ਆਸ਼ਾ ਵਰਕਰ ਤੇ ਫ਼ੈਸਲੀਟੇਟਰ ਯੂਨੀਅਨ ਪੰਜਾਬ ਵਲੋਂ ਯੋਰਦਾਰ ਹੜਤਾਲ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਆਸ਼ਾ ਵਰਕਰ ਤੇ ਫ਼ੈਸਲੀਟੇਟਰ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰਾਂ ਦੀਆਂ ਘੱਟੋ-ਘੱਟ ਉਜਰਤ ਤਹਿਤ ਪੱਕੀਆ਼਼ਂ ਤਨਖਾਹਾਂ ਨਾ ਦੇਣ, ਉਹਨਾਂ ਦੀ ਕਿਸੇ ਵੀ ਮੰਗ ਦਾ ਨਿਪਟਾਰਾ ਨਾ ਕਰਨ ਦੇ ਵਿਰੁੱਧ ਸਮੁੱਚੇ ਪੰਜਾਬ ਵਿੱਚ 3 ਦਸੰਬਰ ਤੇ 4 ਦਸੰਬਰ ਦੀ ਦੋ ਰੋਜ਼ਾ ਮੁਕੰਮਲ ਹੜਤਾਲ ਦੇ ਸੱਦੇ ਅਨੁਸਾਰ ਜ਼ਿਲਾ ਜਲੰਧਰ ਦੀਆਂ ਵਰਕਰਾਂ ਨੇ ਆਪਣੇ ਸਾਰੇ ਕੰਮਾਂ ਦਾ ਬਾਈਕਾਟ ਕਰਕੇ ਜ਼ਿਲੇ ਦੇ ਸਮੂਹ ਬਲਾਕ ਕੇਂਦਰਾਂ , ਸੈਕਟਰਾਂ ਤੇ ਕਾਲੀਆਂ ਝੰਡੀਆਂ, ਚੁੰਨੀਆਂ ਲੈ ਕੇ ਚੰਨੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ।ਜਿਸ ਵਿੱਚ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਮੁਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਹਰ ਵਰਗ ਲਈ ਝੂਠੇ ਐਲਾਨ ਕਰਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ । ਕਿਸੇ ਵਰਗ ਦਾ ਕੋਈ ਵੀ ਮਸਲਾ ਹੱਲ ਨਹੀਂ ਕਰ ਰਿਹਾ ।

ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਵਿੱਚ ਪਿਛਲੇ 13 ਸਾਲਾਂ ਤੋਂ ਨਿਗੂਣੇ ਇੰਨਸੈਟਿਵਾਂ ਕੰਮ‌ ਕਰਦੀਆਂ ਇਹਨਾਂ ਵਰਕਰਾਂ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਜਦਕਿ ਹਰ ਸਰਕਾਰ ਨੇ ਉਨ੍ਹਾਂ ਦਾ ਸ਼ੋਸਣ ਹੀ ਕੀਤਾ ਹੈ। ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਦੋ ਦਿਨਾਂ ਹੜਤਾਲ ਤੋਂ ਬਾਅਦ ਵੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ 5 ਦਸੰਬਰ ਨੂੰ ਜਲੰਧਰ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਵਿਚ ਸ਼ਾਮਿਲ ਹੋ ਕੇ ਟ੍ਰੈਫਿਕ ਜਾਮ ਕਰਨਗੀਆਂ। ਇਹਨਾਂ ਰੈਲੀਆਂ ਨੂੰ ਕਮਲਪ੍ਰੀਤ ਕੌਰ , ਆਸ਼਼ਾ, ਸਰਬਜੀਤ,ਰਾਣੀ,ਮਨਜੀਤ ਕੁਲਵਿੰਦਰ, ਰਜਨੀ, ਪੂਜਾ, ਪ੍ਰਵੀਨ, ਬਲਬੀਰ ,ਰਜਨੀ ,ਸਬ ਸੈਂਟਰ ਬੁਲੰਦਾ ,ਮਨਦੀਪ ਕੌਰ ਸੰਧੂ ਬਿਲਗਾ,ਸੀਤਾ ਬੁਲੰਦਪੁਰ ਆਦਮਪੁਰ, ਕੁਲਜੀਤ ਕੌਰ ਜਡਿਆਲਾ, ਆਸ਼ਾ ਗੁਪਤਾ ਜਲੰਧਰ,ਸੁਖਨਿੰਦਰ ਕੌਰ ਬੜਾ ਪਿੰਡ, ਕਵਿਤਾ ਕਾਲਾ ਬੱਕਰਾ,ਆਂਚਲ ਹਰੀਪੁਰ ਮਹਿਤਪੁਰ,ਰਾਜ ਰਾਣੀ ਜਮਸ਼ੇਰ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਹਰਿੰਦਰ ਦੁਸਾਂਝ, ਕਲਵਿੰਦਰ ਸਿੰਘ ਜੋਸ਼ਨ, ਜਸਵਿੰਦਰ ਸਿੰਘ ਸੰਧੂ, ਕੁਲਵਿੰਦਰ ਕੌਰ ਅਮਾਨਤ ਪੁਰ,ਸੀਮਾਂ ਸਈਪੁਰ ਨੇ ਸੰਬੋਧਨ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਵਾਸੀਆਂ ਨੇ ਨਸ਼ਾ ਲੈਣ ਆਏ ਇੱਕ ਨੌਜਵਾਨ ਨੂੰ ਫੜ ਕੇ ਕੀਤਾ ਪੁਲਿਸ ਹਵਾਲੇ
Next articleਮੋਦੀ ਨੇ ਦੇਹਰਾਦੂਨ-ਦਿੱਲੀ ਐਕਸਪ੍ਰੈਸ ਸੜਕ ਦਾ ਨੀਂਹ ਪੱਥਰ ਰੱਖਿਆ