ਨਿਆਣਾ ਬੰਦਾ

ਬਿੰਦਰ ਸਾਹਿਤ ਇਟਲੀ

(ਸਮਾਜ ਵੀਕਲੀ)

ਬੰਬਾਂ ਦੇ ਨਾਲ ਖੇਡਣ ਲੱਗਾ
ਬੰਦਾ ਅੱਜੇ ਵੀ ਨਿਆਣਾ

ਪਰਮਾਣੂ ਨੂੰ ਖੇਲ ਸਮਝਦਾ
ਮੌਤ ਤੋਂ ਹੈ ਅਣਜਾਣਾ

ਆਖੇ ਮੈਂ ਮਚਿਓਰ ਹੋ ਗਿਆ
ਬਣਿਆ ਫਿਰੇ ਸਿਆਣਾ

ਮਤ ਜਦੋਂ ਤੱਕ ਆਉ ਇਸ ਨੂੰ
ਸਭ ਕੁਝ ਖ਼ਾਕ ਹੋ ਜਾਣਾ

ਰੋਣ ਦਾ ਮੌਕਾ ਵੀ ਨਾ ਮਿਲਣਾ
ਬੀਤ ਗਿਆ ਜਦੋ ਭਾਣਾ

ਸੁੱਟੋ ਹਥਿਆਰ ਤੇ ਰੌਕੋ ਜੰਗਾਂ
ਜੇਕਰ ਜਹਾਨ ਬਚਾਉਣਾ

ਬਣਿਆ ਨਾ ਜੇ ਬੰਦਾ ਬਿੰਦਰਾ
ਪਿੱਛੋਂ ਪਊ ਪਛਤਾਉਣਾ

ਬਿੰਦਰ ਸਾਹਿਤ ਇਟਲੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਵੱਲੋਂ ਭਾਜਪਾ ਆਰ ਐੱਸ ਐੱਸ ਤੇ ਸੰਘ ਆਗੂਆਂ ਲਈ ਧੰਨਵਾਦ ਸਮਾਗਮ ਭਲਕੇ
Next articleਮੱਚਦੀ ਅੱਗ *ਚ ਤੇਲ ਪਾਉਣ ਦਾ ਕੰਮ ਕਰ ਸਕਦੈ ਚੀਨ।