ਸਰਕਾਰ ਦੀਆਂ ਸ਼ਰਤਾਂ ਮੁਤਾਬਕ ਰੋਜ਼ਾਨਾ 90 ਰੁਪਏ ਤੋਂ ਘੱਟ ਕਮਾਉਣ ਵਾਲਾ ਹੀ ਪ੍ਰਾਪਤ ਕਰ ਸਕਦੈ ਸ਼ਗਨ ਸਕੀਮ ਦਾ ਲਾਭ : ਦਮਨਵੀਰ ਸਿੰਘ ਫਿਲੌਰ

ਦਮਨਵੀਰ ਸਿੰਘ ਫਿਲੌਰ

ਸ਼ਗਨ ਸਕੀਮ ਦੇ ਨਾਮ ਤੇ ਸਰਕਾਰ ਦਲਿਤ ਪਰਿਵਾਰਾਂ ਨਾਲ ਕਰ ਰਹੀ ਐ ਕੋਝਾ ਮਜਾਕ

ਜਲੰਧਰ/ਫਿਲੌਰ, (ਸਮਾਜ ਵੀਕਲੀ)- ਕਾਂਗਰਸੀ ਆਗੂ ਤੇ ਪ੍ਰਧਾਨ ਫ਼ਿਲੌਰ ਪੀਪਲਜ਼ ਫੋਰਮ, ਦਮਨਵੀਰ ਸਿੰਘ ਫ਼ਿਲੌਰ ਨੇ ਸਰਕਾਰ ਵੱਲੋਂ ਦਲਿਤਾਂ ਲਈ ਚਲਾਈ ਜਾ ਰਹੀ ਸ਼ਗਨ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਗਨ ਸਕੀਮ ਦੇਣ ਦੇ ਨਾਂ ’ਤੇ ਦਲਿਤਾਂ ਨੂੰ ਬੁੱਧੂ ਬਣਾ ਜੋ ਸ਼ਰਤਾਂ ਸਕੀਮ ਲੈਣ ਲਈ ਰੱਖੀਆਂ ਗਈਆਂ ਹਨ ਉਹ ਸ਼ਰਤਾਂ ਕਦੇ ਵੀ ਪੂਰੀਆਂ ਹੋਣ ਵਾਲੀਆਂ ਨਹੀਂ ਹਨ।

ਉਨ੍ਹਾਂ ਦੱਸਿਆ ਕਿ ਸ਼ਗਨ ਸਕੀਮ ’ਚ ਸਾਫ ਤੌਰ ’ਤੇ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਇਹ ਸਕੀਮ ਲੈਣੀ ਹੈ ਤਾਂ ਦਲਿਤ ਪਰਿਵਾਰ ਦੀ ਸਾਲਾਨਾ ਆਮਦਨ 32 ਹਜ਼ਾਰ 790 ਰੁਪਏ ਹੋਣੀ ਚਾਹੀਦੀ ਹੈ ਜੇਕਰ ਸਲਾਨਾ ਆਮਦਨ ਉਕਤ ਰਾਸ਼ੀ ਤੋਂ ਜਿਆਦਾ ਹੈ ਤਾਂ ਉਹ ਇਸ ਸਕੀਮ ਦੇ ਅਯੋਗ ਹੋਵੇਗਾ।

ਸਰਕਾਰ ਵਲੋਂ ਰੱਖੀਆਂ ਸ਼ਰਤਾਂ ਮੁਤਾਬਕ ਉਹ ਵਿਅਕਤੀ ਹੀ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਜੋ ਰੋਜ਼ਾਨਾ 90 ਰੁਪਏ ਤੋਂ ਘੱਟ ਕਮਾਉਂਦਾ ਹੈ ਜਦਕਿ ਕੇਂਦਰ ਸਰਕਾਰ ਨੇ ਮਨਰੇਗਾ ਕਰਮੀ ਦੀ ਇੱਕ ਦਿਨ ਦੀ ਮਜ਼ਦੂਰੀ 269 ਰੁਪਏ ਮੁਕਰਰ ਕੀਤੀ ਹੋਈ ਹੈ ਜਿਸ ਮੁਤਾਬਕ ਉਸ ਦੀ ਆਮਦਨ ਇਸ ਰਾਸ਼ੀ ਤੋਂ ਦੁਗਣੀ ਬਣਦੀ ਹੈ ਇਸ ਲਈ ਮਨਰੇਗਾ ਕਰਮੀ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ ਕਮਾਉਂਦੇ ਹੈ। ਜੋ ਕਿ ਇਸ ਸਕੀਮ ’ਚ ਲਿਖੀ ਸਰਕਾਰ ਨੇ 32970 ਰੁਪਏ ਦੀ ਸਲਾਨਾ ਆਮਦਨ ਦੀ ਸ਼ਰਤ ਰੱਖ ਕੇ ਸਿਰਫ਼ ਇਹ ਖਾਨਾਪੂਰਤੀ ਕੀਤੀ ਗਈ ਹੈ ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਸਕੀਮ ਪੰਜਾਬ ਦੇ ਦਲਿਤ ਸਮਾਜ ਨੂੰ ਓਹਲੇ ਵਿਚ ਰੱਖ ਕੇ ਸਿਰਫ ਵੋਟਾਂ ਲੈਣ ਲਈ ਬਣਾਈ ਹੈ ਜੋ ਨਾ ਸਿਰਫ ਦਲਿਤ ਸਗੋਂ ਪੂਰੇ ਪੰਜਾਬ ਦੇ ਸਮਾਜ ਲਈ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਲੋਕਾਂ ਨਾਲ ਕੀਤਾ ਗਿਆ ਵਿਸ਼ਵਾਸਘਾਤ ਹੈ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਰਿਵਾਰ ਇਸੇ ਕਰਕੇ ਇਸ ਸ਼ਗਨ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਜਦਕਿ ਸਿਆਸੀ ਲੋਕ ਆਪਣੇ ਅਸਰ ਰਸੂਖ ਨਾਲ ਆਪਣੇ ਚਹੇਤਿਆਂ ਨੂੰ ਵੱਡੀ ਪੱਧਰ ਤੇ ਲਾਭ ਦਿਵਾਉਣ ਵਿਚ ਸਫ਼ਲ ਹੋ ਜਾਂਦੇ ਹਨ।

ਸ.ਫਿਲੌਰ ਨੇ ਕਿਹਾ ਕਿ ਪਿਛਲੇ ਕਈ ਸਾਲ ਤੋਂ ਲਗਾਤਾਰ ਫਿਲੌਰ ਹਲਕੇ ਦੇ ਲੋਕਾਂ ਨੇ ਸਾਡੇ ’ਤੇ ਆਪਣਾ ਵਿਸ਼ਵਾਸ ਜਿਤਾ ਕੇ ਕਈ ਵਾਰ ਚੋਣਾਂ ’ਚੋਂ ਜੇਤੂ ਬਣਾਇਆ ਹੈ ਜਿਸ ਕਰਕੇ ਉਹ ਸਿਰਫ ਫਿਲੌਰ ਦੇ ਨਹੀਂ ਸਗੋਂ ਪੂਰੇ ਪੰਜਾਬ ਦੇ ਲੋਕਾਂ ਨਾਲ ਹੋ ਰਹੇ ਵਿਸ਼ਵਾਸਘਾਤ ਨੂੰ ਰੋਕਣਾ ਚਾਹੁੰਦੇ ਹਨ ਤਾਂ ਜੋ ਦਲਿਤ ਸਮਾਜ ਤੇ ਆਮ ਲੋਕਾਂ ਨੂੰ ਇਨਸਾਫ ਦੇ ਤੌਰ ’ਤੇ ਇਨ੍ਹਾਂ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਲਈ ਅੱਗੇ ਆਉਣਗੇ ਅਤੇ ਦਲਿਤ ਸਮਾਜ ਲਈ ਸਰਕਾਰੀ ਯੋਜਨਾਵਾਂ ਲਈ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਵੀ ਨਾਅਰਾ ਮਾਰਨਗੇ।

Previous article*ਸਿਮਰਨ ਮਾਲਾ ਰੱਖੜੀ* ਬਨਾਮ *ਗੁਰਮਤਿ*
Next articleਮੇਰੀ ਗਲੀ ਦੇ ਕੁੱਤੇ