ਤੀਰ ਨਿਸ਼ਾਨੇ ‘ਤੇ*

*ਯਾਦਵਿੰਦਰ*

(ਸਮਾਜ ਵੀਕਲੀ)

ਹੋਸਟਲ ਵਿਚ ਰਹਿੰਦਿਆਂ ਹੋਇਆਂ ਹਾਰਿਸ ਸੁਲਤਾਨ ਨੇ 100 ਦੇ ਕਰੀਬ ਸੁਲੇਖ ਲਿਖੇ ਸਨ। ਈ-ਮੇਲ ਦੇ ਜ਼ਰੀਏ ਨਾਲ, ਇਹ ਲਿਖਤਾਂ ਹਾਸਿਲ ਹੋਣ ਪਿੱਛੋਂ, ਕਈ ਵੈੱਬ ਪੋਰਟਲਜ਼ ਤੇ ਅਖਬਾਰਾਂ ਨੇ ਛਾਪ ਕੇ ਅਪਲੋਡ ਵੀ ਕਰ ਦਿੱਤੀਆਂ ਹੋਈਆਂ ਸਨ। ਏਸ ਦੇ ਬਾਵਜੂਦ ਪਾਠਕਾਂ ਦੇ ਫੋਨ ਫੀਡਬੈਕ ਬੱਸ ਉਦੋਂ ਈ ਆਉਂਦੇ ਜਦੋਂ, ਲਿਖਤ ਕਿਸੇ ਮਕ਼ਬੂਲ ਅਖ਼ਬਾਰ ਵਿਚ ਛਪੀ ਹੋਵੇ, ਵੈੱਬਸਾਈਟਜ਼ ਉੱਤੇ ਅਪਲੋਡ ਖਰੜੇ ਦੇ ਬਾਵਜੂਦ ਕੋਈ ਪੜ੍ਹਾਕ ਫੋਨ ਰਾਬਤਾ ਨਹੀਂ ਕਰ ਰਿਹਾ ਸੀ।

ਹਾਰਿਸ ਸੁਲਤਾਨ ਨੇ ਹੋਸਟਲ ਵਿਚ ਨਾਲ ਰਹਿੰਦੇ ਦੋਸਤ ਗਿਆਨਵੀਰ ਨੂੰ ਇਹ ਭੇਤ ਵਾਲੀ ਗੱਲ ਦੱਸ ਦਿੱਤੀ ਸੀ। ਗਿਆਨਵੀਰ ਅਜੋਕੇ ਦੌਰ ਦਾ ਆਮ ਛੋਕਰਾ ਹੈ, ਓਸ ਦਾ ਅਧਿਐਨ ਤੇ ਸੰਜੀਦਗੀ ਨਾਲ ਕੋਈ ਵਾਸਤਾ ਨਾ ਹੋਣ ਕਾਰਣ ਕਹਿਣ ਲੱਗਿਆ, “ਯਾਰ, ਲਿਖਣਾ/ਪੜਣਾ/ਛਪਣਾ ਛੱਡ ਦੇ(ਹ), ਤੇ ਪੈਸੇ ਕਮਾਉਣ ਬਾਰੇ ਦਿਮਾਗ਼ ਲਾ। ਦੁਨੀਆਂ ਤੇ ਸਮਾਜ, ਪੈਸੇ ਵਾਲੇ ਨੂੰ ਹੀ ਇੱਜ਼ਤ ਦਿੰਦੇ ਨੇ..!”

ਹਾਰਿਸ ਨੇ ਜਵਾਬਨ ਕਿਹਾ, “ਯਾਰ, ਮੈਥੋਂ ਗ਼ਲਤੀ ਹੋ ‘ਗੀ ਕਿ ਰਾਜ਼ ਵਾਲੀ ਗੱਲ ਤੈਨੂੰ ਦੱਸ ਬੈਠਾ ਹਾਂ, ਪਰ ਮਨ ਵਿਚ ਖ਼ਿਆਲ ਆ ਰਿਹੈ ਕਿ ਜੇ ਤੇਰੇ ਵਰਗੇ ਕੁਲੀਗ ਨੂੰ ਮੇਰੀਆਂ ਜਾਂ ਤਮਾਮ ਮਹਾਨ ਲੋਕਾਂ ਦੀਆਂ ਲਿਖਤਾਂ ਪੜ੍ਹਨ ਵਿਚ ਕੋਈ ਦਿਲਚਸਪੀ ਨਹੀਂ ਏ ਤਾਂ ਬਾਕੀ ਲੋਕ ਵੀ ਤਾਂ ਓਸੇ ਸਮਾਜ ਤੇ ਰਾਜਭਾਗ ਦੀ ਘੜਤ ਨੇ, ਜਿਹਨੇ ਤੇਰੇ ਵਰਗੇ ਦੇ ਮਨ ਦੀ ਬਣਤ ਘੜ੍ਹ ਦਿੱਤੀ ਹੋਈ ਐ, ਤੂੰ ਤਾਂ ਬੱਸ ਖਾਣ ਪੀਣ ਹੱਗਣ ਤੀਕ ਸੀਮਤ ਏ…!”

…ਦੇਖ, ਵੈੱਬਸਾਈਟਜ਼ ਦੀ ਵਿਜ਼ਟਰ ਗਿਣਤੀ ਤੋਂ ਪਤਾ ਲੱਗਦਾ ਐ ਕਿ ਲੋਕ, ਲਿੰਕ ਫਾਲੋਅ ਕਰ ਕੇ ਆਏ ਸਨ, ਵਾਹਵਾ ਵਕ਼ਤ ਤੀਕ ਅਟਕੇ ਰਹੇ, ਫੀਡਬੈਕ ਨਾ ਦੇਣ ਦਾ ਅਰਥ ਕੁਝ ਹੋਰ ਵੀ ਹੋ ਸਕਦਾ ਹੈ..!”

ਹਾਰਿਸ ਦੀ ਗੱਲ ਸੁਣ ਕੇ (ਛੋਕਰੇ) ਗਿਆਨਵੀਰ ਨੂੰ ਏਹਸਾਸ ਹੋ ਰਿਹਾ ਸੀ ਕਿ ਓਹ, ਜਹਾਲਤ ਦਾ ਮੁਜ਼ਾਹਰਾ ਕਰ ਕੇ ਫੱਸ ਚੁੱਕਿਆ ਹੈ, ਓਸਨੇ ਹਾਰਿਸ ਸੁਲਤਾਨ ਦੀ ਦਲੀਲ ਦਾ ਜੁਆਬ ਦਿੱਤੇ ਬਿਨਾਂ, ਬਿਲਾ ਵਜ੍ਹਾਹ ਸੱਜੇ ਖੱਬੇ ਝਾਕਣਾ ਅਰੰਭ ਕਰ ਦਿੱਤਾ..!!!

 ਯਾਦਵਿੰਦਰ ਦੀਦਾਵਰ

ਰਾਬਤਾ : ਸਰੂਪ ਨਗਰ, ਰਾਓਵਾਲੀ, ਪਠਾਨਕੋਟ ਬਾਈਪਾਸ, ਜਲੰਧਰ ਦਿਹਾਤੀ।
+916284336773

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਮਜ਼ਦੂਰਾਂ ਦੇ ਰੋਹ ਕਾਰਣ ਫਲਾਪ ਹੋਈ ਭਾਜਪਾ ਦੀ ਰੈਲੀ-ਸੋਮ ਦੱਤ ਸੋਮੀ
Next articleਮੁੱਲ ਪਾਉਣ ਲੱਗੇ ਨੇਤਾ