10ਵੀਂ ਤੇ 12ਵੀਂ ਦੇ ਪੇਪਰ ਘਰ ਬੈਠਕੇ ਚੈੱਕ ਕਰਨਗੇ ਅਧਿਆਪਕ

(ਸਮਾਜਵੀਕਲੀ) : ਕੇਂਦਰੀ ਮਨੁੱਖੀ ਸਾਧਨ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਅੱਜ ਕਿਹਾ ਕਿ ਸੀਬੀਐੱਸਈ ਦੇ ਦਸਵੀਂ ਅਤੇ ਬਾਰ੍ਹਵੀਂ ਦੇ ਪੇਪਰ ਅਧਿਆਪਕ ਆਪਣੇ ਘਰ ਬੈਠ ਕੇ ਚੈੱਕ ਕਰਨਗੇ। ਉਨ੍ਹਾਂ ਨੂੰ ਉਤਰ ਕਾਪੀਆਂ ਮੁਹੱਈਆ ਕਰਵਾਉਣ ਲਈ ਤਿੰਨ ਹਜ਼ਾਰ ਸਕੂਲਾਂ ਨੂੰ ਕੇਂਦਰ ਬਣਾਇਆ ਗਿਆ ਹੈ।
ਸ੍ਰੀ ਨਿਸ਼ੰਕ ਨੇ ਕਿਹਾ ਕਿ ਅਧਿਆਪਕਾਂ ਨੂੰ ਦਸਵੀਂ ਤੇ ਬਾਰ੍ਹਵੀਂ ਦੇ ਇਮਤਿਹਾਨਾਂ ਦੀਆਂ ਡੇਢ ਕਰੋੜ ਉਤਰ ਕਾਪੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਮੀਦ ਹੈ ਕਿ 50 ਦਿਨਾਂ ਵਿੱਚ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਵਿੱਚ ਲਾਗੂ ਲੌਕਡਾਊਨ ਕਾਰਨ ਉਤਰ ਕਾਪੀਆਂ ਨੂੰ ਚੈੱਕ ਕਰਨ ਦਾ ਕੰਮ ਲਟਕ ਗਿਆ ਸੀ। ਬਾਕੀ ਦੇ ਬੋਰਡ ਇਮਤਿਹਾਨ ਪਹਿਲੀ ਤੋਂ 15 ਜੁਲਾਈ ਤੱਕ ਲਏ ਜਾਣਗੇ। 
Previous articleਪੰਜਾਬ ’ਚ ਕਰੋਨਾ ਨਾਲ ਦੋ ਹੋਰ ਮੌਤਾਂ
Next articleBangkok’s biggest weekend market reopens under strict measures