6 ਮਰੀਜ ਹੋਰ ਪਾਜੇਟਿਵ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 526 , ਇਕ ਵਿਅਕਤੀ ਦੀ ਮੌਤ ਹੋਣ ਨਾਲ ਗਿਣਤੀ ਹੋਈ 14

ਹੁਸ਼ਿਆਰਪੁਰ (ਚੁੰਬਰ) (ਸਮਾਜ ਵੀਕਲੀ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 497 ਵਿਆਕਤੀਆਂ ਦੇ ਸੈਪਲ ਲੈਣ ਨਾਲ ਅਤੇ ਲੈਬ ਤੋ 167 ਸੈਪਲਾਂ ਦੀ ਰਿਪੋਟ ਆਉਣ ਤੇ 5 ਪਾਜੇਟਿਵ ਮਰੀਜ ਹੋਰ ਆਉਣ ਨਾਲ ਅਤੇ 1 ਮਰੀਜ ਦੀ ਰਿਪੋਟ ਪੀ ਜੀ ਆਈ ਚੰਡੀਗੜ ਤੋ  ਪਾਜੇਟਿਵ ਹੋਣ ਨਾਲ ਮਰੀਜਾ ਦੀ ਗਿਣਤੀ 526 ਹੋ ਗਈ ਹੈ । 

ਜਿਲੇ ਦੇ  ਕੁੱਲ ਸੈਪਲਾਂ ਦੀ ਗਿਣਤੀ 27326 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 25519 ਸੈਪਲ  ਨੈਗਟਿਵ,  , ਜਦ ਕਿ 1262 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 55 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 147 ਹੈ ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 365 ਹੋ ਗਈ ਹੈ 

ਇਹ ਜਾਣਕਾਰੀ ਦਿੰਦੇ ਹੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਬੁਢੀ ਪਿੰਡ  ਟਾਂਡਾ , ਬਜਵਾੜਾ ਕਲਾ  , ਸਾਹਰੀ , ਆਲਮਪੁਰ  ਅਤੇ ਕਾਲੇਵਾਲ ਤੋ ਇਕ ਇਕ ਮਰੀਜ ਰਿਪੋਟ ਹੋਇਆ ਹੈ ਜਦ ਕਿ ਪੀ ਜੀ ਆਈ ਤੋ ਮੁਕੇਰੀਆਂ ਸਬ ਡਿਵੀਜਨ ਦੇ ਪਿੰਡ ਲਤੀਫਪੁਰ ਵਾਸੀ ਬਲਬੀਰ ਸਿੰਘ 45 ਗੁਰਦਿਆ ਅਤੇ ਜਿਗਰ ਦੀ ਬੀਮਾਰੀ ਤੋ ਪਹਿਲਾਂ ਪੀੜਤ ਵਿਆਕਤੀ ਦੀ ਮੌਤ ਕੋਰੋਨਾ ਪਾਜੇਟਿਵ ਹੋਣ ਕਰਕੇ ਹੋਈ ਹੈ ਜਿਸ ਨਾਲ ਮੌਤਾ ਦੀ ਗਿਣਤੀ 14 ਹੋ ਗਈ ਹੈ । 

ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ 

Previous articleਸੰਗੀਤ ਦੀ ਤੁਰਦੀ ਫਿਰਦੀ ਸੰਸਥਾ – ਬਾਈ ਭੋਲਾ ਯਮਲਾ
Next articleਭੁੱਖ ਹੜਤਾਲ ਚੋਥੇ  ਦਿਨ ਵਿੱਚ  ਸ਼ਾਮਿਲ , ਮੰਗਾ ਨਾ ਮੰਨੀਆਂ ਤਾਂ 7 ਅਗਸਤ  ਨੂੰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਿਰਾਉ