20 ਵੀ ਗਲੀ ਵਿੱਚ ਇੰਟਰਲੌਕ ਟਾਇਲਾਂਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ

ਕੈਪਸਨ- ਬਾਬਾ ਦੀਪ ਸਿੰਘ ਨਗਰ ਦੀਆਂ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਸਰਪੰਚ ਰੁਪਿੰਦਰ ਕੌਰ

ਕਪੂਰਥਲਾ (ਸਾਮਜ ਵੀਕਲੀ) (ਕੌੜਾ)- ਗ੍ਰਾਮ ਪੰਚਾਇਤ ਬਾਬਾ ਦੀਪ ਸਿੰਘ ਨਗਰ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਰਪੰਚ ਸ੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਵੱਲੋਂ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਹੋਇਆਂ ਮਨਰੇਗਾ ਅਤੇ ਗ੍ਰਾਂਟ ਨਾਲ ਨਗਰ ਦੀ 20 ਵੀ ਗਲ਼ੀ ਵਿਚ ਇੰਟਰਲਾਕ ਟਾਇਲਾਂ ਲਗਾ ਕੇ ਪੱਕੀ  ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ।

ਮਨਰੇਗਾ ਸੈਕਟਰੀ ਵਿਕਰਾਂਤ,ਪੰਚ ਰਮਨਦੀਪ ਕੌਰ, ਪੰਚ ਦਵਿੰਦਰ ਪਾਲ ਕੌਰ, ਪੰਚ ਕੁਲਦੀਪ ਸਿੰਘ, ਪੰਚ ਜਗੀਰ ਸਿੰਘ, ਪ੍ਰਧਾਨ ਹਰਮਿੰਦਰ ਸਿੰਘ ਰਾਜੂ, ਪ੍ਰਧਾਨ ਤਾਲਿਬ ਮੁਹੰਮਦ, ਨਰਿੰਦਰ ਸਿੰਘ,ਦਲਵਿੰਦਰ ਸਿੰਘ,ਗੁਰਵਿੰਦਰ ਸਿੰਘ,ਬਲਦੇਵ ਸਿੰਘ,ਇੰਦਰਜੀਤ ਸਿੰਘ ਰੂਪੋਵਾਲੀ,ਅੰਗਰੇਜ ਸਿੰਘ, ਜਸਵੰਤ ਸਿੰਘ ਆਦਿ ਪਤਵੰਤਿਆਂ ਤੇ ਮੁਹੱਲਾ ਨਿਵਾਸੀਆਂ ਦੀ ਹਾਜ਼ਰੀ ਦੌਰਾਨ ਸਰਪੰਚ ਸ੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ 15 ਵੈ ਵਿੱਤ ਕਮਿਸ਼ਨ ਤਹਿਤ ਜਾਰੀ ਹੋਈ ਗਰਾਂਟ ਨਾਲ ਬਾਬਾ ਦੀਪ ਸਿੰਘ ਨਗਰ ਦੀਆਂ ਗਲੀਆਂ ਵਿੱਚ ਇੰਟਰਲੌਕ ਟਾਈਲ ਲਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਦੀਆਂ ਵੱਖ ਵੱਖ 19 ਮੁੱਖ ਗਲੀਆਂ ਵਿੱਚ ਇੰਟਰਲਾਕ ਟਾਇਲਾ ਲਗਾਈਆਂ ਜਾ ਚੁੱਕੀਆਂ ਹਨ । ਓਹਨਾ ਕਿਹਾ ਕਿ ਨਗਰ ਦੀ ਇਕ ਹੋਰ ਗਲੀਆਂ ਵਿੱਚ ਇੰਟਰਲੌਕ ਟਾਇਲ ਲਗਾਉਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ ।

Previous articleसोसायटी द्वारा मैरीपुर स्कूल को इंनवैरटरऔर फ्रिज भेंट
Next articleਬਠਿੰਡਾ ’ਚ ਆਕਰਸ਼ਣ ਦਾ ਕੇਂਦਰ ਬਣਿਆ ਸੜਕਾਂ ’ਤੇ ਦੌੜਦਾ ‘ਪਲੇਨ’, ਜਾਣੋ ਕੀ ਹੈ ਮਾਮਲਾ