ਮੈ ਅਜਾਦ ਹਾਂ,ਅਜਾਦ ਹੀ ਰਹਾਂਗਾ,ਤੇ ਅਜਾਦ ਹੀ ਮਰਾਂਗਾ ‘ਚੰਦਰ ਸੇਖਰ ਆਜਾਦ’

(ਸਮਾਜਵੀਕਲੀ)

23 ਜੁਲਾਈ ਤੇ ਵਿਸ਼ੇਸ਼

ਕਹਿੰਦੇ ਹਨ ਕਿ ਜੈਸਾ ਕਾਮ ਵੈਸਾ ਨਾਮ।ਚੰਦਰ ਸ਼ੇਖਰ ਨੇ ਆਪਣੇ ਨਾਮ ਦੇ ਅੱਗੇ ਆਜਾਦ ਲਗਾਇਆ ਸੀ ਅਤੇ ਮਰਦੇ ਦਮ ਤੱਕ ਆਜਾਦ ਹੀ ਰਹੇ।ਇਕ ਬਾਰ ਇਲਾਹਾਬਾਦ ਵਿਚ ਉਹਦੇ ਹੋਣ ਦੀ ਸੂਚਨਾ ਅੰਗਰੇਜ਼ ਸਰਕਾਰ ਨੂੰ ਮਿਲ ਗਈ।ਅੰਗਰੇਜ਼ ਸਰਕਾਰ ਦੀ ਪੁਲਿਸ ਨੇ ਉਸ ਇਲਾਕੇ ਦੀ ਘੇਰਾਬੰਦੀ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।ਪਰ ਪੁਲਿਸ ਦੇ ਹੱਥ ਨਹੀ ਆਇਆ ਸੀ।

ਮੈਂ ਅਜਾਦ ਹਾਂ,ਮੈਂ ਅਜਾਦ ਹੀ ਰਹਾਂਗਾ ਅਤੇ ਅਜਾਦ ਹੀ ਮਰਾਂਗਾ,ਇਹ ਨਾਅਰਾ ਸੀ ਭਾਰਤ ਦੀ ਅਜਾਦੀ ਦੇ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸਵਤੰਤਰਤਾ ਸੈਨਾਨੀ ਚੰਦਰ ਸ਼ੇਖਰ ਆਜਾਦ ਦਾ।ਸਿਰਫ 24 ਸਾਲ ਦੀ ਉਮਰ ਜੋ ਨੌਜਵਾਨਾਂ ਦੇ ਖੇਡਣ ਕੁੱਦਣ ਦੀ,ਜਿੰਦਗੀ ਦੇ ਸੁਪਨੇ ਦੇਖਣ ਦੀ ਹੁੰਦੀ ਹੈ।ਉਹਦੇ ਵਿਚ ਚੰਦਰ ਸ਼ੇਖਰ ਅੰਗਰੇਜ਼ਾਂ ਨਾਲ ਲੜਾਈ ਲੜਦੇ ਸ਼ਹੀਦ ਹੋ ਗਏ।

ਚੰਦਰ ਸ਼ੇਖਰ ਆਜਾਦ ਦਾ ਜਨਮ 23 ਜੁਲਾਈ ਸੰਨ 1906 ਨੂੰ ਓਨਾਵ ਜਿਲੇ ਦੇ ਬਦਰਕਾ ਕਸਬੇ ਵਿਚ ਹੋਇਆ ਸੀ।ਪਿਤਾ ਦਾ ਨਾਮ ਸੀਤਾ ਰਾਮ ਤਿਵਾੜੀ ਅਤੇ ਮਾਤਾ ਦਾ ਨਾਮ ਜਗਰਾਨੀ ਦੇਵੀ ਸੀ।ਚੰਦਰ ਸ਼ੇਖਰ ਆਜਾਦ ਦੀ ਪੜ੍ਹਾਈ ਦੀ ਸ਼ੁਰੂਆਤ ਮੱਧ-ਪ੍ਰਦੇਸ਼ ਦੇ ਝੱਬੁਆ ਜਿਲੇ ਵਿਚ ਹੋਈ ਅਤੇ ਉਸ ਤੋਂ ਬਾਅਦ ਵਾਰਾਨਸੀ ਦੇ ਸੰਸਕ੍ਰਿਤ ਪਾਠਸ਼ਾਲਾਂ ਵਿਚ ਭੇਜਿਆ ਗਿਆ।ਚੰਦਰ ਸ਼ੇਖਰ ਆਜਾਦ ਦਾ ਬਚਪਨ ਆਦਿਵਾਸੀ ਇਲਾਕੇ ਵਿਚ ਹੀ ਬੀਤਿਆ ਸੀ।ਉਥੇ ਉਸ ਨੇ ਆਦਿਵਾਸੀ ਭੀਲ ਲੜਕਿਆ ਦੇ ਨਾਲ ਖੇਡਦੇ ਹੋਏ ਧਨੁੰਸ਼ ਬਾਣ ਚਲਾਉਣਾ ਅਤੇ ਨਿਸ਼ਾਨੇਬਾਜੀ ਦੇ ਸਾਰੇ ਗੁਰ ਸਿੱਖ ਲਏ ਸਨ।

ਛੋਟੀ ਜਿਹੀ ਸਿਰਫ 14-15 ਸਾਲ ਦੀ ਉਮਰ ਵਿਚ ਹੀ ਚੰਦਰ ਸ਼ੇਖਰ ਆਜਾਦ ਗਾਂਧੀ ਦੇ ਅੰਦੋਲਨ ਵਿਚ ਸ਼ਾਮਲ ਹੋ ਗਏ ਸਨ।ਇਸ ਅੰਦੋਲਨ ਵਿਚ ਸ਼ਾਮਲ ਹੋਏ ਬਹੁਤ ਸਾਰੇ ਲੋਕਾਂ ਦੇ ਨਾਲ ਚੰਦਰ ਸ਼ੇਖਰ ਆਜਾਦ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।ਗ੍ਰਿਫਤਾਰ ਹੋਣ ਦੇ ਬਾਅਦ ਕੋੜੇ ਖਾਂਦੇ ਹੋਏ ਬਾਰ-ਬਾਰ ਭਾਰਤ ਮਾਤਾ ਦੀ ਜੈ,ਦੇ ਨਾਅਰੇ ਲਗਾਉਦੇ ਰਹੇ ਅਤੇ ਜਦੋਂ ਉਸ ਤੋਂ ਉਸ ਦੇ ਪਿਤਾ ਦਾ ਨਾਮ ਪੁੱਛਿਆ ਜਾਂਦਾ ਤਾਂ ਉਸ ਦਾ ਜਵਾਬ ਹੁੰਦਾ ਕਿ ਮੇਰਾ ਨਾਮ ਆਜਾਦ ਹੈ।ਮੇਰੇ ਪਿਤਾ ਸਵਤੰਤਰਤਾ ਅਤਟ ਮੇਰਾ ਐਡਰਿਸ ਜੇਲ ਹੈ,ਅਤੇ ਉਦੋਂ ਤੋਂ ਹੀ ਉਸ ਦਾ ਨਾਮ ਚੰਦਰ ਸ਼ੇਖਰ ਤਿਵਾੜੀ ਦੀ ਜਗ੍ਹਾ ਚੰਦਰ ਸ਼ੇਖਰ ਆਜਾਦ ਬੋਲਿਆ ਜਾਣ ਲੱਗਾ।ਇਸ ਗ੍ਰਿਫਤਾਰੀ ਤੋਂ ਬਾਅਦ ਚੰਦਰ ਸ਼ੇਖਰ ਆਜਾਦ ਨੇ ਬਰਤਾਨੀਆ ਨੂੰ ਕਿਹਾ ਸੀ ਹੁਣ ਤੁਸੀ ਮੈਨੂੰ ਕਦੇ ਵੀ ਫੜ ਨਹੀ ਸਕੋਗੇ।

ਇਕ ਵਾਰ ਦੀ ਗੱਲ ਹੈ ਕਿ ਬਰਤਾਨੀਆਂ ਪੁਲਿਸ ਤੋਂ ਬਚਣ ਦੇ ਲਈ ਚੰਦਰ ਸ਼ੇਖਰ ਆਜਾਦ ਆਪਣੇ ਇਕ ਖਾਸ ਦੋਸਤ ਦੇ ਘਰ ਲੁਕੇ ਹੋਏ ਸਨ।ਉਸ ਸਮ੍ਹੇਂ ਗੁਪਤ-ਸੂਚਨਾ ਮਿਲਣ ਤੇ ਬਰਤਾਨੀਆ ਪੁਲਿਸ ਉਥੇ ਪਹੁੰਚ ਗਈ।ਜਦੋਂ ਬਰਤਾਨੀਆ ਪੁਲਿਸ ਉਥੇ ਪਹੁੰਚੀ ਤਾਂ ਚੰਦਰ ਸੇਖਰ ਆਜਾਦ ਦੇ ਦੋਸਤ ਨੇ ਕਿਹਾ ਆਜਾਦ ਏਥੇ ਨਹੀ ਹੈ,ਪਰ ਪੁਲਿਸ ਨਹੀ ਮੰਨੀ ਤਾਂ ਘਰ ਦੀ ਤਲਾਸ਼ੀ ਲੈਣ ਲਈ ਦਬਾਅ ਬਣਾਉਣ ਲੱਗੀ,ਤਾਂ ਦੋਸਤ ਦੀ ਪਤਨੀ ਨੇ ਆਜਾਦ ਨੂੰ ਇਕ ਪੇਡੂ ਧੋਤੀ ਅਤੇ ਇਕ ਅੰਗ ਢੱਕ ਕੁੜਤਾ ਤੇ ਸਿਰ ਤੇ ਸਾਫਾ ਬੰਨ ਦਿੱਤਾ।

ਉਹ ਟੋਕਰੇ ਵਿਚ ਕੁਝ ਆਨਾਜ ਅਤੇ ਤਿਲਾਂ ਦੇ ਲੱਡੂ ਨੂੰ ਚੁੱਕਦੀ ਹੋਈ ਆਪਣੇ ਪਤੀ ਨੂੰ ਬੋਲੀ ਕਿ ਮੈਂ ਜਰਾ ਆਂਢੀਆਂ-ਗੁਆਢੀਆਂ ਦੇ ਲੱਡੂ ਵੰਡ ਕੇ ਆਉਦੀ ਹਾਂ।ਤੁਸੀ ਘਰ ਦਾ ਧਿਆਨ ਰੱਖਣਾ,ਫਿਰ ਬਰਤਾਨੀਆ ਪੁਲਿਸ ਦੇ ਸਾਹਮਣੇ ਆਜਾਦ ਨੂੰ ਬੋਲੀ ਕਿ ਮੂਰਖ ਤੂੰ ਇਕੱਲਾ ਏਥੇ ਕਿੱਥੇ ਬੈਠਾ ਰਹੇਗਾ,ਚਲ ਮੇਰੇ ਨਾਲ,ਚੱਕ ਲੱਡੂਆਂ ਦਾ ਟੋਕਰਾ,ਰੱਖ ਆਪਣੇ ਸਿਰ ਤੇ,ਚੰਦਰ ਸ਼ੇਖਰ ਨੇ ਲੱਡੂਆਂ ਦਾ ਟੋਕਰਾ ਜਲਦੀ ਦੇਣਾ ਆਪਣੇ ਸਿਰ ਤੇ ਰੱਖਿਆ ਤਾਂ ਬਰਤਾਨੀਆ ਪੁਲਿਸ ਨੂੰ ਚਕਮਾ ਦੇ ਦੋਸਤ ਦੀ ਪਤਨੀ ਦੇ ਨਾਲ ਕਿਸਾਨ ਦੇ ਭੇਸ ਵਿਚ ਘਰ ਤੋਂ ਬਾਹਰ ਨਿਕਲ ਗਿਆ।ਥੋੜਾ ਦੂਰ ਜਾ ਕੇ ਆਨਾਜ ਤੇ ਲੱਡੂਆ ਨਾਲ ਭਰਿਆ ਟੋਕਰਾ ਇਕ ਮੰਦਰ ਦੀਆਂ ਪੌੜੀਆ ਤੇ ਰੱਖਿਆ ਤਾਂ ਉਥੋ ਦੋਸਤ ਦੀ ਪਤਨੀ ਨੂੰ ਧੰਨਵਾਦ ਕਹਿ ਕੇ ਖਿਸਕ ਗਿਆ।

ਆਜਾਦ ਨੇ ਦੇਸ਼ ਨੂੰ ਅਜਾਦ ਕਰਾਉਣ ਦੇ ਲਈ ਸ਼ਹੀਦ ਭਗਤ ਸਿੰਘ ਦੇ ਨਾਲ ਮਿਲ ਕੇ ਅੰਗਰੇਜ਼ ਸਰਕਾਰ ਨਾਲ ਕਾਫੀ ਲੜਾਈਆਂ ਲੜੀਆ।ਚੰਦਰ ਸ਼ੇਖਰ ਨੇ ਆਪਣੇ ਨਾਮ ਦੇ ਅੱਗੇ ਆਜਾਦ ਲਗਾਇਆ ਤਾਂ ਆਖਰ ਤੱਕ ਆਜਾਦ ਹੀ ਰਹੇ।ਇਕ ਬਾਰ ਇਲਾਹਾਬਾਦ ਉਨਾਂ ਦੇ ਲੁਕੇ ਹੋਣ ਦੀ ਬਰਤਾਨੀਆਂ ਪੁਲਿਸ ਨੂੰ ਮਿਲੀ ਉਹਨੂੰ ਅਤੇ ਉਸ ਦੇ ਸਾਥੀਆਂ ਨੂੰ ਚਾਰੇ ਪਾਸਿਓ ਪੁਲਿਸ ਨੇ ਘੇਰਾ ਪਾ ਲਿਆ।ਆਪਣਾ ਅਤੇ ਆਪਣੇ ਸਾਥੀਆਂ ਦਾ ਬਚਾ ਕਰਦੇ ਹੋਏ ਆਜਾਦ ਨੇ ਕਈ ਪੁਲਿਸ ਮੁਲਾਜਮਾ ਉਤੇ ਗੋਲੀਆਂ ਚਲਾਈਆਂ ਅਤੇ ਜਦੋਂ ਉਸ ਦੇ ਪਸਤੌਲ ਵਿਚ ਇਕ ਗੋਲੀ ਬਚ ਗਈ ਤਾਂ ਉਹ ਪੂਰਾ ਤਰ੍ਹਾਂ ਨਾਲ ਜਖਮੀ ਹੋ ਚੁੱਕੇ ਸਨ।

ਜਦੋਂ ਬਚਣ ਦਾ ਕੋਈ ਰਸਤਾ ਨਹੀ ਦਿਸਿਆ ਤਾਂ ਬਰਤਾਨੀਆਂ ਪੁਲਿਸ ਦੇ ਹੱਥ ਆਉਣ ਤੋਂ ਪਹਿਲਾਂ ਆਪਣੇ ਪਿਸਤੌਲ ਵਿਚ ਬਚੀ ਹੋਈ ਗੋਲੀ ਆਪਣੇ ਆਪ ਦੇ ਮਾਰ ਲਈ।ਇਹ ਘਟਨਾ 27 ਫਰਵਰੀ ਸੰਨ 1931 ਦੀ ਹੈ ਜੋ ਇਲਾਹਾਬਾਦ ਦੇ ਅਲਫੇਰਡ ਪਾਰਕ ਵਿਚ ਹੋਈ ਸੀ।ਚੰਦਰ ਸ਼ੇਖਰ ਆਜਾਦ ਦਾ ਪਿਸਤੌਲ ਅੱਜ ਵੀ ਇਲਾਹਾਬਾਦ ਦੇ ਮਿਊਜਿਅਮ ਵਿਚ ਦੇਖਿਆ ਜਾ ਸਕਦਾ ਹੈ।

ਅਜਾਦੀ ਤੋਂ ਬਾਅਦ ਅਲਫੇਰਡ ਦਾ ਨਾਮ ਬਦਲ ਕੇ ਚੰਦਰ ਸ਼ੇਖਰ ਆਜਾਦ ਰੱਖ ਦਿੱਤਾ ਗਿਆ।ਚੰਦਰ ਸਖੇਖਰ ਦਾ ਬਲੀਦਾਨ ਲੋਕ ਅੱਜ ਵੀ ਭੁੱਲੇ ਨਹੀ ਹੈ।ਬਹੁਤ ਸਾਰੇ ਸਕੂਲ,ਕਾਲਜ,ਸੜਕਾ ਅਤੇ ਸੰਸਥਾਵਾਂ ਦੇ ਨਾਮ ਵੀ ਚੰਦਰ ਸ਼ੇਖਰ ਅਜਾਦ ਦੇ ਨਾਮ ਤੇ ਰੱਖੇ ਗਏ ਹਨ,ਅਤੇ ਭਾਰਤ ਵਿਚ ਚੰਦਰ ਸ਼ੇਖਰ ਦੇ ਨਾਮ ਤੇ ਕਈ ਫਿਲਮਾਂ ਵੀ ਬਣਾਈਆਂ ਗਈਆਂ ਹਨ।

ਪੇਸ਼ਕਸ਼ :-ਅਮਰਜੀਤ ਚੰਦਰ  

ਲੁਧਿਆਣਾ  

9417600014

Previous articleਭਰੀ ਪੰਚਾਇਤ ਚ ਪੰਚ ਨੇ ਕੁੜੀ ਨੂੰ ਕੀਤਾ ਰੱਜਕੇ ਜਲੀਲ, ਕੁੜੀ ਨੇ live ਹੋਕੇ ਦੇ ਦਿੱਤੀ ਜਾਨ
Next articleRelevance of Vedic Wisdom for Being Human