ਆਕਾਸ਼ ਆਨੰਦ ਜੀ ਵਰਕਰਾਂ ਨੂੰ ਮਿਲ ਕੇ ਬਸਪਾ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ- ਬਸਪਾ ਆਗੂ

ਬੈਨੀਪਾਲ ਤੇ ਗੜ੍ਹੀ ਕਰ ਰਹੇ ਮਨਮਾਨੀਆਂ

ਸਮਝੌਤੇ ਦਾ ਰੀਵਿਊ ਹੋਵੇ ਤੇ ਜਿੱਤਣ ਵਾਲੀਆਂ ਲਈਆਂ ਜਾਣ ਸੀਟਾਂ-ਬਸਪਾ ਆਗੂ

ਗੁਰਾਇਆ/ਫਿਲੌਰ/ਜਲੰਧਰ (ਸਮਾਜ ਵੀਕਲੀ): ਬਹੁਜਨ ਸਮਾਜ ਪਾਰਟੀ ਹਲਕਾ ਫਿਲੌਰ ਦੇ ਵਰਕਰਾਂ ਵਲੋਂ ਅੱਜ ਮੀਟਿੰਗ ਉਪਰੰਤ ਪ੍ਰੈੱਸ ਨੋਟ ਜਾਰੀ ਕ ਰਦਿਆਂ ਕਿਹਾ ਕਿ ਕੱਲ੍ਹ ਫਗਵਾੜਾ ਵਿਖੇ ਬਸਪਾ ਅਤੇ ਅਕਾਲੀ ਦਲ ਵਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ‘ਅਲਖ ਜਗਾਓ ਰੈਲੀ’ ਵਿੱਚ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਭਤੀਜੇ ਅਤੇ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਸ੍ਰੀ ਆਕਾਸ਼ ਆਨੰਦ ਜੀ ਪਹਿਲੀ ਵਾਰ ਪੰਜਾਬ ਆ ਰਹੇ ਹਨ। ਜਦਕਿ ਬਸਪਾ ਪੰਜਾਬ ਦੀ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਮੌਜੂਦਾ ਸਮੇਂ ਪੰਜਾਬ ਦੇ ਬਣੇ ਰਾਜਨੀਤਕ ਹਾਲਾਤਾਂ ਤੋਂ ਜਾਣੂ ਨਹੀਂ ਕਰਵਾਇਆ ਜਾਵੇਗਾ ਕਿਉਂਕਿ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਅਤੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਪੂਰੇ ਪੰਜਾਬ ਅੰਦਰ ਆਪਣੀਆਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਬਸਪਾ ਦੇ ਮਜ਼ਬੂਤ ਕਾਡਰ ਵਾਲੀਆਂ ਜੇਤੂ ਸੀਟਾਂ ਅਕਾਲੀ ਦਲ ਦੀ ਝੋਲੀ ਪਾ ਕੇ ਗਿਣੀਮਿੱਥੀ ਸਾਜ਼ਿਸ਼ ਤਹਿਤ ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਕਮਜ਼ੋਰ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।

ਜੋ ਮਿਸ਼ਨਰੀ ਸਾਥੀ ਇਨ੍ਹਾਂ ਗਲਤ ਕੰਮਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ ਉਨ੍ਹਾਂ ਨੂੰ ਸੁਖਵੀਰ ਬਾਦਲ ਦੇ ਇਸ਼ਾਰੇ ਤੇ ਪਾਰਟੀ ਤੋਂ ਬਾਹਰ ਦਾ ਰਾਸਤਾ ਦਿਖਾਇਆ ਜਾ ਰਿਹਾ ਅਤੇ ਕੁਝ ਲੋਕਾਂ ਨੂੰ ਜਾਣਬੁੱਝ ਖੂੰਝੇ ਲਾਇਆ ਜਾ ਰਿਹਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਫਿਲੌਰ ਸਮੇਤ ਅਨੇਕਾਂ ਹਲਕਿਆਂ ਅੰਦਰ ਬਸਪਾ ਦੇ ਟਕਸਾਲੀ ਆਗੂ ਅਕਾਲੀ ਦਲ ਨਾਲ ਹੋਏ ਸਮਝੌਤੇ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਨਾਰਾਜ਼ ਹਨ ਉਨ੍ਹਾਂ ਅੱਗੇ ਕਿਹਾ ਕਿ ਬਸਪਾ ਪੰਜਾਬ ਦੇ ਅੰਦਰ ਕਿਸੇ ਵਰਕਰ ਦੀ ਸੁਣਵਾਈ ਨਹੀਂ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਇਸ਼ਾਰੇ ਦੇ ਪੰਜਾਬ ਦਾ ਪ੍ਰਧਾਨ ਤੇ ਇੰਚਾਰਜ ਸੀਟਾਂ ਦੀ ਗਲਤ ਵੰਡ ਤੋਂ ਬਾਅਦ ਪੰਜਾਬ ਅੰਦਰ ਬਣੀ ਜ਼ਮੀਨੀ ਹਕੀਕਤ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਤੱਕ ਨਹੀਂ ਪਹੁੰਚਾ ਰਹੇ।

ਇਸ ਲਈ ਅਸੀਂ ਮੀਡੀਆ ਦੇ ਰਾਹੀਂ ਸ੍ਰੀ ਆਕਾਸ਼ ਆਨੰਦ ਜੀ ਤੇ ਸ੍ਰੀ ਰਾਮ ਜੀ ਗੌਤਮ ਜੀ ਮੈਂਬਰ ਰਾਜ ਸਭਾ ਜੋ ਪੰਜਾਬ ਵਿੱਚ ਪਹਿਲੀ ਵਾਰ ਆ ਰਹੇ ਹਨ ਉਨ੍ਹਾਂ ਪਾਸੋਂ ਅਸੀਂ ਮੰਗ ਕਰਦੇ ਹਾਂ ਕਿ ਉਹ ਪੰਜਾਬ ਦੇ ਨਾਰਾਜ਼, ਨਿਰਾਸ਼ ਤੇ ਖੁੰਜੇ ਲਾਏ ਵਰਕਰਾਂ ਨੂੰ ਮਿਲ ਕੇ ਸਥਿਤੀ ਦਾ ਸਹੀ ਜਾਇਜ਼ਾ ਲੈਣ ਅਤੇ ਵਰਕਰਾਂ ਦੀਆਂ ਨਾਰਾਜ਼ਗੀਆਂ ਦੂਰ ਕਰਕੇ ਵਰਕਰਾਂ ਨੂੰ ਨਾਲ ਲੈਣ ਤਾਂ ਜੋ ਪੰਜਾਬ ਦੀ ਰਾਜਸੱਤਾ ਵਿੱਚ ਆਪਣੀ ਹਿੱਸੇਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ। ਬਸਪਾ ਆਗੂਆਂ ਨੇ ਕਿਹਾ ਰਣਧੀਰ ਸਿੰਘ ਬੈਨੀਪਾਲ ਅਤੇ ਜਸਵੀਰ ਸਿੰਘ ਗੜ੍ਹੀ ਆਪਣੇ ਨਿੱਜੀ ਸਵਾਰਥ ਖਾਤਰ ਪੰਜਾਬ ਅੰਦਰ ਬਾਦਲਾਂ ਦੇ ਇਕ ਵਿੰਗ ਦੀ ਤਰ੍ਹਾਂ ਕੰਮ ਰਹੇ ਹਨ ਬਾਦਲ ਬਸਪਾ ਦੇ ਖਾਤੇ ਵਾਲੀਆਂ ਸੀਟਾਂ ਤੇੇ ਆਪਣੇ ਉਮੀਦਵਾਰਾਂ ਦਾ ਆਪਣੀ ਮਰਜ਼ੀ ਨਾਲ ਐਲਾਨ ਕਰ ਰਹੇ ਹਨ। ਬਸਪਾ ਦੇ ਟਕਸਾਲੀ ਅਤੇ ਪੁਰਾਣੇ ਵਰਕਰਾਂ ਨੂੰ ਅੱਖੋ ਪਰੋਖੇ ਕਰਕੇ ਬਾਹਰੋਂ ਲਿਆ ਕੇ ਲੋਕਾਂ ਨੂੰ ਬਸਪਾ ਦੇ ਹਿੱਸੇ ਵਾਲੀਆਂ ਸੀਟਾਂ ਤੇ ਉਮੀਦਵਾਰ ਬਣਾਇਆ ਜਾ ਰਿਹਾ ਹੈ ਜਦਕਿ ਜਸਵੀਰ ਸਿੰਘ ਗੜ੍ਹੀ ਦੀ ਅੱਖ ਹੁਣ ਹਲਕਾ ਫਗਵਾੜਾ ਤੇ ਦਿਖਾਈ ਦਿੰਦੀ ਹੈ ਜਿਸ ਕਾਰਨ ਉਹ ਸਾਰੇ ਪੰਜਾਬ ਨੂੰ ਛੱਡ ਕੇ ਉਹ ਫਗਵਾੜੇ ਅੰਦਰ ਡੇਰਾ ਜਮਾ ਕੇ ਬੈਠਾ ਹੈ। ਉਨ੍ਹਾਂ ਕਿਹਾ ਬਸਪਾ ਦੀਆਂ ਜਿੱਤਣ ਵਾਲੀਆਂ ਗੱਦਾਰਾਂ ਨੂੰ ਮਿਲੀਆਂ ਸੀਟਾਂ ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ ਅਤੇ ਬਸਪਾ ਹਲਕਾ ਫਿਲੌਰ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਮੰਨਣਾ ਚਾਹੀਦਾ ਹੈ।

ਇਸ ਮੌਕੇ ਸਰਬ ਸ੍ਰੀ ਰਾਮਜੀ ਦਾਸ ਵਿਰਦੀ, ਸ੍ਰੀ ਨਰਿੰਦਰ ਬਿੱਲਾ ਸ੍ਰੀ ਸੁਸ਼ੀਲ ਕੁਮਾਰ ਵਿਰਦੀ ਸਾਬਕਾ ਸਰਪੰਚ, ਸ੍ਰੀ ਕੁਲਵੰਤ ਸਿੰਘ ਤੱਖਰ ਸਾਬਕਾ ਸਰਪੰਚ, ਸ੍ਰੀ ਰੇਸ਼ਮ ਲਾਲ ਸਾਬਕਾ ਸਰਪੰਚ, ਸ੍ਰੀ ਗੁਰਮੇਲ ਜੰਡ ਸਰਪੰਚ, ਸ੍ਰੀ ਸੁਰਜੀਤ ਸਿੰਘ ਨਗਰ ਮੈਂਬਰ ਬਲਾਕ ਸੰਮਤੀ, ਸ੍ਰੀ ਅਮਰਦੀਪ ਟੀਨੂੰ ਮੈਂਬਰ ਬਲਾਕ ਸੰਮਤੀ, ਸ੍ਰੀ ਸਰਬਜੀਤ ਸਰਪੰਚ, ਸ੍ਰੀ ਬਲਵੀਰ ਗੰਨਾ ਪਿੰਡ, ਸ੍ਰੀ ਰਾਏ ਬਰਿੰਦਰ ਚੌਹਾਨ ਸਾਬਕਾ ਐਮ.ਸੀ., ਸ੍ਰੀ ਨਿਰਮਲ ਰੁੜਕਾ,ਬਲਵੀਰ ਗੰਨਾ ਪਿੰਡ ਵਿਨੈ ਕੁਮਾਰ ਅੱਪਰਾ, ਜੀਵਨ ਡੱਲੇਵਾਲ, ਲੇਖ ਰਾਜ ਚੌਕੜੀਆਂ, ਤਿਲਕ ਰਾਜ ਅੱਪਰਾ, ਮਹਿੰਦਰ ਪਾਲ ਤੇਹਿੰਗ, ਸੁਰਿੰਦਰ ਵਿਰਦੀ, ਮੱਖਣ ਫਲਪੋਤਾ,ਧਰਮਪਾਲ ਛੋਕਰਾਂ, ਸੋਹਣ ਲਾਲ ਮੋਮੀ, ਰਣਜੀਤ ਪੰਚ, ਹੰਸ ਰਾਜ ਪੰਚ, ਸੋਡੀ ਰਾਮ ਰੁੜਕਾ, ਜੋਗਿੰਦਰ ਪਾਲ ਛਿਛੂਵਾਲ, ਸੋਮਨਾਥ ਚੌਹਾਨ, ਬਿੱਟੂ ਸਾਹਪੁਰ, ਹਰਕਮਲਪਰੀਤ ਗੋਹਾਵਰ, ਸੋਮਨਾਥ ਗਰੇਵਾਲ, ਰਣਜੀਤ ਸਿੰਘ ਸਾਬਕਾ ਸਰਪੰਚ, ਹਰਮੇਸ਼ ਤੇਹਿੰਗ, ਦੇਵਰਾਜ ਮੱਲ੍ਹ, ਅਮਰਜੀਤ ਲਾਡੀ, ਨਿੰਦਰ ਪੇਂਟਰ, ਅਸ਼ੋਕ ਰੱਤੂ, ਰਾਕੇਸ਼ ਮਹੇ, ਡਾ. ਭੁਪਿੰਦਰ ਸਿੰਘ, ਗੋਰਾ ਤੇਹਿੰਗ ਆਦਿ ਮੌਕੇ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRajnath urges industry to take advantage of global demand for military equipment
Next articleਸਿਹਤ ਕਾਮੇ ਡੇਂਗੂ, ਮਲੇਰੀਆ ਤੋਂ ਬਚਾਅ ਲਈ ਦੇ ਰਹੇ ਹਨ ਜਾਣਕਾਰੀ