ਭਗਤ ਬਾਬਾ ਪ੍ਰਕਾਸ਼ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਸਮਾਪਤ

ਸ਼ਾਮ ਚੁਰਾਸੀ (ਚੁੰਬਰ) (ਸਮਾਜ ਵੀਕਲੀ)- ਭਗਤ ਬਾਬਾ ਪ੍ਰਕਾਸ਼ ਸਿੰਘ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ ਚੌਵੀ ਵੀਂ ਬਰਸੀ ਦੇ ਰੂਪ ਵਿੱਚ ਪਿੰਡ ਕਾਠੇ ਨੇੜੇ ਸ਼ਾਮਚੁਰਾਸੀ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਰਧਾ ਤੇ ਧੂਮਧਾਮ ਨਾਲ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ । ਪ੍ਰਬੰਧਕ ਰਾਮ ਲੁਭਾਇਆ (ਲਾਭ ਸਿੰਘ) ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਦਰਬਾਰ ਦੀਆਂ ਮੁੱਖ ਰਸਮਾਂ ਅਦਾ ਕੀਤੀਆਂ ਗਈਆਂ । ਨਿਸ਼ਾਨ ਸਾਹਿਬ ਚੜ੍ਹਾਏ ਗਏ।

ਇਸ ਮੌਕੇ ਗਾਇਕ ਬੂਟਾ ਮੁਹੰਮਦ, ਸਰਬਜੀਤ ਫੁੱਲ , ਕੁਲਦੀਪ ਚੁੰਬਰ , ਕਾਂਤਾ ਰਾਣੀ, ਮੰਗੀ ਸਾਹਰੀ, ਨਿਰਮਲ ਨਿੱਕਾ ,ਦੇਵ ਸਤਿਆਲ ਸਮੇਤ ਕਈ ਹੋਰਾਂ ਨੂੰ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ।ਰਣਜੀਤ ਮੜੂਲੀ ਬ੍ਰਾਹਮਣਾਂ ਦੀ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਪ੍ਰੋਗਰਾਮ ਲਈ ਪ੍ਰਬੰਧਕ ਪ੍ਰੇਮ ਸਿੰਘ , ਜਸਬੀਰ ਸਿੰਘ , ਗੁਰਵਿੰਦਰ ਸਿੰਘ ,ਜਗਤਾਰ ਸਿੰਘ, ਸਹਿਜਪ੍ਰੀਤ ਸਿੰਘ, ਸਰਪੰਚ ਤੇਜਿੰਦਰ ਕੌਰ, ਕੁਲਵਿੰਦਰ ਸਿੰਘ , ਰਛਪਾਲ ਸਿੰਘ ਅਤੇ ਬਲਜਿੰਦਰ ਸਿੰਘ ਸਮੇਤ ਕਈ ਹੋਰ ਆਪਣੀਆਂ ਸੇਵਾਵਾਂ ਦਿੱਤੀਆਂ । ਆਈ ਸੰਗਤ ਵਿੱਚ ਚਾਹ ਪਕੌਡ਼ੇ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAdopt the strategy of needonomics to become an engine of growth for the sustainable global economy in the post-pandemic era: VC Starex University M.M. Goel
Next articleਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ 29 ਵਾਂ ਸਾਲਾਨਾ ਉਰਸ ਮੇਲਾ 20 ,21, 22 ਨੂੰ – ਕਿਰਨ ਮਹੰਤ