ਬੇੜੀਆਂ

ਮਹਿੰਦਰ ਸਿੰਘ ਮਾਨ

(ਸਮਾਜਵੀਕਲੀ)

ਅਮੀਰਾਂ ਤੇ ਟੇਕ ਰੱਖ ਕੇ
ਜ਼ਿੰਦਗੀ ਬਿਤਾਣ ਵਾਲਿਉ
ਅੱਜ ਤੱਕ ਕਿਸੇ ਅਮੀਰ ਨੇ
ਕਿਸੇ ਗਰੀਬ ਦੀ
ਜ਼ਿੰਦਗੀ ਦੇ ਪੈਰਾਂ ਚ ਪਈਆਂ
ਗਰੀਬੀ ਦੀਆਂ ਬੇੜੀਆਂ
ਨਹੀਂ ਖੋਲ੍ਹੀਆਂ
ਇਸ ਲਈ ਤੁਹਾਨੂੰ
ਆਪਣੀ ਜ਼ਿੰਦਗੀ ਦੇ ਪੈਰਾਂ ਚ ਪਈਆਂ
ਗਰੀਬੀ ਦੀਆਂ ਬੇੜੀਆਂ
ਖੋਲ੍ਹਣ ਲਈ
ਆਪ ਹੀ ਸੰਘਰਸ਼
ਕਰਨਾ ਪੈਣਾ ਹੈ
ਆਪ ਹੀ ਸੰਘਰਸ਼
ਕਰਨਾ ਪੈਣਾ ਹੈ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly