ਸਹਾਇਕ ਲਾਈਨਮੈਨ ਸਤਨਾਮ ਸਿੰਘ ਦੀ ਕਰੰਟ ਲੱਗਣ ਨਾਲ ਹੋਈ ਮੌਤ

ਫੋਟੋ ਕੈਪਸ਼ਨ-ਸਵ.ਸਤਨਾਮ ਸਿੰਘ ਦੀ ਫਾਇਲ ਫੋਟੋ।

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬੀਤੇ ਕੱਲ ਸਹਾਇਕ ਲਾਈਨਮੈਨ ਸਤਨਾਮ ਸਿੰਘ ਪੰਮਣ ਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋਣ ਦੀ ਸ਼ੋਕਮਈ ਖਬਰ ਪ੍ਰਾਪਤ ਹੋਈ।ਪ੍ਰਾਪਤ ਜਾਣਕਾਰੀ ਮੁਤਾਬਕ ਸਹਾਇਕ ਲਾਈਨਮੈਨ ਸਤਨਾਮ ਸਿੰਘ ਪੰਮਣ ਜੋ ਬਤੌਰ ਸੁਲਤਾਨਪੁਰ ਲੋਧੀ 2 ਸਬਡਵੀਜਨ ਡਿਊਟੀ ਦੌਰਾਨ ਬਿਜਲੀ ਸਪਲਾਈ ਵਿੱਚ ਨੂਰਪੁਰ ਢੀਡਰ ਵਿੱਚ ਪਏ ਫਾਲਟ ਨੂੰ ਠੀਕ ਕਰਨ ਵਾਸਤੇ ਹਲਕੇ ਵਿੱਚ ਗਏ ਸੀ ਜੋ ਕਿ ਪਿੰਡ ਅਮਾਨੀਪੁਰ ਨੇੜੇ ਬਿਜਲੀ ਸਪਲਾਈ ਵਿੱਚ ਪਏ ਫਾਲਟ ਨੂੰ ਠੀਕ ਕਰਨ ਉਪਰੰਤ ਜਦੋਂ ਲਾਈਨ ਦਾ ਸਵਿੱਚ ਲਗਾਉਂਣ ਲੱਗਾ ਤਾਂ ਅਚਾਨਕ ਸਵਿੱਚ ਵਿੱਚ ਕਰੰਟ ਆ ਗਿਆ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਜਿਸਦਾ ਡਾਕਟਰਾਂ ਦੀ ਟੀਮ ਵਲੋਂ ਪੋਸਟ ਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।ਸਵ.ਸਤਨਾਮ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਨਗਰ ਪਿੰਡ ਪੰਮਣ ਵਿਖੇ ਕਰ ਦਿਤਾ ਗਿਆ।

ਉਹਨਾਂ ਦੇ ਅਚਾਨਕ ਅਕਾਲ ਚਲਾਣੇ ਤੇ ਵਿਧਾਇਕ ਨਵਤੇਜ ਸਿੰਘ ਚੀਮਾ,ਚੇਅਰਮੈਨ ਪਰਵਿੰਦਰ ਸਿੰਘ ਪੱਪਾ,ਪ੍ਰਧਾਨ ਨਗਰ ਕੌਂਸਲ ਦੀਪਕ ਧੀਰ ਰਾਜੂ,ਇੰਜ.ਸਵਰਨ ਸਿੰਘ,ਗੁਰਪ੍ਰੀਤ ਕੌਰ ਰੂਹੀ ਮੈਂਬਰ ਐਸਜੀਪੀਸੀ,ਐਕਸੀਅਨ ਐਚਸੀ ਇੰਜ.ਦਰਸ਼ਨ ਸਿੰਘ,ਪ੍ਰਤਾਪ ਸਿੰਘ ਮੋਮੀ ਰੀਟਾਇਰਡ ਐਸਡੀਓ,ਮੁਖਤਾਰ ਸਿੰਘ ਖਿੰਡਾ ਰੀਟਾਇਰਡ ਸੁਪਰਡੈਂਟ,ਸਰਪੰਚ ਕਸ਼ਮੀਰ ਸਿੰਘ,ਗੁਰਦੀਪ ਸਿੰਘ ਐਸਡੀਓ,ਮਨਿੰਦਰਜੀਤ ਸਿੰਘ ਐਸਡੀਓ,ਗੁਰਨਾਮ ਸਿੰਘ ਬਾਜਵਾ ਐਸਡੀਓ,ਪ੍ਰਧਾਨ ਚਰਨਜੀਤ ਸ਼ਰਮਾ,ਗੁਰਪ੍ਰੀਤ ਸਿੰਘ ਜੇਈ,ਨਿਰਮਲ ਸਿੰਘ ਨੰਢਾ ਜੇਈ,ਕਸ਼ਮੀਰ ਸਿੰਘ ਜੇਈ,ਸਰਬਜੀਤ ਸਿੰਘ ਜੇਈ,ਗੁਰਪ੍ਰੀਤ ਸਿੰਘ ਜੇਈ,ਗੁਰਸ਼ਰਨ ਸਿੰਘ ਜੇਈ,ਜਸਵਿੰਦਰ ਸਿੰਘ ਜੇਈ,ਹਰਦੀਪ ਸਿੰਘ ਜੇਈ,ਆਰ ਏ ਰਾਜ ਕੁਮਾਰ,ਬਗੀਚਾ ਸਿੰਘ,ਲਖਵੀਰ ਸਿੰਘ ਖਿੰਡਾ,ਹਰਜੀਤ ਸਿੰਘ,ਤਰਸੇਮ ਸਿੰਘ,ਮਨਜੀਤ ਸਿੰਘ ਆਦਿ ਵਲੋਂ ਪਰਿਵਾਰਕ ਮੈਂਬਰਾਂ ਭਰਾ ਬਲਵਿੰਦਰ ਸਿੰਘ,ਬੇਟਾ ਜਸਕਰਨਪ੍ਰੀਤ ਸਿੰਘ ਨਾਲ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕੀਤਾ।ਸਵ.ਸਤਨਾਮ ਸਿੰਘ ਪੰਮਣ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਹਨਾਂ ਦੇ ਗ੍ਰਹਿ ਪੰਮਣ ਵਿਖੇ 22 ਸਤੰਬਰ ਨੂੰ ਪੈਣਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਸਟਰ ਕਾਡਰ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਹੋਈ ਅਹਿਮ ਮੀਟਿੰਗ
Next articleTwo Sikh students among 2021 UK Foresters National Competitive Scholarship Award Recipients