1984 ਦੰਗੇ: ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਆਰਜ਼ੀ ਜ਼ਮਾਨਤ ਦੇਣ ਤੋਂ ਨਾਂਹ

ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਦੀ ਸਿਹਤ ਦੇ ਆਧਾਰ ’ਤੇ ਮੰਗੀ ਗਈ ਆਰਜ਼ੀ ਜ਼ਮਾਨਤ ਨਕਾਰ ਦਿੱਤੀ ਹੈ। ਅਦਾਲਤ ਦਾ ਕਹਿਣਾ ਸੀ ਕਿ ਮੈਡੀਕਲ ਰਿਕਾਰਡ ਮੁਤਾਬਕ ਉਸ ਦੀ ਹਾਲਤ ਸਥਿਰ ਹੈ ਅਤੇ ਸੁਧਾਰ ਹੋ ਰਿਹਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਦੋਸ਼ੀ ਨੂੰ ‘ਸ਼ਾਹੀ ਮਰੀਜ਼’ ਵਜੋਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਸਕਦੀਆਂ।

ਜਸਟਿਸ ਸੰਜੈ ਕਿਸ਼ਨ ਕੌਲ ਅਤੇ ਐਮ ਐਮ ਸੁੰਦਰੇਸ਼ ਦੀ ਬੈਂਚ ਨੇ ਸੱਜਣ ਕੁਮਾਰ ਦੇ ਵਕੀਲ ਦੀ ਝਾੜ-ਝੰਬ ਕਰਦਿਆਂ ਕਿਹਾ, ‘‘ਤੁਹਾਨੂੰ ਕੀ       ਲੱਗਦਾ ਹੈ ਕਿ ਇਹ ਦੇਸ਼ ਵਿੱਚ ਇੱਕੋ-ਇਕ ਵਿਅਕਤੀ ਹੈ ਜਿਸ ਨੂੰ ਇਲਾਜ     ਦੀ ਲੋੜ ਹੈ। ਇਹ ਵੀ ਮਰੀਜ਼ਾਂ ਵਿੱਚੋਂ   ਇਕ ਮਰੀਜ ਹੈ। ਇਸ ਨਾਲ ‘ਸ਼ਾਹੀ ਮਰੀਜ਼’ ਵਜੋਂ ਵਰਤਾਅ ਨਹੀਂ ਕੀਤਾ ਜਾ ਸਕਦਾ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAround 60% not satisfied with the work of their MPs in Punjab
Next articleਮੁਜ਼ੱਫਰਨਗਰ ਰੈਲੀ ਕਾਮਯਾਬ ਬਣਾਉਣ ਲਈ ਮੀਟਿੰਗਾਂ