400 ਕਰੋੜ ਲੈ ਕੇ ਪਤੀ ਤੋਂ ਲਿਆ ਤਲਾਕ, ਹੁਣ ਲਾਕਡਾਊਨ ਵਿੱਚ ਰਹਿ ਰਹੀ ਹੈ ਪਤੀ ਦੇ ਘਰ

ਮੁੰਬਈ (ਸਮਾਜ ਵੀਕਲੀ) – ਬਾਲੀਵੁੱਡ ਵਿੱਚ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦੇ ਵਿੱਚ ਤਲਾਕ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਇਹ ਲੋਕ ਵਧੀਆ ਦੋਸਤ ਦੀ ਤਰ੍ਹਾਂ ਰਹਿੰਦੇ ਹਨ। ਅੱਜ ਅਸੀਂ ਇੱਕ ਅਜਿਹੇ ਹੀ ਬਾਲੀਵੁੱਡ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਦੇ ਵਿੱਚ ਛੇ ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ। ਇਸ ਦੇ ਬਾਵਜੂਦ ਵੀ ਇਨ੍ਹਾਂ ਦੋਨਾਂ ਦਾ ਮਿਲਣਾ ਜੁਲਣਾ ਲੱਗਿਆ ਰਹਿੰਦਾ ਹੈ। ਅਸੀਂ ਜਿਨ੍ਹਾਂ ਬਾਲੀਵੁੱਡ ਹਸਤੀਆਂ ਦੀ ਗੱਲ ਕਰ ਰਹੇ ਹਾਂ ਉਹ ਹਸਤੀ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਹੈ। ਸੁਜੈਨ ਖਾਨ ਅਤੇ ਰਿਤਿਕ ਰੌਸ਼ਨ ਨੇ ਸਾਲ 2000 ਵਿੱਚ ਵਿਆਹ ਕੀਤਾ ਸੀ। ਵਿਆਹ ਤੋਂ ਚੌਦਾਂ ਸਾਲ ਬਾਅਦ ਦੋਨਾਂ ਦੇ ਵਿੱਚ ਤਲਾਕ ਹੋ ਗਿਆ। ਤਲਾਕ ਦੇ ਲਈ ਅਦਾਕਾਰ ਰਿਤਿਕ ਰੌਸ਼ਨ ਨੂੰ 400 ਕਰੋੜ ਦੀ ਭਾਰੀ ਰਕਮ ਚੁਕਾਉਣੀ ਪਈ ਸੀ।
ਇਸ ਦੌਰਾਨ ਸੁਜ਼ੈਨ ਖਾਨ ਨੇ ਦੋ ਬੇਟਿਆਂ ਨੂੰ ਜਨਮ ਦਿੱਤਾ। ਹਾਲਾਂਕਿ ਤਲਾਕ ਦੇ ਛੇ ਸਾਲ ਬਾਅਦ ਵੀ ਇਨ੍ਹਾਂ ਨੇ ਆਪਣੇ ਤਲਾਕ ਦਾ ਅਸਰ ਬੱਚਿਆਂ ‘ਤੇ ਨਹੀਂ ਪੈਣ ਦਿੱਤਾ। ਅਕਸਰ ਇਹ ਲੋਕ ਆਪਣੇ ਬੱਚਿਆਂ ਦੀ ਖਾਤਿਰ ਬਾਹਰ ਘੁੰਮਦੇ ਨਜ਼ਰ ਆਉਂਦੇ ਹਨ। ਇਸ ਸਮੇਂ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਪੂਰੇ ਦੇਸ਼ ਵਿੱਚ ਲਾਕਡਾਊਨ ਦਾ ਮਾਹੌਲ ਹੈ। ਲਾਕਡਾਊਨ ਦੇ ਸਮੇਂ ਸੁਜ਼ੈਨ ਖਾਨ ਆਪਣੇ ਸਾਬਕਾ ਪਤੀ ਰਿਤਿਕ ਰੋਸ਼ਨ ਦੇ ਘਰ ‘ਚ ਸਮਾਂ ਬਿਤਾ ਰਹੀ ਹੈ। ਇਹ ਸਭ ਸੁਜ਼ੈਨ ਖਾਨ ਨੇ ਆਪਣੇ ਬੱਚਿਆਂ ਦੇ ਲਈ ਕੀਤਾ ਹੈ। ਸੁਜੈਨ ਖਾਨ ਲਾਕਡਾਊਨ ਦੇ ਮਾਹੌਲ ਵਿੱਚ ਆਪਣੇ ਬੱਚਿਆਂ ਦੇ ਨਾਲ ਰਿਤਿਕ ਰੌਸ਼ਨ ਦੇ ਘਰ ਵਿੱਚ ਕੁਆਰੰਟੀਨ ਦਾ ਸਮਾਂ ਬਿਤਾ ਰਹੀ ਹੈ। ਸੁਜ਼ੈਨ ਖਾਨ ਨੇ ਆਪ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਸੁਜ਼ੈਨ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ। ਇਸ ਤੋਂ ਇਲਾਵਾ ਵੀ ਇਹ ਦੋਨੋਂ ਆਪਣੇ ਬੱਚਿਆਂ ਦੇ ਨਾਲ ਅਕਸਰ ਛੁੱਟੀਆਂ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ। ਤਲਾਕ ਹੋਣ ਤੋਂ ਬਾਅਦ ਸੁਜ਼ੈਨ ਖਾਨ ਅਤੇ ਰਿਤਿਕ ਰੌਸ਼ਨ ਦੇ ਵਿੱਚ ਵਧੀਆ ਦੋਸਤੀ ਹੈ।
ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਰਿਤਿਕ ਰੌਸ਼ਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੇ ਰਹਿੰਦੇ ਹਨ। ਰਿਤਿਕ ਰੌਸ਼ਨ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰ ਹਿੱਟ ਸਾਬਿਤ ਹੋਈਆਂ ਹਨ।
(ਹਰਜਿੰਦਰ ਛਾਬੜਾ)ਪਤਰਕਾਰ 9592282333
Previous articleNorth American Ambedkarites stepping forward to help poor and underprivileged amidst the COVID-19 Epidemic
Next articleAir travellers brought disease, those on foot suffering: Tejashwi