550 ਰੁਪਏ ਦੇ ਸਿੱਕਿਆਂ ਨਾਲ ਜਗਮਗਾਏਗਾ ਪ੍ਰਕਾਸ਼ ਪੁਰਬ

ਕਾਨਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾਉਣ ਲਈ ਸਿੱਕਾ ਜਾਰੀ ਕੀਤਾ ਜਾਵੇਗਾ। ਕੋਲਕਾਤਾ ਟਕਸਾਲ 12 ਨਵੰਬਰ ਨੂੰ ਪ੍ਰਕਾਸ਼ ਪੁਰਬ ‘ਤੇ 550 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰੇਗੀ।

ਕੋਲਕਾਤਾ ਟਕਸਾਲ ਵੱਲੋਂ ਜਾਰੀ ਹੋ ਰਹੇ ਯਾਦਗਾਰੀ ਸਿੱਕੇ ਦਾ ਵਜ਼ਨ 35 ਗਰਾਮ ਹੈ। ਇਸ ਵਿਚ 50 ਫ਼ੀਸਦੀ ਚਾਂਦੀ, 40 ਫ਼ੀਸਦੀ ਤਾਂਬਾ ਤੇ ਪੰਜ-ਪੰਜ ਫ਼ੀਸਦੀ ਨਿੱਕਲ ਤੇ ਜਿਸਤ ਦਾ ਮਿਸ਼ਰਣ ਹੈ। ਸਿੱਕੇ ਦੀ ਗੋਲਾਈ 44 ਮਿਲੀਮੀਟਰ ਹੈ। ਭਾਰਤ ਵਿਚ 550 ਰੁਪਏ ਮੁੱਲ ਵਰਗ ਦਾ ਸਿੱਕਾ ਪਹਿਲੀ ਵਾਰ ਜਾਰੀ ਹੋਵੇਗਾ।

ਇਸ ਸਿੱਕੇ ਦੇ ਇਕ ਹਿੱਸੇ ‘ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਦਾ ਚਿੱਤਰ ਉਕੇਰਿਆ ਗਿਆ ਹੈ। ਸਿੱਕੇ ‘ਤੇ ਦੇਵਨਾਗਰੀ ਤੇ ਅੰਗਰੇਜ਼ੀ ‘ਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਲਿਖਿਆ ਗਿਆ ਹੈ। ਵਿੱਤ ਵਿਭਾਗ ਦੇ ਆਰਥਿਕ ਕਾਰਜ ਵਿਭਾਗ ਵੱਲੋਂ ਇਸ ਯਾਦਗਾਰੀ ਸਿੱਕੇ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ।

Previous articleMeity finds gaps in WhatsApp reply on spyware issue
Next articleiPhone 5 user? Update software now to keep using App Store