ਜਲਦ ਹੀ ਭਾਜਪਾ ਦਾ ਕਲੋਨ ਬਣ ਜਾਵੇਗੀ ‘ਆਪ’: ਚਿਦੰਬਰਮ

ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਜਲਦ ਹੀ ਭਾਜਪਾ ਦਾ ‘ਕਲੋਨ’ ਬਣ ਜਾਵੇਗੀ ਕਿਉਂਕਿ ਇਹ ਭਗਵਾਂ ਪਾਰਟੀ ਦੀ ਨਕਲ ਕਰ ਰਹੀ ਹੈ। ਉਨ੍ਹਾਂ ਟਵੀਟ ਕੀਤਾ, ‘‘ਨਕਲ ਚਾਪਲੂਸੀ ਦਾ ਸਭ ਤੋਂ ਵਧੀਆ ਰੂਪ ਹੈ। ‘ਆਪ’ ਜਿੰਨੀ ਭਾਜਪਾ ਦੀ ਰੀਸ ਕਰੇਗੀ, ਓਨੀ ਹੀ ਘੱਟ ਪ੍ਰਸੰਗਿਕ ਹੁੰਦੀ ਜਾਵੇਗੀ। ‘ਆਪ’ ਜਲਦ ਹੀ ਭਾਜਪਾ ਦਾ ਕਲੋਨ ਬਣ ਜਾਵੇਗੀ।’’ ਸਾਬਕਾ ਕੇਂਦਰੀ ਮੰਤਰੀ ਨੇ ਉਤਰਾਖੰਡ ਵਿੱਚ ਪੰਜ ਸਾਲਾਂ ਦੌਰਾਨ ਤਿੰਨ ਮੁੱਖ ਮੰਤਰੀ ਬਦਲੇ ਜਾਣ ’ਤੇ ਭਾਜਪਾ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ, ‘‘ਉਤਰਾਖੰਡ ਵਿੱਚ ਪੰਜ ਸਾਲਾਂ ਦੌਰਾਨ ਤਿੰਨ ਮੁੱਖ ਮੰਤਰੀ ਤਾਂ ਜ਼ੂਰ ਦਿਸੇ, ਪਰ ਵਿਕਾਸ ਨਜ਼ਰ ਨਹੀਂ ਆਇਆ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਵਿੱਚ ਕਰੋਨਾ ਦੇ 9216 ਨਵੇਂ ਕੇਸ ਆਏ; 391 ਮੌਤਾਂ
Next articleउत्तराखंड सरकार तुरंत कार्यवाही करे