੰਦੇ।

ਵਿਸ਼ ਕੰਨਿਆ ਦੀ ਲੋੜ ਹੁੰਦੀ ਐ
ਅੱਜਕੱਲ੍ਹ ਦਰਬਾਰੀ ਕਵੀ ਕਵਿਤਾ ਨੀ ਲਿਖਦਾ
ਸਗੋਂ ਉਹ ਤਾਂ ਵਿਸ਼ ਕੰਨਿਆ ਪਾਲਦਾ ਐ
ਲੋਕਾਂ ਦੇ ਸੁਪਨਿਆਂ ਨੂੰ ਗਾਲਦਾ ਹੈ !
ਆਪਣੀ ਮੌਜ ਲਈ ਵਰਤਦਾ ਤੇ ਖਰਚਦਾ
ਉਹ ਸੱਤਾਧਾਰੀ ਐ !
ਖੈਰ ਉਹ ਕੌਣ ਐ ?

ਐਨਾ ਸੱਚ ਨਾ ਬੋਲ
ਨਾ ਕਿਸੇ ਦੇ ਪਰਦੇ ਨ ਫੋਲ
ਈਸਬਗੋਲ ਵੱਜਦੇ ਢੋਲ
ਸਭ ਹੈ ਗੋਲ ਮੋਲ
ਬਾਬਾ ਤੂੰ ਘੱਟ ਨਾ ਤੋਲ

ਇਹ ਦੰਦ ਕਥਾ ਹੈ ਜਾਂ ਗੱਪ ਹੈ
ਪਰ ਹੈ ਲੱਗਦਾ ਸੱਚ ਹੈ..
ਸੱਚ ਤੇ ਝੂਠ ਬਰਾਬਰ ਹੁੰਦਾ
..ਕਿਸੇ ਲਈ ਮਾਂਹ ਸੁਆਦੀ
ਕਿਸੇ ਲਈ ਵਾਦੀ ਹੁੰਦੇ ਆ..
ਹੱਥਾਂ ਉਤੇ ਸਰੋੰ ਜਮਾਉਣੀ.
ਸੌਖਾ ਕੰਮ ਨਹੀਂ ਹੁੰਦਾ
ਫੇਰ ਪਾਂਧਾ ਨਾ ਪੁੱਛਣਾ..
ਹੁਣ ਆਮ ਤੇ ਖਾਸ ਲੋਕਾਂ ਨੂੰ
ਯਾਦ ਆ ਰਿਹਾ ਹੈ ਕਿ ਸਹੁੰਆਂ ਖਾ ਕੇ
ਮੁਕਰ ਗਏ ਵਾਲਾ ਕੈਪਟਨ ਦਾਸ
ਲੋਕ ਬੋਕ ਵਾਂਗ ਝਾਕਦੇ ਰਹਿਗੇ…
ਗਲੀਆਂ ਹੋਈਆਂ ਸੁੰਨੀਆਂ
ਵਿੱਚ ਚਿੱਟਾ ਫਿਰੇ

ਕੋਈ ਗਾ ਰਿਹਾ ਸੀ
ਚਿੱਟੇ ਦੀ ਚਾਦਰ ਉਤੇ
ਮਜੀਠੀਆ ਰੰਗ ਮਾਹੀਆ
ਜਦੋ ਦੀ ਵਿਆਹੀ ਮੇਰਾ
ਉਡਿਆ ਹੈ ਰੰਗ ਮਾਹੀਆ
ਚਿੱਟਾ ਚਿੱਟਾ ਹੋਈ ਪਈ ਹੈ
ਜੱਟ ਦੀ ਝੜਾਈ ਹੈ !
ਲੋਕ ਦੱਸਦੇ ਨੇ ਕਿ
ਹੁਣ ਪੁਲਸ ਨਾ ਮਾਰਦੀ ਛਾਪੇ
ਲੱਗਦਾ ਰਲਿਆ ਤੰਤਰ ਜਾਪੇ
ਲੋਕੀ ਕੱਠੇ ਹੋ ਕੇ ਆਪੇ..
ਲੱਗੇ ਕਬਰਾਂ ਦੇ ਲੈਣ ਨਾਪੇ
ਦੇਖਣ ਪਿੰਡ ਜਾਗਦਾ ਜਾਪੇ
ਕੁੜੀਆਂ ਲੈ ਗਏ ਮੁੰਡੇ ਰਹੇ ਕੁਰਲਾਉਦੇ ਮਾਪੇ
ਉਹਦੀ ਉਤਰੇ ਨਾ
ਚੌਵੀ ਘੰਟੇ ਭੰਗ ਮਾਹੀਆ
ਚਿੱਟੇ ਦੀ ਚਾਦਰ….!

ਚਿੱਟੇ ਦੀ ਚਾਦਰ ਉਤੇ ਗੁਲਾਬੀ ਰੰਗ ਵੇ
ਕੌਣ ਤੋੜ ਗਿਆ ਕੱਚ ਦੀ ਵੰਗ ਵੇ
ਖਾਂਦੇ ਪੀਂਦੇ ਸੀ ਹੋ ਗੇ ਮਲੰਗ ਵੇ
ਚੜਿਆ ਮਜੀਠੀਆ ਸਾਨੂੰ ਰੰਗ ਵੇ
ਲਾਹੀ ਸਾਰੇ ਟੱਬਰ ਨੇ ਸੰਗ ਵੇ
ਮਿਲਿਆ ਮੈਨੂੰ ਨੰਗ ਮਾਹੀਆ
ਕਦੇ ਲੰਘਦਾ ਨ ਹੁਣ ਖੰਗ ਮਾਹੀਆ।

ਚਿੱਟੇ ਦੀ ਚਾਦਰ ਹੈ ਟੱਬਰ ਮਲੰਗ ਮਾਹੀਆ

ਗਲੀਆਂ ਵਿੱਚ ਫਿਰਨ ਚਿੱਟੇ ਦੇ ਬਜਾਜੀ
ਸਾਡੇ ਹਾਕਮ ਬਣੇ ਨੇ ਹਿਟਲਰ ਨਾਜ਼ੀ
ਟਕਾ ਮਿਲੇ ਨਾ ਹੁਣ ਕਿਤੋਂ ਵਿਆਜ਼ੀ
ਅਸੀਂ ਹਰ ਗਏ ਜਿੱਤ ਕੇ ਬਾਜ਼ੀ.
ਕੌਣ ਮੋੜੇਗਾ ਜੋ ਪਾਉਦੇ ਭਾਜ਼ੀ.
ਬੀਮਾਰ ਪੁਲਿਸ ਨੇ ਸਭ ਕੀਤੇ ਰਾਜ਼ੀ.
ਜਦ ਮੀਆਂ ਬੀਵੀ ਨੇ ਰਲਗੇ
ਦੱਸੋ ਕੀ ਕਰੂ ਹੁਣ ਕਾਜ਼ੀ.
ਕਿਵੇਂ ਸਹੁਰੇ ਜਾਵਾਂ ਮਾਂ ਜੀ
ਮੁੰਡੇ ਦੀਆਂ ਗੱਲਾਂ ਸੁਣ ਹੋਗੀ ਦੰਗ ਮਾਹੀਆ।

ਮੇਰੀ ਤਾਂ ਟੁੱਟ ਗੀ ਵੰਗ ਮਾਹੀਆ
ਛੇਤੀ ਹੋ ਜੂ ਪੰਜਾਬ ਨੰਗ ਮਾਹੀਆ

ਜੇ ਹੁਣ ਸੰਭਾਲਿਆ ਨਾ ਮੌਕਾ
ਜੇ ਨਾ ਤੋੜੀਆਂ ਇਹ ਜੋਕਾਂ
ਲੱਗੀਆਂ ਰੁਕਣੀਆਂ ਨੀ ਮੋਕਾਂ
ਪਊ ਕੁੱਝ ਕਰਨਾ
ਨਹੀਂ ਹੁਣ ਸਰਨਾ
ਵਹਿਗੀ ਬੇੜੀ..
ਤੇਰੀ ਪਾਪੀਆ
ਕੁੜੀਆਂ ਨਿੱਤ ਮਾਰਦੀ ਚੀਕਾਂ…
.ਤੇਰੀਆਂ ਲੰਮੀਆਂ ਹੋਈਆਂ ਤਰੀਕਾ

ਕਦ ਤੈਨੂੰ ਜਾਗ ਆਵੇਗੀ ?
ਬੋਲ ਪੰਜਾਬ ਸਿਆ ਬੋਲ ਬੋਲ
ਕਿਉਂ ਨੀ ਬੋਲਦਾ …..
ਬੋਲਦਾ ….
ਮਨਾਂ ਦੀ ਘੁੰਡੀ ਨੂੰ ਕਿਉਂ ਨੀ ਖੋਲਦਾ…।

ਜੋ ਆਪੇ ਬਣੇ ਧਨੰਤਰ ਜੀ.
ਸਾਰੇ ਆਪੇ ਹੀ ਉਡ ਜਾਣਗੇ…
ਮੇਲਾ ਲੱਗਦੈ ਸਮਸ਼ਾਨ ਕੁੜੇ
ਨਾ ਪੁੱਤਰ ਜਿਉਂਦੇ ਘਰ ਮੁੜੇ
ਨਿੱਤ ਬੂਹੇ ਆਉਂਦੀ ਮਕਾਣ ਕੁੜੇ।

ਟੁੱਟ ਪੈਣੇ ਨੇ ਜਲੇਬੀ ਮਾਰੀ ਅੱਖ ਵਿੱਚ ਤੇਲ ਪੈ ਗਿਆ …..!

ਪਰ ਹੁਣ ਤੇ…ਰੋਜ਼ ਹੀ ਖਬਰ ਛਪਦੀ….
ਕੁੜੀਆਂ ਵੀ ਤੁਰੀਆਂ…ਚਿੱਟੇ ਮਗਰ….!
ਪੰਜਾਬੀ ਹੋਣ ਦਾ ਕਰੋ ਮਾਣ ਜੀ
ਆਖਿਆ ਕਰੋ ਕਿ
ਸਾਡੀ ਨਹੂੰ ਤੇ ਨਸ਼ੇੜੀ ਹੈ…!
ਗੱਲ ਜੇ ਜਲੇਬੀ ਦੀ ਹੁੰਦੀ ਤਾਂ ਵੀ ਸਰ ਜਾਣਾ ਸੀ
ਗੱਲ ਤੇ ਬਹੁਤ ਅੱਗੇ ਲੰਘ ਗਈ ਐ।

ਉਠ ਜਾਗ ਪੰਜਾਬ ਸਿਆਂ,
ਹੁਣ ਨੀ ਚੁੱਪ ਰਹਿਣ ਦਾ ਵੇਲਾ।
।।।।।।
ਇਲਤੀ ਬਾਬਾ (ਬੁੱਧ ਸਿੰਘ ਨੀਲੋਂ)
9464370823

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੁੱਸੇ ਅੰਦਰ ਅੱਗ ਪਈ ਏ
Next articleਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਦੇ 66 ਵੇਂ ਪ੍ਰੀ ਨਿਰਵਾਨ ਦਿਵਸ ਸੰਬੰਧੀ ਸਮਾਗਮ ਕਰਵਾਇਆ