ਕਾਲ਼ੇ ਕਨੂੰਨਾਂ ਦਾ ਇੱਕ ਸਾਲ,, ਸੰਘਰਸ਼ਾਂ ਦੇ ਨਾਲ਼

ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਹੋ ਗਿਆ ਇੱਕ ਸਾਲ ਕੱਲ੍ਹ ਨੂੰ
ਚੰਦਰੇ ਕਨੂੰਨਾਂ ਦਾ
ਦਿੱਲੀਏ ਤੂੰ ਪਰਖਦੀ ਜਿਗਰਾ
ਸਾਡੇ ਜਨੂੰਨਾਂ ਦਾ
ਜਿੱਤਿਆ ਤੈਨੂੰ ਕਈ ਵਾਰ ਨੀ
ਪਤਾ ਸਾਡੇ ਖੂਨਾਂਂ ਦਾ
ਸੰਸਦ ਤੇਰੇ ਬੰਬ ਸੀ ਸੁੱਟਿਆ
ਰੋਸ ਸੀ ਕੰਨੂਨਾਂ ਦਾ
ਤੇਰੇ ਨਾਲ ਧੁਰ ਤੋਂ ਨਾ ਬਣਿਆਂ
ਦੁੱਲਿਆਂ ਦੇ ਖੂਨਾਂ ਦਾ
ਓ ਚਰਖੜੀ ਚੁੰਮ ਚੜ੍ਹ ਜਾਈਏ
ਜੁੱਸਾ ਏ ਜਨੂੰਨਾਂ ਦਾ
ਲਲਕਾਰਿਆ ਸੀ ਚੌਂਕ ਚਾਂਦਨੀ
ਭਿੱਜਿਆ ਏ ਖੂਨਾਂ ਦਾ
ਇੱਕ ਜੈਤਾ ਤੇਰੇ ਯਾਦ ਹੋਊਗਾ
ਬਣਿਆਂ ਕਨੂੰਨਾਂ ਦਾ
ਗ਼ਦਰੀ ਤੇਰੇ ਸਿਹਰਾ ਬੰਨ੍ਹ ਕੇ
ਢੁੱਕ੍ਹੇ ਹੋਏ ਮੂਨਾਂ ਦਾ
‘ਜੀਤ’ ਹੁਣ ਟਰਾਲੀ ਟਾਈਮਜ਼
ਚਲਦਾ ਕਨੂੰਨਾਂ ਦਾ
‘ਜੀਤ’ ਹੁਣ ਟਰਾਲੀ ਟਾਈਮਜ਼

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਸਾਲ
Next articleਰੁਲ਼ਦੂ ਕਾਲ਼ਾ ਦਿਵਸ ਮਨਾਊਗਾ