23ਵਾਂ ਖੂਨਦਾਨ ਤੇ ਮੁਫਤ ਮੈਡੀਕਲ ਚੈੱਕ-ਅੱਪ ਆਯੋਜਿਤ

ਅੱਪਰਾ, ਸਮਾਜ ਵੀਕਲੀ- ਕਰੀਬੀ ਪਿੰਡ ਚਚਰਾੜੀ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੂਰੁ ਰਵਿਦਾਸ ਨੌਜਵਾਨ ਸਭਾ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 23ਵਾਂ ਖੂਨਦਾਨ ਕੈਂਪ ਤੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਰਪੰਚ ਸ੍ਰੀਮਤੀ ਮਨਜੀਤ ਕੌਰ ਨੇ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਮੋਹਤਬਰਾਂ ਨੇ ਦੱਸਿਆ ਕਿ ਇਹ ਕੈਂਪ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਯਾਦ ’ਚ ਲਗਾਇਆ ਗਿਆ ਹੈ। ਖੂਨਦਾਨ ਕੈਂਪ ਦੌਰਾਨ 80 ਯੂਨਿਟ ਖੂਨ ਖੂਨਦਾਨੀਆਂ ਵਲੋਂ ਕੀਤਾ ਗਿਆ।

ਇਸ ਮੌਕੇ ਸਮੂਹ ਖੂਨਦਾਨੀਆਂ ਨੂੰ ਪ੍ਰਬੰਧਕ ਕਮੇਟੀ ਵਲੋਂ ਯਾਦਗਾਰੀ ਚਿੰਨ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਰਪੰਚ ਸ੍ਰੀਮਤੀ ਮਨਜੀਤ ਕੌਰ ਨੇ ਕਿਹਾ ਕਿ ਬਾਬਾ ਸਾਹਿਬ ਦੀ ਬਦੌਲਤ ਹੀ ਅੱਜ ਨਾਰੀ ਇਸ ਸਮਾਜ ਦੇ ਅੰਦਰ ਵੱਖ-ਵੱਖ ਖੇਤਰਾਂ ’ਚ ਉੱਚੇ ਅਹੁਦੇ ਹਾਸਲ ਕਰ ਸਕੀ ਹੈ ਤਾਂ ਹੀ ਬਾਬਾ ਸਾਹਿਬ ਨੂੰ ਨਾਰੀ ਮੁਕਤੀਦਾਤਾ ਕਿਹਾ ਜਾਂਦਾ ਹੈ। ਉਨਾਂ ਦੀ ਬਦੌਲਤ ਹੀ ਅੱਜ ਸਦੀਆਂ ਤੋਂ ਸ਼ੋਸ਼ਿਤ ਸਮਾਜ ਤਰੱਕੀਆਂ ਦੀ ਰਾਹ ’ਤੇ ਹੈ। ਇਸ ਮੌਕੇ ਪੂਰੇ ਸਰੀਰ ਦੇ ਸਾਰੇ ਹੀ ਟੈਸਟ ਮੁਫਤ ਕੀਤੇ ਗਏ ਤੇ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਗਾਇਕ ਆਰ. ਕੇ ਮਹਿੰਦੀ, ਬਿਹਾਰੀ ਲਾਲ ਪੰਚ, ਅਨੂਪ ਬੰਗੜ, ਅਮਨ ਪੰਚ, ਸੰਤੋਖ ਲਾਲ, ਡਾ. ਅਮਨ ਬੰਗੜ ਤੇ ਹੋਰ ਹਾਜ਼ਰ ਸਨ।

Previous articleਗਾਇਕ ਕੁਲਵਿੰਦਰ ਕਿੰਦਾ ਦੇ ਧਾਰਮਿਕ ਟਰੈਕ ‘ਨਿਸ਼ਾਨ ਸਾਹਿਬ’ ਅੱਜ ਹੋਇਆ ਰਿਲੀਜ਼
Next articleਗਾਇਕ ਦਿਲਜਾਨ ਨੂੰ ਵੱਖ-ਵੱਖ ਵਰਗਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਸੰਗੀਤਕ ਵਿਅਕਤੀਆਂ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ