ਭਗਵੰਤ ਮਾਨ ਵੱਲੋਂ ਸੰਸਦ ’ਚ ਕਾਂਗਰਸੀਆਂ ਦੀ ਗੈਰਹਾਜ਼ਰੀ ਦੀ ਆਲੋਚਨਾ

ਨਵੀਂ ਦਿੱਲੀ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਦੀ ਪਾਰਲੀਮੈਂਟ ‘ਚੋਂ ਮੁਕੰਮਲ ਗੈਰਹਾਜ਼ਰੀ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਤਾਜਪੋਸ਼ੀ ਦੇ ਜਸ਼ਨਾਂ ‘ਚ ਕਾਂਗਰਸੀਆਂ ਨੇ ਕਿਸਾਨ ਜਥੇਬੰਦੀਆਂ ਦੀ ਅਪੀਲ ਨੂੰ ਰੋਲ ਕੇ ਰੱਖ ਦਿੱਤਾ। ਇਹ ਨਾ ਸਿਰਫ਼ ‘ਜਨਤਕ ਵ੍ਹਿਪ’ ਦੀ ਉਲੰਘਣਾ ਹੈ, ਸਗੋਂ ਦਿੱਲੀ ਦੀਆਂ ਹੱਦਾਂ ‘ਤੇ ਕੁਰਬਾਨੀਆਂ ਦੇ ਰਹੇ ਅੰਨਦਾਤਾ ਦੀ ਤੌਹੀਨ ਹੈ।

ਸ੍ਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਅੱਜ ਸੰਸਦ ਵਿੱਚ ਮੌਨਸੂਨ ਇਜਲਾਸ ਦੌਰਾਨ ਲਗਾਤਾਰ ਚੌਥੀ ਵਾਰ ਕੰਮ ਰੋਕੂ ਮਤਾ ਪੇਸ਼ ਕੀਤਾ, ਜਿਸ ਨੂੰ ਕੇਂਦਰ ਸਰਕਾਰ ਨੇ ਅੱਜ ਵੀ ਰੱਦ ਕਰ ਦਿੱਤਾ, ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਾਰੀ ‘ਜਨਤਕ ਵ੍ਹਿਪ’ ‘ਤੇ ਪਹਿਰਾ ਦਿੰਦਿਆਂ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਕਿਸਾਨਾਂ ਦੇ ਹੱਕ ‘ਚ ਖੇਤੀ ਕਾਨੂੰਨਾਂ ਵਿਰੁੱਧ ਜਿੰਨੀ ਵਾਹ ਲੱਗ ਸਕਦੀ ਸੀ, ਉਨ੍ਹਾਂ ਨੇ ਲਾਈ। ਮਾਨ ਮੁਤਾਬਿਕ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ‘ਆਪ’ ਉਦੋਂ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਵਿਰੋਧ ਜਾਰੀ ਰੱਖੇਗੀ। ‘ਆਪ’ ਆਗੂ ਨੇ ਖੇਤੀ ਕਾਨੂੰਨਾਂ ਬਾਰੇ ਕਾਂਗਰਸ ‘ਤੇ ਦੋਗਲਾ ਸਟੈਂਡ ਲੈਣ ਦਾ ਵੀ ਦੋਸ਼ ਲਾਇਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਅਜੇ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦਾ: ਸੋਨੂ ਸੂਦ
Next articleTorrential rains throw normal life out of gear in K’taka