ਕੀ ਤੁਹਾਨੂੰ ਵੀ ਹੈ ਮੋਬਾਇਲ ਫ਼ੋਨ ਦੀ ਲਤ?

ਅਮਰਜੀਤ ਚੰਦਰ

(ਸਮਾਜ ਵੀਕਲੀ)

ਇਕ ਕਹਾਵਤ ਹੈ ਕਿ ਜੇ ਕਿਸੇ ਚੀਜ਼ ਦੀ ਆਦਤ ਲੱਗ ਜਾਵੇ ਤਾਂ ਬਹੁਤ ਮਾੜੀ ਹੁੰਦੀ ਹੈ,ਉਹ ਆਦਤ ਭਾਵੇ ਕੋਈ ਵੀ ਕਿਸੇ ਵੀ ਚੀਜ਼L ਦੀ ਹੋਵੇ।ਇੱਕੀਵੀ ਸਦੀ ਵਿੱਚ ਮੋਬਾਇਲ ਫੋਨ ਕਾਫੀ ਹੱਦਾਂ ਪਾਰ ਕਰ ਗਿਆ ਹੈ।ਸਿਰਫ ਭਾਰਤ ਹੀ ਇਕ ਨਹੀ ਪੂਰੀ ਦੁਨੀਆ ਵਿੱਚ ਨੋਮੋਫੋਬੀਆਂ ਦੇ ਸ਼ਿਕਾਰ ਲਗਾਤਾਰ ਲੋਕ ਵੱਧ ਰਹੇ ਹਨ।ਨੋਮੋਫੋਬੀਆ ਦਾ ਮਤਲਬ ਕੋਈ ਮੋਬਾਇਲ ਫੋਬੀਆ ਨਹੀ,ਭਾਵ ਕਿਸੇ ਵੀ ਸਥਿਤੀ ਵਿੱਚ ਮੋਬਾਇਲ ਫੋਨ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੇ ਯੋਗ ਨਾ ਹੋਣਾ।ਇਹ ਇਕ ਅਜਿਹੀ ਸਥਿਤੀ ਹੈ ਕਿ ਮਨੁੱਖ ਹਵਾ ਅਤੇ ਪਾਣੀ ਤੋਂ ਬਿੰਨਾਂ ਤਾਂ ਰਹਿ ਸਕਦਾ ਹੈ,ਪਰ ਮੋਬਾਇਲ ਫੋਨ ਤੋਂ ਬਿੰਨਾਂ ਨਹੀ ਰਹਿ ਸਕਦੇ।

ਕਦੇ ਆਪਣੇ ਆਪ ਦੇ ਅੰਦਰ ਇਕ ਝਾਤੀ ਮਾਰ ਕੇ ਦੇਖਿਓ ਕਿ ਜੇਕਰ ਤੁਸੀ ਆਪਣੇ ਘਰ ਆਪਣਾ ਪਰਸ ਭੁੱਲ ਜਾਓ,ਜਾਂ ਕਾਰ ਦੇ ਕਾਗਜ਼ ਘਰ ਭੁੱਲ ਜਾਓ ਤਾਂ ਤੁਸੀ ਇਹਨਾਂ ਤੋਂ ਬਿੰਨਾਂ ਵੀ ਕੰਮ ਚਲਾ ਲਓਗੇ,ਪਰ ਜੇਕਰ ਤੁਸੀ ਆਪਣਾ ਮੋਬਾਇਲ ਫੋਨ ਘਰ ਭੁੱਲ ਗਏ ਤਾਂ ਤੁਸੀ ਤੁਰੰਤ ਘਰ ਆਪਣਾ ਮੋਬਾਇਲ ਲੈ ਲਈ ਵਾਪਸ ਆਓਗੇ,ਕਿਉਕਿ ਮੋਬਾਇਲ ਤੋਂ ਬਿੰਨਾਂ ਰਹਿਣਾ ਬਹੁਤ ਮੁਸ਼ਕਲ ਹੈ।ਮੈ ਵੀ ਇਸ ਟੋਲੀ ਦੇ ਵਿੱਚ ਹੀ ਹਾਂ।ਮੋਬਾਇਲ ਫੋਨ ਸਾਡੇ ਲਈ ਇਕ ਨਸ਼ਾਂ ਬਣ ਚੁੱਕਿਆ ਹੈ,ਇਹ ਵੀ ਸੱਚ ਹੈ ਕਿ ਮੋਬਾਇਲ ਫੋਨ ਅੱਜ ਸਮੇਂ ਦੀ ਲੋੜ ਹੈ,ਪਰ ਇਸ ਦੇ ਜਿੰਨੇ ਫਾਇਦੇ ਹਨ ਉਸ ਤੋਂ ਕਿਤੇ ਵੱਧ ਨੁਕਸਾਨ ਵੀ ਹਨ,ਕਿਉਕਿ ਬਹੁਤ ਜਿਆਦਾ ਕੁਝ ਹੀ ਹੋਵੇ ਹਮੇਸ਼ਾਂ ਹੀ ਨੁਕਸਾਨਦੇਹ ਹੁੰਦਾ ਹੈ।

ਸਾਇਬਰ ਮੀਡੀਆ ਰਿਸਰਚ ਦੀ ਰਿਪੋਰਟ ਦੇ ਅਨੁਸਾਰ ਹਰ ਭਾਰਤੀ ਆਪਣਾ ਕੀਮਤੀ ਸਮਾਂ ਹਰ ਸਾਲ 1800 ਘੰਟੇ ਮੋਬਾਇਲ ਨੂੰ ਦੇ ਰਿਹਾ ਹੈ।ਇਸ ਰਿਸਰਚ ਵਿੱਚ ਸ਼ਾਮਲ ਅੱਧੇ ਤੋਂ ਵੱਧ ਲੋਕਾਂ ਨੇ ਮੰਨਿਆ ਹੈ ਕਿ ਉਹ ਮੋਬਾਇਲ ਦੇ ਏਨੇ ਆਦੀ ਹੋ ਗਏ ਹਨ ਕਿ ਹੁਣ ਉਹ ਇਸ ਤੋਂ ਬਿੰਨਾਂ ਨਹੀ ਰਹਿ ਸਕਦੇ।ਪੰਜ ਵਿੱਚੋਂ ਚਾਰ ਲੋਕਾਂ ਦਾ ਕਹਿਣਾ ਹੈ ਕਿ ਮੋਬਾਇਲ ਫੋਨ ਆਖਰੀ ਚੀਜ਼ ਹੈ ਜੋ ਉਹ ਸੌਣ ਤੋਂ ਪਹਿਲਾਂ ਦੇਖਦੇ ਹਨ,ਅਤੇ ਇਹੀ ਉਹ ਲੋਕ ਹਨ ਜੋ ਸਵੇਰੇ ਉਠ ਕੇ ਪਹਿਲਾਂ ਮੋਬਾਇਲ ਫੋਨ ਦੇਖਦੇ ਹਨ।ਅਸੀ ਸਾਰੇ ਮੋਬਾਇਲ ਫੋਨ ਦੇ ਏਨੇ ਆਦੀ ਹੋ ਗਏ ਹਾਂ ਕਿ ਅਸੀ ਮੋਬਾਇਲ ਫ਼ੋਨ ਤੋਂ ਬਿੰਨਾਂ ਇਕ ਘੰਟਾ ਵੀ ਨਹੀ ਗੁਜ਼ਾਰਦੇ।ਇਹ ਸਾਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਬਣਾ ਰਿਹਾ ਹੈ।

ਮੋਬਾਇਲ ਫੋਨ ਦੀ ਲਤ ਕਾਰਨ,ਤੁਸੀ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਨਜਿੱਠ ਰਹੇ ਹਾਂ,ਅੱਜ ਜਿੰਨੇ ਵੀ ਟੁੱਟ ਰਹੇ ਰਿਸ਼ਤੇ ਅਤੇ ਪਰਿਵਾਰਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਲੋਕ ਸਾਰਾ ਦਿਨ ਸਮਾਰਟ ਫੋਨ ‘ਤੇ ਗੁਫਤਗੂ (ਚੈਟਿੰਗ)ਕਰਨ ਵਿੱਚ ਲੱਗੇ ਰਹਿੰਦੇ ਹਨ।ਇਹ ਸਾਡੀ ਸੋਚਣ ਅਤੇ ਰਚਨਾਤਮਕ ਸ਼ਕਤੀ ਨੂੰ ਘਟਾਉਦਾ ਹੈ। ਮੋਬਾਇਲ ਫੋਨ ਜਾਂ ਸਮਾਰਟ ਫੋਨ ਦੀ ਖੋਜ਼ ਚੀਜ਼ਾ ਨੂੰ ਪਹੁੰਚਯੋਗ ਬਣਾਉਣ ਅਤੇ ਸੰਚਾਰ ਦੇ ਮਾਧਿਆਮ ਨੂੰ ਬਿਹਤਰ ਬਣਾਉਣ ਲਈ ਕੀਤੀ ਗਈ ਸੀ,ਪਰ ਅੱਜ ਦੇ ਸਮੇਂ ਵਿੱਚ ਇਹ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਵਿੱਚ ਲਗਭਗ 150 ਮਿਲੀਅਨ ਲੋਕ ਸੁਣਨ ਸ਼ਕਤੀ ਦੀ ਕਿਸੇ ਨਾ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।ਸੰਨ 2050 ਤੱਕ ਇਹ ਗਿਣਤੀ ਵੱਧ ਕੇ 250 ਕਰੋੜ ਹੋ ਜਾਣ ਦੀ ਸੰਭਾਵਨਾ ਹੈ,ਇਸ ਕਰਕੇ ਹੀ ਇਸ ਨੂੰ ਸਿਹਤ ਸਮੱਸਿਆ ਵਜੋਂ ਹੀ ਦੇਖਿਆ ਜਾ ਰਿਹਾ ਹੈ।ਹੁਣ ਫਰਾਂਸ ਦੇ ਨੈਸ਼ਨਲ ਇੰਸਟੀਚਿਊਟ ਆਫ ਸਿਹਤ ਐਡ ਮੈਡੀਕਲ ਇੰਸਟੀਚਿਊਟ ਦੀ ਖੋਜ਼ ਨੇ ਦਿਖਾਇਆ ਹੈ ਕਿ ਚਾਰ ਵਿੱਚੋਂ ਇਕ ਆਦਮੀ ਨੂੰ ਸੁਣਨ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਹ ਲੋਕ ਹੌਲੀ ਹੌਲੀ ਇਸ ਚੀਜ ਵਿੱਚੋਂ ਬਾਹਰ ਨਿਕਲ ਰਹੇ ਹਨ,ਭਾਵ ਕਿ ਉਥੇ ਦੀ 25 ਫੀਸਦੀ ਆਬਾਦੀ ਇਸ ਤੋਂ ਪ੍ਰਭਾਵਿਤ ਹੋ ਰਹੀ ਹੈ।

ਫੋਨ ਨੂੰ ਜਿਆਦਾ ਨੇੜਿਓ ਦੇਖ ਕੇ,ਇਸ ‘ਤੇ ਫ਼ਿਲਮਾਂ ਜਾਂ ਵੀਡੀਓ ਦੇਖਣ ਦੀ ਤੁਹਾਡੀ ਆਦਤ ਸਿਰ ਦਰਦ ਜਾਂ ਅੱਖਾਂ ਦੀਆਂ ਸਮੱਸਿਆਵਾਂ ਤੋਂ ਲੈ ਕੇ ਦਿਮਾਗ਼ ਦੇ ਕੈਸਰ ਤੱਕ ਸੱਭ ਕੁਝ ਪੈਦਾ ਕਰ ਰਹੀ ਹੈ।ਮੋਬਾਇਲ ਫੋਨ ਦੀ ਲਤ ਨਾਲ ਇਕ ਸਮੱਸਿਆ ਇਹ ਹੈ ਕਿ ਤੁਸੀ ਆਪਣਾ ਕੰਮ ਪੂਰਾ ਕਰਨ ਵਿੱਚ ਅਸਮੱਰਥ ਹੋ ਜਾਂਦੇ ਹੋ,ਕਿਉਕਿ ਤੁਹਾਡਾ ਬਹੁਤਾ ਸਾਰਾ ਸਮ੍ਹਾਂ ਮੋਬਾਇਲ ਫੋਨ ਦੇਖਣ ਵਿੱਚ ਬਰਬਾਦ ਹੋ ਜਾਂਦਾ ਹੈ,ਫਿਰ ਤੁਸੀ ਇਕੱਲੇ ਰਹਿ ਜਾਂਦੇ ਹੋ,ਇਕੱਲੇ ਰਹਿ ਕੇ ਤੁਸੀ ਹੌਲੀ-ਹੌਲੀ ਆਪਣੇ ਦੋਸਤਾਂ ਤੋ ‘ਤੇ ਪਰਿਵਾਰ ਤੋਂ ਅਲੱਗ ਹੋ ਜਾਂਦੇ ਹੋ।ਇਸੇ ਮੌਬਾਇਲ ਫੋਨ ਦੇ ਕਾਰਨ ਬੱਚੇ ਹਿੰਸਕ ਹੋ ਰਹੇ ਹਨ।

ਡਾਕਟਰੀ ਮਾਹਿਰ ਵੀ ਵਾਰ-ਵਾਰ ਚਿਤਾਵਨੀ ਦੇ ਰਹੇ ਹਨ ਕਿ ਬੱਚਿਆਂ ਨੂੰ ਮੋਬਾਇਲ ਫੋਨ ਤੋਂ ਵੱਧ ਤੋਂ ਵੱਧ ਦੂਰ ਰੱਖਣਾ ਚਾਹੀਦਾ ਹੈ ਪਰ ਜੇਕਰ ਅਸੀ ਮਾਂ ਪਿਓ ਹੀ ਮੋਬਾਇਲ ਫੋਨ ਵਿੱਚ ਰੁਝੇ ਰਹਾਂਗੇ ਤਾਂ ਬੱਚਿਆਂ ਨੂੰ ਇਸ ਤੋਂ ਕਿਵੇ ਰੋਕ ਸਕਾਂਗੇ।ਸਥਿਤੀ ਇਹ ਬਣ ਗਈ ਹੈ ਕਿ ਮਨੁੱਖ ਇਸ ਤੋਂ ਬਾਹਰ ਨਿਕਲਣ ਦੀ ਹਿੰਮਤ ਹੀ ਨਹੀ ਜੁਟਾ ਪਾ ਰਿਹਾ।ਜੇਕਰ ਪਰਿਵਾਰ ‘ਤੇ ਦੋਸਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਮੋਬਾਇਲ ਦੀ ਵਿਸ਼ੇਸ਼ਤਾ (ਮੋਬਾਇਲ ਦੇ ਫੀਚਰ)ਤੱਕ ਹੀ ਸੀਮਿਤ ਰਹਿ ਗਈ ਹੈ। ਜੇਕਰ ਤੁਸੀ ਸਹੀ ਰੂਪ ਵਿੱਚ ਮੋਬਾਇਲ ਫੋਨ ਤੋਂ ਬਚਣਾ ਚਾਹੁੰਦੇ ਤਾਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਹੋਰ ਕਿਸਮ ਦੇ ਕੰਮਾਂ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ।ਜੇਕਰ ਮੋਬਾਇਲ ਦੀ ਜਰੂਤ ਸਮਝਦੇ ਹੋ ਤਾਂ ਆਪਣੇ ਕੋਲ ਸਿਰਫ ਸਧਾਰਣ (ਕੀ ਪੈਡ ਵਾਲਾ) ਫੋਨ ਰੱਖੋ ਉਹ ਵੀ ਸਿਰਫ ਜਰੂਰੀ ਗੱਲ ਕਰਨ ਵਾਸਤੇ।

ਇਸ ਨੂੰ ਏਨਾ ਮਹੱਤਵ ਨਾ ਦਿਓ।ਇਕ ਉਪਭੋਗਤਾ ਸ਼ੋਸ਼ਲ ਮੀਡੀਆ ਨੂੰ ਦੇਖਣ ਲਈ 25 ਤੋਂ 100 ਵਾਰ ਆਪਣੇ ਫੋਨ ਦੀ ਜਾਂਚ ਕਰਦਾ ਹੈ।ਅਜਿਹੇ ਵਿੱਚ ਜੇਕਰ ਤੁਸੀ ਆਪਣੇ ਮੋਬਾਇਲ ਫੋਨ ਦੀ ਲਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਮੋਬਾਇਲ ਫੋਨ ਤੋਂ ਸ਼ੋਸ਼ਲ ਮੀਡੀਆ ਦੇ ਜਿੰਨੇ ਵੀ ਐਪ ਹਨ ਹਟਾ ਦਿਓ ਤਾਂ ਹੀ ਤੁਸੀ ਇਸ ਲਤ ਤੋਂ ਛੁਟਕਾਰਾ ਪਾ ਸਕਦੇ ਹੋ।ਬੜਾ ਔਖਾ ਹੈ ਇਹ ਸੱਭ ਕੁਝ ਕਰਨਾ, ਕਿਉਕਿ ਮੈਂ ਖੁਦ ਮੋਬਾਇਲ ‘ਤੇ ਹੀ ਸੱਭ ਕੁਝ ਕਰਦਾ ਹਾਂ,ਪਰ ਕੋਈ ਕੰਮ ਅਜਿਹਾ ਨਹੀ ਹੈ ਜੋ ਤੁਸੀ ਨਹੀ ਕਰ ਸਕਦੇ,‘ਤੇ ਆਓ ਮੈਂ ‘ਤੇ ਤੁਸੀ ਸਾਰੇ ਰਲ ਕੇ ਇਹ ਪ੍ਰਣ ਕਰੀਏ ਕਿ ਮੋਬਾਇਲ ਫ਼ੋਨ ਤੋਂ ਦੂਰ ਰਹਿਣਾ ਹੈ ਅਤੇ ਜਲਦੀ ਤੋਂ ਜਲਦੀ ਇਸ ਲਤ ਤੋਂ ਛੁਟਕਾਰਾ ਪਾਉਣਾ ਹੈ।

ਅਮਰਜੀਤ ਚੰਦਰ

9417600014

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly