ਸਾਰੀਆਂ ਪਾਰਟੀਆਂ ਯੂਪੀ ਨੂੰ ‘ਜੰਗਲ ਰਾਜ’ ਬਣਾਉਣ ਦੀਆਂ ਦੋਸ਼ੀ: ਮਾਇਆਵਤੀ

ਭੈਣ ਕੁਮਾਰੀ ਮਾਇਆਵਤੀ ਜੀ

ਲਖਨਊ (ਸਮਾਜ ਵੀਕਲੀ):  ਬਸਪਾ ਪ੍ਰਧਾਨ ਮਾਇਆਵਤੀ ਨੇ ਅੱਜ ਆਪਣੇ ਵਿਰੋਧੀਆਂ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਿਆਸਤ ਦਾ ਅਪਰਾਧੀਕਰਨ, ਅਪਰਾਧ ਦਾ ਸਿਆਸੀਕਰਨ ਅਤੇ ਮਾਫ਼ੀਆ ਦੀ ਪੁਸ਼ਤਪਨਾਹੀ ਕਰ ਕੇ ਉੱਤਰ ਪ੍ਰਦੇਸ਼ ਨੂੰ ‘ਜੰਗਲ ਰਾਜ’ ਵੱਲ ਧੱਕ ਦਿੱਤਾ ਹੈ। ਬਸਪਾ ਸੁਪਰੀਮੋ ਨੇ ਆਪਣੇ ਟਵਿੱਟਰ ਹੈਂਡਲ ’ਤੇ ਕਿਹਾ ਕਿ ਬਸਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਦੀਆਂ ਦੋਸ਼ੀ ਹਨ। ਮਾਇਆਵਤੀ ਨੇ ਆਪਣੇ ਸਿਆਸੀ ਵਿਰੋਧੀਆਂ ’ਤੇ ਸੂਬੇ ਨੂੰ ਪੱਛੜਿਆ ਰੱਖਣ ਦਾ ਦੋਸ਼ ਵੀ ਲਾਇਆ, ਪਰ ਕਿਹਾ ਕਿ ਉਨ੍ਹਾਂ ਨੇ ਆਪਣੇ ‘ਜੁਮਲੇ’ ਲਗਾਤਾਰੀ ਜਾਰੀ ਰੱਖੇ ਹੋਏ ਹਨ।

ਯੂਪੀ ਦੀ ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ, ‘‘ਬਸਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਸਿਆਸਤ ਦਾ ਅਪਰਾਧੀਕਰਨ ਤੇ ਅਪਰਾਧ ਦਾ ਸਿਆਸੀਕਰਨ ਕਰਨ ਵਿੱਚ ਮਸ਼ਰੂਫ਼ ਹਨ। ਉਹ ਕਾਨੂੰਨ ਨਾਲ ਖਿਲਵਾੜ ਕਰ ਕੇ ਅਤੇ ਆਪਣੀ ਪਾਰਟੀ ਦੇ ਗੁੰਡਿਆਂ ਤੇ ਮਾਫ਼ੀਆ ਦੀ ਪੁਸ਼ਤਪਨਾਹੀ ਕਰ ਕੇ ਉਤਰ ਪ੍ਰਦੇਸ਼ ਨੂੰ ਜੰਗਲ ਰਾਜ ਵੱਲ ਧੱਕ ਰਹੀਆਂ ਹਨ। ਇਸ ਤਰ੍ਹਾਂ ਉਹ ਸੂਬੇ ਨੂੰ ਗ਼ਰੀਬ ਤੇ ਪੱਛੜਿਆ ਬਣਾਈ ਰੱਖ ਕੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਦੀਆਂ ਦੋਸ਼ੀ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀ ਜ਼ੁਮਲੇਬਾਜ਼ੀ ਜਾਰੀ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਣਤੰਤਰ ਦਿਵਸ ਪਰੇਡ ਮੌਕੇ ਅੱਜ 75 ਜਹਾਜ਼ ਦਿਖਾਉਣਗੇ ਕਲਾਬਾਜ਼ੀਆਂ
Next articleਸਟਾਲਿਨ ਨੇ ਸ੍ਰੀਲੰਕਾ ਵੱਲੋਂ ਜ਼ਬਤ ਕੀਤੀਆਂ ਕਿਸ਼ਤੀਆਂ ਦਾ ਮੁੱਦਾ ਉਠਾਇਆ