ਸਾਲ ’ਚ ਦੋ ਕਰੋੜ ਨੌਕਰੀਆਂ ਮੋਦੀ ਸਰਕਾਰ ਦਾ ‘ਜੁਮਲਾ’ ਸੀ: ਸਿੱਬਲ

ਨਵੀਂ ਦਿੱਲੀ (ਸਮਾਜ ਵੀਕਲੀ):  ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬੇਰੁਜ਼ਗਾਰੀ ਅਤੇ ਦੇਸ਼ ਦੀ ਆਰਥਿਕਤਾ ਦੇ ਮੁੱਦੇ ’ਤੇ ਕੇਂਦਰ ਸਰਕਾਰ ਖ਼ਿਲਾਫ਼ ਨਿਸ਼ਾਨਾ ਸੇਧਿਆ ਹੈ। ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਅੱਜ ਵਧਦੀ ਬੇਰੁਜ਼ਗਾਰੀ ਦਾ ਸਵਾਲ ਉਠਾਉਂਦਿਆਂ ਕਿਹਾ ਕਿ ਇੱਕ ਸਾਲ ’ਚ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਮੋਦੀ ਸਰਕਾਰ ਦਾ ਸਿਰਫ ਇੱਕ ‘ਜੁਮਲਾ’ ਸੀ।

ਸਿੱਬਲ ਟਵੀਟ ਕੀਤਾ, ‘‘ਮੋਦੀ ਜੀ ਨੇ (2019 ’ਚ) ਕਿਹਾ ਸੀ ਕਿ 2022 ’ਚ ਭਾਰਤ ਦੀ ਆਰਥਿਕਤਾ 5 ਖਰਬ ਡਾਲਰ ਦੀ ਹੋਵੇਗੀ। ਉਨ੍ਹਾਂ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ, 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕੀਤੇ ਸਨ।’’ ਕਾਂਗਰਸ ਵੱਲੋਂ ਮੋਦੀ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕਥਿਤ ਦੋਸ਼ ਲਾਇਆ ਕਿ 84 ਫ਼ੀਸਦੀ ਭਾਰਤੀਆਂ ਦੀ ਆਮਦਨ ਘਟ ਗਈ ਹੈ। ਪਾਰਟੀ ਨੇ ਕਥਿਤ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ‘ਮਾੜੀਆਂ ਆਰਥਿਕ ਨੀਤੀਆਂ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਦਰ ਵਧ ਕੇ 7 ਫ਼ੀਸਦੀ ਹੋ ਗਈ ਹੈ।

ਥੋਕ ਤੇ ਪ੍ਰਚੂਨ ਮਹਿੰਗਾਈ ਵਧੀ ਹੈ ਅਤੇ ਡਾਲਰ ਕੇ ਮੁਕਾਬਲੇ ਰੁਪਇਆ ਕਮਜ਼ੋਰ ਹੋਇਆ ਹੈ। ਕਾਂਗਰਸ ਦੇ ਤਰਜਮਾਨ ਗੌਰਵ ਵੱਲਭ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ , ‘‘ਸਾਲ 2021 ’ਚ 84 ਫ਼ੀਸਦੀ ਭਾਰਤੀ ਪਰਿਵਾਰਾਂ ਦੇ ਆਮਦਨ ਘਟੀ ਹੈ ਪਰ ਉਸੇ ਸਮੇਂ ਦੌਰਾਨ ਭਾਰਤੀ ਅਰਬਪਤੀਆਂ ਦੀ ਗਿਣਤੀ 102 ਤੋਂ ਵਧ ਕੇ 142 ਹੋ ਗਈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਲਾਇਮ ਦਾ ਸਾਢੂ ਭਾਜਪਾ ’ਚ ਸ਼ਾਮਲ
Next articleਸਿਰਕੱਢ ਸੰਸਥਾਵਾਂ ਦੇ ਸਾਬਕਾ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨੂੰ ਖੁੱਲ੍ਹੀ ਚਿੱਠੀ ਲਿਖੀ