30 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਰਖਿਆ ਨੀਂਹ ਪੱਥਰ

ਕੈਪਸਨ -- ਪਿੰਡ ਬਾਬਾ ਦੀਪ ਸਿੰਘ ਨਗਰ ਵਿਖੇ 30 ਲੱਖ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਹੋਏ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਹੋਰ ਪਤਵੰਤੇ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਬਾਬਾ ਦੀਪ ਸਿੰਘ ਨਗਰ (ਰੇਲ ਕੋਚ ਫੈਕਟਰੀ, ਕਪੂਰਥਲਾ) ਵਿਖੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ   ਪਿੰਡ ਦੀ ਸਰਪੰਚ  ਰੁਪਿੰਦਰ ਕੌਰ ਵੱਲੋਂ ਕਰਵਾਏ ਗਏ 30 ਲੱਖ ਰੁਪਏ ਦੇ ਵਿਕਾਸ  ਕਾਰਜਾਂ ਦਾ ਨੀਂਹ ਪੱਥਰ ਰੱਖਿਆ । ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਮੌਕੇ ਹਾਜਰ ਜਗੀਰ ਸਿੰਘ ਪੰਚ,  ਰਵਿੰਦਰਪਾਲ ਕੌਰ ਪੰਚ, ਕੁਲਦੀਪ ਸਿੰਘ ਪੰਚ, ਮੈਡਮ ਰਮਨਦੀਪ ਕੌਰ ਪੰਚ, ਪ੍ਰਧਾਨ ਹਰਮਿੰਦਰ ਸਿੰਘ ਰਾਜੂ, ਪ੍ਰਧਾਨ ਤਾਲਿਬ ਮੁਹੰਮਦ, ਪ੍ਰਧਾਨ ਬਲਬੀਰ ਮਲਿਕ, ਚੇਅਰਮੈਨ ਮੰਡੀ ਬੋਰਡ ਪ੍ਰਰਵਿੰਦਰ ਸਿੰਘ ਪੱਪਾ, ਹਰਮੇਸ਼ ਮੇਸ਼ੀ ਡਡਵਿੰਡੀ, ਅਵਤਾਰ ਸਿੰਘ ਸੋਢੀ ਮੈਂਬਰ ਬਲਾਕ ਸੰਮਤੀ, ਜ਼ੋਨ ਇੰਚਾਰਜ ਮਲਕੀਤ ਸਿੰਘ, ਨਿਸ਼ਾਨ ਸਿੰਘ ਜੀ ਪੀ ਐੱਸ ਚੌਹਾਨ, ਅਮਰੀਕ ਸਿੰਘ, ਹਰਿੰਦਰਪਾਲ ਸਿੰਘ, ਜੀਤ ਸਿੰਘ, ਜੋਬਨਪ੍ਰੀਤ ਸਿੰਘ, ਗੁਰਜੀਤ ਸਿੰਘ, ਅਕਾਸ਼ਦੀਪ ਸਿੰਘ, ਸੁਖਜੀਤ ਸਿੰਘ ,ਆਦਿ ਦੀ ਹਾਜਰੀ ਦੌਰਾਨ ਸਰਪੰਚ ਰੁਪਿੰਦਰ ਕੌਰ ਨੇ ਜਿੱਥੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਜਿਥੇ ਬਾਬਾ ਦੀਪ ਸਿੰਘ ਨਗਰ ਦੀਆਂ ਵਿਕਾਸ ਕਾਰਜ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਉੱਥੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਗਰਾਮ ਪੰਚਾਇਤ ਅਤੇ ਹੋਰ ਪਤਵੰਤਿਆਂ ਨੂੰ ਭਰੋਸਾ ਦਵਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
Previous articleਘਰ ਜਵਾਈ
Next articleEnsure the Constitutional Right to Dignified Housing for Migrant Labourers