500 ਮਹਾਰ ਸੈਨਿਕਾਂ ਦਾ 28,000 ਪੇਸ਼ਵਾ ਬ੍ਰਾਮਣ ਨੂੰ ਮਿਟਾਉਣਾ

ਹਰਬੰਸ ਵਿਰਦੀ,

  ਭਾਰਤ ਦਾ ਇਤਹਾਸ ਅਛੂਤਾਂ, ਸ਼ੂਦਰਾਂ ਅਤੇ ਮੂਲਨਿਵਾਸੀਆਂ (ਬੋਧੀਆਂ) ਦਾ ਯੂਰੇਸ਼ੀਅਨ ਬ੍ਰਾਮਣਾਂ ਵਿਚਕਾਰ ਇੱਕ ਲਗਾਤਾਰ ਯੁੱਧ ਹੈ। ਵੱਧ ਤੋਂ ਵੱਧ 3500 ਸਾਲ ਪਹਿਲਾਂ ਯੂਰੇਸ਼ੀਆ (ਰੂਸ ਅਤੇ ਕਾਲੇ ਸਮੁੰਦਰ ਵਿਚਕਾਰ) ਵਿੱਚੋਂ ਸਾਡੇ ਜੰਬੂਦੀਪ ਵਿੱਚ ਆਏ, ਵਾਮ-ਮਾਰਗੀਆਂ ਨਾਲ ਸਾਡਾ ਇਹ ਯੁੱਧ ਸ਼ੁਰੂ ਹੋਇਆ। ਯੂਰੇਸ਼ੀਅਨਾਂ ਨੇ ਮਹੰਜੋਦਾੜੋ, ਹੜੱਪਾ ਅਤੇ ਸਿੰਧੂ ਘਾਟੀ ਸੱਭਿਆਚਾਰ ਦਾ ਸਾਡਾ ਇਤਹਾਸ, ਇਨ੍ਹਾਂ ਸ਼ਹਿਰਾਂ ਨੂੰ ਢਾਹਕੇ, ਮਿੱਟੀ ਵਿੱਚ ਮਿਲਾ ਦਿੱਤਾ। ਬ੍ਰਾਮਣਾਂ ਨੇ ਸਾਡੀ ਹਰ ਗੱਲ ਨੂੰ ਅਪਣਾਇਆ ਕਿਉਂਕਿ ਇਹ ਤਾਂ ਵਾਮ-ਮਾਰਗੀਏ ਸਨ। ਇਨ੍ਹਾਂ ਦੇ ਸੈਨਾਪਤੀਆਂ (ਜਿਨ੍ਹਾਂ ਨੂੰ ਇਹ ਦੇਵਤੇ ਕਹਿੰਦੇ ਹਨ) ਦੀਆਂ ਬਲਾਤਕਾਰਾਂ ਦੀਆਂ ਕਹਾਣੀਆਂ ਪੜ੍ਹਕੇ ਆਪ ਦੰਗ ਰਹਿ ਜਾਵੋਗੇ।
ਚੰਦਰ ਗੁਪਤ ਮੋਰੀਆ 200 ਬੀ ਸੀ ਤੋਂ ਲੈਕੇ ਸਮਰਾਟ ਹਰਸ਼ ਵਰਧਨ 647 ਈਸਵੀ ਤੱਕ ਤਕਰੀਬਨ 1,000 ਸਾਲ ਤੱਕ ਮਹਾਰਾਸ਼ਟਰ ਵਿੱਚ ਨਾਗਵੰਸ਼ੀ ਮਹਾਰਾਂ ਦਾ ਹੀ ਰਾਜ ਸੀ, ਅਗਰ ਨਾਲੰਦਾ ਤੱਕ 1235 ਦਾ ਸਮਾਂ ਵੀ ਵਿੱਚ ਪਾ ਲਈਏ ਤਾਂ ਤਕਰੀਬਨ 15-1600 ਸਾਲ ਬਣ ਜਾਂਦਾ ਹੈ। ਇੱਕ ਹੋਰ ਧਿਆਨ ਯੋਗ ਗੱਲ ਹੈ ਕਿ ਮੋਰੀਆਂ ਵੰਸ਼ ਤੋਂ ਪਹਿਲਾਂ ਵੀ ਨੰਦ ਵੰਸ਼ ਦਾ ਹੀ ਰਾਜ ਸੀ ਜੋ ਕਿ ਜੰਬੂਦੀਪ ਦੇ ਮੂਲਨਿਵਾਸੀ ਹੀ ਸਨ, ਨਾ ਕਿ ਯੂਰੇਸ਼ੀਅਨ ਬ੍ਰਾਮਣ ! ਹਾਂ ਜਿਸ ਨੇ ਨੰਦ ਵੰਸ਼ ਅਤੇ ਗੁਪਤ ਵੰਸ਼ ਨੂੰ ਆਪਸ ਵਿੱਚ ਲੜਾਇਆ ਉਹ ਚਾਣਕੀਆ ਬ੍ਰਾਮਣ ਸੀ। ਮਹਾਰ ਲਫ਼ਜ਼ ਕਰਕੇ ਹੀ ਇਸ ਰਿਆਸਤ ਦਾ ਨਾਂਅ ਮਹਾਰਾਂ ਦਾ ਰਾਸ਼ਟਰ, ਭਾਵ ਮਹਾਰਾਸ਼ਟਰ ਪਿਆ। ਮਹਾਰ ਆਪਣੀ ਬਹਾਦਰੀ ਲਈ ਬਹੁਤ ਮਸ਼ਹੂਰ ਸਨ ਪਰ ਜਦੋਂ ਸਾਰੇ ਇਨਸਾਨੀ ਹੱਕ ਅਤੇ ਸਾਧਨ ਹੀ ਖੋਹ ਲਏ ਜਾਣ ਤਾਂ ਕੋਈ ਵੀ ਲਾਚਾਰ ਹੋ ਸਕਦਾ ਹੈ। ਮਹਾਰ ਆਪਣੀ ਖੋਈ ਹੋਈ ਇੱਜ਼ਤ ਆਬਰੂ ਲਈ ਬੇਤਾਬ ਸਨ, ਉੱਧਰ ਅੰਗਗਰੇਜ਼ ਭਾਰਤ ਤੇ ਆਪਣਾ ਰਾਜ ਕਾਇਮ ਕਰਨ ਦੇ ਯਤਨ ਕਰ ਰਹੇ ਸਨ। ਇਨ੍ਹਾਂ ਹਾਲਾਤਾਂ ਵਿੱਚ ਅੰਗਰੇਜ਼ਾਂ ਦੀ ਨਜ਼ਰ ਮਹਾਰਾਂ ਉਪਰ ਗਈ ਜੋ ਕੱਦ ਕਾਠ ਵਿੱਚ ਸਡੌਲ ਸਨ ਅਤੇ ਨਿਡਰ ਵੀ ਸਨ। ਅੰਗਰੇਜ਼ਾਂ ਨੇ ਮਹਾਰਾਂ ਲਈ ਫੌਜ ਦੇ ਦਰਵਾਜ਼ੇ ਖੋਲ ਦਿੱਤੇ ਅਤੇ ਉਨ੍ਹਾਂ ਨੂੰ ਫੋਜੀ ਲੜਾਈ ਦੀ ਟਰੇਨਿੰਗ ਵੀ ਦੇਣੀ ਸ਼ੁਰੂ ਕਰ ਦਿੱਤੀ। ਅੰਗਰੇਜ਼ਾਂ ਨੇ ਇਨ੍ਹਾਂ ਮਹਾਰ ਲੋਕਾਂ ਦੇ ਨਿੱਡਰ ਸਰੀਰ ਅਤੇ ਨਾਗਵੰਸ਼ੀ ਰਾਜਿਆਂ ਦੀ ਸੰਤਾਨ ਜਾਣਕੇ ਇਨ੍ਹਾਂ ਨੂੰ ਫੌਜ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਹਾਰ ਰੱਜਮੈਂਟ ਹੋਂਦ ਵਿੱਚ ਆਈ। ਕੋਰੇਗਾਂਓਂ ਦਾ ਇੱਕ ਇਤਹਾਸਕ ਸੱਚ, ਜੋ ਬੰਬਈ ਦੇ ਨੇਵਲ ਇੰਫੈਨਟਰੀ ਦੇ 500 (ਪੰਜ ਸੌ) ਨੌਜਵਾਨ ਜੋ ਸਭ ਮਹਾਰ ਸੈਨਿਕ ਸਨ, ਜਿਨ੍ਹਾਂ ਵਿੱਚ 250 ਘੋੜ ਸਵਾਰ ਅਤੇ ਕੇਵਲ ਦੋ ਤੋਪਾਂ ਸਨ, 1 ਜਨਵਰੀ 1818 ਨੂੰ ਜਦੋਂ ਕਿ ਸਾਰਾ ਸੰਸਾਰ ਨਵਾਂ ਸਾਲ ਸ਼ੁਰੂ ਹੋਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤਾਂ ਉਸ ਸਮੇਂ ਦੀ ਮਹਾਰਾਸ਼ਟਰ ਵਿੱਚ ਪੇਸ਼ਵਾ ਬ੍ਰਾਮਣਾਂ ਦੀ ਸਰਕਾਰ ਦੇ ਖਿਲਾਫ ਇੱਕ ਛੋਟੀ ਜਿਹੀ ਮਹਾਰ ਸੈਨਾ ਯੁੱਧ ਦੀਆਂ ਤਿਆਰੀਆਂ ਕਰ ਰਹੀ ਸੀ। ਇਤਹਾਸ ਵਿੱਚ ਇਹ ਯੁੱਧ ਇੱਕ ਬਹੁਤ ਖਾਸ ਮਹੱਤਤਾ ਰੱਖਦਾ ਹੈ ਅਤੇ ਇਸਨੂੰ ਮਹਾਰਾਸ਼ਟਰ ਵਿੱਚ ਯੂਰੇਸ਼ੀਅਨ ਪੇਸ਼ਵਾ ਬ੍ਰਾਮਣਾਂ ਦੇ ਰਾਜ ਦਾ ਅੰਤ ਅਤੇ ਮੂਲਨਿਵਾਸੀਆਂ ਦੀ ਆਜ਼ਾਦੀ ਦਾ ਦਿਨ ਮੰਨਿਆ ਜਾਂਦਾ ਹੈ। ਇਹ ਇੱਕ ਮਹਾਨ ਇਤਹਾਸਕ ਘਟਨਾ ਹੈ ਜਿਸਨੂੰ ਜਾਨਣਾ ਬਹੁਤ ਜਰੂਰੀ ਹੈ।
ਮਹਾਰ ਸੈਨਿਕਾਂ ਨਾਲ ਅੰਗਰੇਜ਼ ਕੈਪਟਨ ਸਟਾਟਨ ਵੀ ਸਨ, ਸਾਹਮਣੇ ਮੁਕਾਬਲਾ ਪੇਸ਼ਵਾ ਦੇ 28,000 ਪੈਦਲ ਸੈਨਿਕ ਅਤੇ 2,000 ਘੋੜ ਸਵਾਰ ਨਾਲ ਹੋਣ ਤੋਂ ਪਹਿਲਾਂ ਮਹਾਰ ਸੈਨਿਕ ਸ਼ਿਰਪੁਰ ਤੋਂ ਤਕਰੀਬਨ 27 ਮੀਲ ਪੈਦਲ ਚੱਲਕੇ 1 ਜਨਵਰੀ 1818 ਦੀ ਸਵੇਰ ਨੂੰ ਕੋਰੇਗਾਂਓਂ ਪਹੁੰਚੇ, ਨੌਜਵਾਨ ਥੱਕ ਚੁੱਕੇ ਸਨ। ਪੇਸ਼ਵਾਂ ਨੇ ਸੋਚਿਆ ਕਿ ਜਦੋਂ ਮਹਾਰ ਰੱਜਮੈਂਟ ਭੀਮਾ ਨਦੀ ਪਾਰ ਕਰਨ ਲੱਗੇਗੀ ਤਾਂ ਨਦੀ ਵਿੱਚ ਹੀ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਪਰ ਹੋਇਆ ਇਸ ਦੇ ਉਲਟ। ਇਹ ਲੜਾਈ ਇੱਕ ਦਿਨ ਅਤੇ ਇੱਕ ਰਾਤ ਚੱਲੀ। ਮਹਾਰ ਸੈਨਾ ਦੇ ਕੈਪਟਨ ਰਤਨਾਕ, ਚਟਨਾਕ ਅਤੇ ਭੀਕਨਾਕ ਸਨ। ਦੇਖਦੇ ਹੀ ਦੇਖਦੇ 500 ਮਹਾਰ ਸੈਨਿਕਾਂ ਨੇ ਪੇਸ਼ਵਾਂ ਦੀ 28,000 ਦੀ ਇੱਕ ਵਿਸ਼ਾਲ ਫੌਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਨ੍ਹਾਂ ਵਿੱਚੋਂ 2,000 ਪੇਸ਼ਵਾ ਮੈਦਾਨ ਛੱਡਕੇ ਨੱਠ ਗਏ। ਮਹਾਰ ਸੈਨਾ ਦੇ ਕੇਵਲ 22 ਸੈਨਿਕ ਹੀ ਸ਼ਹੀਦ ਹੋਏ। 500 ਮਹਾਰ ਸੈਨਿਕਾਂ ਦੇ ਸਾਮਣੇ ਪੇਸ਼ਵਾਂ ਦੀ 30,000 ਫੌਜ ਇੱਕ ਬੌਨੀ ਸਾਬਤ ਹੋਈ। ਮਹਾਰਾਂ ਦੀ ਬਹਾਦਰੀ ਦੇ ਜੌਹਰ ਸਾਰੇ ਸੰਸਾਰ ਨੇ ਦੇਖੇ ਅੱਜ ਵੀ ਮਹਾਰਾਸ਼ਟਰ ਦੇ ਮਹਾਰਾਂ ਵਿੱਚ ਇਹ ਕਹਾਵਤ ਮਸ਼ਹੂਰ ਹੈ ਕਿ “ਜਾਹ ਜਾਹ ਮੈਂ ਨੇ ਤੇਰੇ ਜੈਸੇ ਛੱਪਨ ਦੇਖੇ ਹੈਂ” 30,000 ਵਿੱਚੋਂ ਅਗਰ 2,000 ਨੱਠ ਜਾਣ ਵਾਲਿਆਂ ਨੂੰ ਘਟਾ ਦਿੱਤਾ ਜਾਵੇ ਤਾਂ 28,000 ਬਚਦੇ ਹਨ, ਕਿਉਂਕਿ ਮਹਾਰ ਫੌਜ 500 ਸੀ ਆਪਾਂ 28,000 ਨੂੰ 500 ਤੇ ਵੰਡੀਏ ਤਾਂ 56 ਬਣਦੇ ਹਨ, ਇਸ ਕਰਕੇ ਹੀ ਇਹ ਕਹਾਵਤ ਮਸ਼ਹੂਰ ਹੈ। ਇਸ ਸਚਾਈ ਨੂੰ ਇੰਡੀਆ ਦੇ ਇਤਹਾਸ ਵਿੱਚ ਬੜੀ ਚਾਲਾਕੀ ਨਾਲ ਛੁਪਾਇਆ ਗਿਆ।
ਇਹ ਯੁੱਧ ਭਾਰਤ ਦੇ ਮੂਲਨਿਵਾਸੀ, ਜਿਨ੍ਹਾਂ ਨੂੰ ਯੂਰੇਸ਼ੀਅਨ ਬ੍ਰਾਮਣਾਂ ਨੇ 6743 ਜਾਤਾਂ ਵਿੱਚ ਵੰਡਕੇ ਸ਼ੂਦਰ, ਅਛੂਤ ਅਤੇ ਆਦਿਵਾਸੀ ਬਣਾਇਆ ਸੀ, ਉਨ੍ਹਾਂ ਦਾ ਇਹ ਯੁੱਧ ਬ੍ਰਾਮਣ ਪੇਸ਼ਵਾਂ ਨਾਲ ਸੀ।ਮਹਾਰਾਸ਼ਟਰ ਵਿੱਚ ਸ਼ੂਦਰਾਂ, ਅਛੂਤਾਂ ਅਤੇ ਆਦਿਵਾਸੀਆਂ ਦੀ ਸਭ ਤੋਂ ਵੱਡੀ ਮਹਾਰ ਜਾਤ ਹੈ ਜਿਨ੍ਹਾਂ ਨੂੰ ਬ੍ਰਾਮਣ ਨੇ ਬਾਕੀ ਮੂਲਨਿਵਾਸੀਆਂ ਦੀ ਤਰ੍ਹਾਂ ਹਰ ਇਨਸਾਨੀ ਹੱਕ ਤੋਂ ਵਾਂਝੇ ਰੱਖਿਆ ਹੋਇਆ ਸੀ। ਅੰਗਰੇਜ਼ ਸਾਰੇ ਭਾਰਤ ਵਿੱਚ ਛਾ ਰਹੇ ਸਨ, ਆਪਣੀ ਮਾਤਰ ਭੂਮੀ ਪ੍ਰਤੀ ਪਿਆਰ ਹੋਣ ਕਰਕੇ ਮਹਾਰ ਲੋਕਾਂ ਦਾ ਸਰਦਾਰ ਸਿੱਧਨਾਇਕ ਉਸ ਸਮੇਂ ਦੇ ਬ੍ਰਾਮਣ ਰਾਜਾ ਬਾਜੀ ਰਾਓ ਪੇਸ਼ਵਾ (ਜਿਸ ਵਾਰੇ ਬਾਜੀ ਰਾਓ ਮਸਤਾਨੀ ਫਿਲਮ ਵੀ ਬਣੀ ਹੈ) ਕੋਲ ਗਏ ਅਤੇ ਕਿਹਾ ਕਿ ਸਾਡੀ ਅੰਗਰੇਜ਼ਾਂ ਨਾਲ ਰਲ੍ਹਕੇ ਤੁਹਾਡੇ ਨਾਲ ਲੜ੍ਹਨ ਦੀ ਕੋਈ ਇੱਛਾ ਨਹੀਂ, ਅਗਰ ਤੁਹਾਡੇ ਵਲੋਂ ਅਸੀਂ ਲੜ੍ਹਕੇ ਅੰਗਰੇਜਾਂ ਨੂੰ ਇੱਥੋਂ ਨਠਾ ਦੇਈਏ ਤਾਂ ਤੁਹਾਡੇ ਰਾਜ ਵਿੱਚ, ਤੁਹਾਡੀ ਫੌਜ ਵਿੱਚ ਸਾਡਾ ਕੀ ਅਸਥਾਨ ਹੋਵੇਗਾ ? ਜੋ ਤੁਸੀਂ ਸਾਡੇ ਤੇ ਮਰਸ਼ਲ ਲਾਅ ਅਧੀਨ ! ਜੋ ਸਾਡੇ ਲੋਕਾਂ ਦੇ ਗਲ੍ਹ ਵਿੱਚ ਕੁੱਜਾ ਬੰਨਣ ਦਾ ਹੁਕਮ ਦਿੱਤਾ ਹੋਇਆ ਹੈ ਤਾਂ ਕਿ ਉਹ ਇਸ ਕੁੱਜੇ ਵਿੱਚ ਹੀ ਥੁੱਕਣ ਅਗਰ ਅਛੂਤ ਜ਼ਮੀਨ ਤੇ ਥੁੱਕ ਦੇਵੇਗਾ ਅਤੇ ਉਸ ਉੱਤੇ ਉੱਚੀ ਜਾਤੀ ਦੇ ਲੋਕਾਂ ਨੇ ਪੈਰ ਰੱਖ ਦਿੱਤੇ ਤਾਂ ਉਹ ਅਪਵਿੱਤਰ ਹੋ ਜਾਣਗੇ ! ਜੋ ਅਛੂਤ ਆਪਣੀ ਪਿੱਠ ਪਿੱਛੇ ਝਾੜੂ ਬੰਨਕੇ ਰਸਤੇ ਉੱਤੇ ਚੱਲਦੇ ਹਨ ਤਾਂ ਕਿ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਮਿਟ ਜਾਣ ਅਤੇ ਬ੍ਰਾਮਣ ਲੋਕ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਉੱਤੇ ਪੈਰ ਰੱਖਕੇ ਭਿੱਟ ਨਾ ਹੋ ਜਾਣ, ਉਸ ਤੋਂ ਆਜ਼ਾਦ ਕਰੋਗੇ ? ਕੀ ਤੁਸੀਂ ਸਾਨੂੰ ਹਰ ਇਨਸਾਨੀ ਹੱਕ ਅਤੇ ਆਜ਼ਾਦੀ ਦਿਓਗੇ ? ਪਰ ਇਸ ਹੰਕਾਰੀ ਬ੍ਰਾਮਣ ਬਾਜੀ ਰਾਓ ਨੇ ਉੱਤਰ ਵਿੱਚ ਕਿਹਾ ਕਿ “ਤੁਸੀਂ ਲੋਕ ਸਾਡੇ ਪੈਰਾਂ ਦੀ ਮਿੱਟੀ ਹੋ ਅਤੇ ਉਹ ਹੀ ਬਣੇ ਰਹੋਗੇ, ਚਤੁਰ ਵਰਣ ਵਿੱਚ ਜੋ ਮਹਾਰਾਂ ਲਈ ਕਾਨੂੰਨ ਬਣਾਏ ਗਏ ਹਨ ਉਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ, ਤੁਸੀਂ ਨੀਚ ਹੋ ਨੀਚ ਹੀ ਰਹੋਗੇ। ਜੋ ਸੂਈ ਦੀ ਨੋਕ ਦੀ ਜਗ੍ਹਾ ਹੈ, ਆਪਨੂੰ ਉਸ ਜਗ੍ਹਾ ਜਿੰਨਾ ਵੀ ਕੁਛ ਨਹੀ ਮਿਲੇਗਾ”। ਇਸ ਜਬਾਬ ਨਾਲ ਸਿੱਥਨਾਇਕ ਨੇ ਗੁੱਸੇ ਨਾਲ ਲਾਲ ਪੀਲੇ ਹੋ ਕੇ ਸ਼ੇਰ ਦੀ ਤਰ੍ਹਾਂ ਗਰਜਿਦਿਆਂ ਕਿਹਾ ਅੱਜ ਤੱਕ ਅਸੀਂ ਤੁਹਾਡੇ ਸਾਰੇ ਜ਼ੁਲਮ ਬਰਦਾਸ਼ਤ ਰਹੇ ਪਰ ਅੱਜ ਤੁਸੀਂ ਆਪਣੀ ਮੌਤ ਦੀ ਲਕੀਰ ਖ਼ੁਦ ਖਿੱਚ ਲਈ ਹੈ, ਹੁਣ ਅਸੀਂ ਹਥਿਆਰ ਚੁੱਕ ਲਏ ਹਨ, ਅਸੀਂ ਹੁਣ ਤੁਹਾਡੀ ਉੱਚ ਜਾਤੀ ਦੇ ਘਮੰਡ ਨੂੰ ਮਿੱਟੀ ਵਿੱਚ ਮਿਲਾ ਦਿਆਗੇ, ਯੁੱਧ ਦੀ ਗੱਲ ਸਾਡੇ ਨਾਲ ਨਾ ਕਰੋ, ਅਸੀਂ ਇਸ ਮਿੱਟੀ ਵਿੱਚ ਪੈਦਾ ਹੋਏ, ਪਲੇ ਅਤੇ ਬੜੇ ਹੋਏ ਹਾਂ, ਇਸ ਮਿੱਟੀ ਦੀ ਇੱਜ਼ਤ ਹੁਣ ਨਹੀਂ ਲੁੱਟਣ ਦਿਆਂਗੇ। ਆਪਣੇ ਹੱਕਾਂ ਅਤੇ ਇਨਸਾਫ ਲਈ ਯੁੱਯ ਕਰਨਾ ਕੋਈ ਪਾਪ ਨਹੀ ਹੈ, ਇਹ ਹੀ ਸਾਡਾ ਯੁੱਧ ਦਾ ਆਖਰੀ ਐਲਾਨ ਹੈ. ਇਹ ਐਲਾਨ ਕਰਕੇ, ਵੰਗਾਰਕੇ ਸਿੱਧਨਾਇਕ ਬਾਜੀ ਰਾਓ ਕੋਲੋਂ ਚਲੇ ਗਏ। ਦਰਅਸਲ ਪੇਸ਼ਵਾਂ ਦੇ ਜ਼ੁਲਮਾਂ ਨਾਲ ਮਹਾਰ ਪਿਸ ਰਹੇ ਸਨ, ਇੱਜ਼ਤ ਦੀ ਜਿੰਦਗੀ ਜਿਉਣ ਲਈ ਯੁੱਧ ਕਰਨ ਤੋਂ ਬਗੈਰ ਮਹਾਰਾਂ ਹੋਰ ਕੋਈ ਰਸਤਾ ਨਹੀ ਸੀ। ਅੰਗੇਰਜ਼ਾਂ ਵਲੋਂ ਫੌਜੀ ਟਰੇਨਿੰਗ ਅਤੇ ਪੇਸ਼ਵਾਂ ਵਲੋਂ ਬੇਇੱਜ਼ਤੀ ਨਾਲ ਅੱਗ ਹੋਰ ਵੀ ਭੜਕ ਗਈ। ਜਿਸ ਤਰ੍ਹਾਂ ਬਾਬਾ ਸਾਹਿਬ ਡਾ: ਅੰਬੇਡਕਰ ਨੇ ਕਿਹਾ ਹੈ “ਜਿੱਥੇ ਸਹਿਣ ਸ਼ੀਲਤਾ ਖਤਮ ਹੋ ਜਾਂਦੀ ਹੈ, ਉੱਥੇ ਕਰਾਂਤੀ ਜਨਮ ਲੈਂਦੀ ਹੈ” ਮਹਾਰਾਂ ਨੇ ਆਪਣੇ ਉੱਤੇ ਪੇਸ਼ਵਾਂ ਵਲੋਂ ਸਦੀਆਂ ਤੋਂ ਰਹੇ ਜ਼ੁਲਮਾਂ ਦੇ ਖਿਲਾਫ ਬਗਾਵਤ ਦਾ ਵਿਗਲ ਬਜਾ ਦਿੱਤਾ।
ਕੋਰੇਗਾਂਓਂ ਦਾ ਇਹ ਯੁੱਧ ਇੱਕ ਆਮ ਯੁੱਧ ਨਹੀਂ ਸੀ ਬਲਕਿ ਆਪਣੇ ਮਾਣ-ਸਨਮਾਨ ਅਤੇ ਹਰ ਇਨਸਾਨੀ ਹੱਕਾਂ ਲਈ ਉਸ ਬ੍ਰਾਮਣਵਾਦ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਸੀ, ਜੋ ਕਿ ਬ੍ਰਾਮਣਾਂ ਦੇ ਮਨੂੰ ਦਾਦਾ ਨੇ ਬ੍ਰਾਮਣਾਂ ਨੂੰ “ਭੌ ਦੇਵਤਾ” ਅਤੇ ਜੰਬੂਦੀਪ ਦੇ ਮੂਲਨਿਵਾਸੀਆਂ ਨੂੰ ਅਛੂਤ ਅਤੇ ਸ਼ੂਦਰ ਬਣਾਉਣ ਲਈ ਲਿਖੇ ਸਨ। ਮਹਾਰ ਸੈਨਿਕਾਂ ਦੀ ਇਹ ਜਿੱਤ, ਆਪਣੇ ਆਪਨੂੰ ਬਹਾਦਰ ਯੋਧੇ ਸਮਝਣ ਵਾਲੇ ਪੇਸ਼ਵਾ ਬ੍ਰਾਮਣਾਂ ਉੱਤੇ ਇਹ ਜਿੱਤ ਸੀ, ਜਿਸ ਦੀ ਉਧਾਰਨ ਸ਼ਾਇਦ ਭਾਰਤ ਦੇ ਸਾਰੇ ਇਤਹਾਸ ਵਿੱਚ ਕਿਸੇ ਵੀ ਪੰਨੇ ਉੱਤੇ ਨਹੀਂ ਮਿਲਦੀ।
ਇਸ ਜਿੱਤ ਦੇ ਕਈ ਕਾਰਨ ਸਨ, ਸਭ ਤੋਂ ਪਹਿਲਾ, ਬ੍ਰਿਟਿਸ਼ ਫੌਜ ਵਿੱਚ ਮਹਾਰ ਰੱਜਮੈਂਟ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਅੰਗਰੇਜ਼ਾਂ ਨੇ ਜਿੱਤ ਦੀ ਆਸ ਛੱਡ ਦਿੱਤੀ ਸੀ। ਦੂਜਾ ਕੋਰੇਗਾਓਂ ਦਾ ਯੁੱਧ ਅੰਗਰੇਜ਼ਾਂ ਲਈ ਪੇਸ਼ਵਾ ਬ੍ਰਾਮਣਾਂ ਦੇ ਜ਼ਾਲਮਾਨਾ ਰਾਜ ਨੂੰ ਖ਼ਤਮ ਕਰਨ ਲਈ ਅਤੀ ਜਰੂਰੀ ਸੀ, ਤੀਜਾ ਸਭ ਤੋਂ ਜ਼ਿਆਦਾ ਮਹੱਤਵ ਪੂਰਣ ਸੀ ਕਿ ਮਹਾਰਾਸ਼ਟਰ ਦੇ ਮੂਲਨਿਵਾਸੀਆਂ ਦਾ ਯੂਰੇਸ਼ੀਅਨ ਬ੍ਰਾਮਣ ਜਿਨ੍ਹਾਂ ਨੇ ਮਹਾਰਾਸ਼ਟਰ ਵਿੱਚ ਪੇਸ਼ਵਾ ਰਾਜ ਸਮਾਪਤ ਕੀਤਾ ਸੀ ਜਿਸ ਦੀ ਨੀਂਹ ਜਾਤ-ਪਾਤ, ਅਨਪੜ੍ਹਤਾ, ਗਰੀਬੀ, ਛੂਆਛਾਤ, ਔਰਤਾਂ ਉੱਤੇ ਜ਼ਬਰ-ਜ਼ੁਲਮ ਆਦਿ ਤੇ ਆਧਾਰਤ ਸੀ, ਉਸ ਦੀਆਂ ਧੱਜੀਆਂ ਉਡਾਉਣੀਆਂ। ਭੀਮਾ ਕੋਰੇਗਾਂਓ ਦਾ ਇਹ ਯੁੱਧ, ਜ਼ਾਲਮ ਪੇਸ਼ਵਾ ਬ੍ਰਾਮਣਾਂ ਲਈ ਉਨ੍ਹਾਂ ਦੇ ਸਦੀਆਂ ਤੋਂ ਜ਼ੁਲਮਾਂ ਦਾ ਉਨ੍ਹਾਂ ਦੇ ਮੂੰਹ ਤੇ ਇੱਕ ਕਰਾਰਾ ਥੱਪੜ ਸੀ।
ਯਾਦਗਾਰ-: ਮਹਾਰ ਰੱਜਮੈਂਟ ਦੇ ਬਹਾਦਰ ਸੈਨਿਕਾਂ ਦੀਆਂ ਬਹਾਦਰੀਆਂ ਕਰਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਅੰਗਰੇਜਾਂ ਵਲੋਂ ਫੌਜੀ ਗਤੀਵਿਧੀਆਂ ਦੀ ਰਪੋਰਟ ਅਨੁਸਾਰ “ਇਤਹਾਸਕ ਬਹਾਦਰੀ, ਬਰਕਰਾਰ ਹਿੰਮਤ, ਸਿਸਟਮ ਅਤੇ ਸ਼ਲਾਘਾਯੋਗ ਇਕ ਅਹਿਮ ਯੁੱਧ ਸੀ”।
ਸਭ ਤੋਂ ਵੱਧ ਬਹਾਦਰੀ ਮਹਾਰ ਰੱਜਮੈਂਟ ਦੀ ਇਹ ਸੀ ਕਿ 27 ਮੀਲ ਦੇ ਪੈਦਲ ਸਫਰ ਵਿੱਚ ਖਾਣ ਪੀਣ ਨੂੰ ਬਹੁਤ ਹੀ ਘੱਟ ਮਾਤਰਾ ਵਿੱਚ ਮਿਲਣਾ, ਇਨਸਾਨ ਅਤੇ ਪਸ਼ੂ ਬੀਮਾਰੀ ਦਾ ਸ਼ਿਕਾਰ ਹੋ ਰਹੇ ਸਨ, ਚਾਹੇ ਉਹ ਲੜ ਰਹੇ ਸਨ ਚਾਹੇ ਉਨ੍ਹਾਂ ਨੂੰ ਕੈਦੀ ਬਣਾ ਲਿਆ ਸੀ ਅਗਰ ਹਾਲਾਤਾਂ ਅਨੁਸਾਰ ਯੁੱਧ ਦੇ ਦਾ-ਪੇਚ ਵਰਤਕੇ ਪਿੱਛੇ ਹਟਣਾ ਪਿਆ ਪਰ ਬਾਦ ਵਿੱਚ ਉਹ ਆਪਣੇ ਬੜੇ ਅਹੁਦੇਦਾਰਾਂ ਨਾਲ ਖੜ੍ਹੇ ਰਹੇ ਅਤੇ ਮਹਾਰ ਰੱਜਮੈਂਟ ਦੀ ਇੱਜ਼ਤ ਅਤੇ ਬਹਾਦਰੀ ਨੂੰ ਲਾਜ ਨਹੀਂ ਲੱਗਣ ਦਿੱਤੀ !
ਮਹਾਰ ਰੱਜਮੈਂਟ ਦੇ ਹਿੰਮਤੀ ਅਤੇ ਬਹਾਦਰ ਸੈਨਿਕਾਂ ਨੂੰ ਅੰਗਰੇਜ਼ਾਂ ਨੇ 1851 ਈਸਵੀ ਵਿੱਚ ਕੋਰੇਗਾਂਓ ਵਿਖੇ ਉਸ ਭੀਮਾ ਨਦੀ ਦੇ ਕੰਢੇ ਉੱਤੇ (ਜਿਸ ਨਦੀ ਵਿੱਚ ਖੜ੍ਹਕੇ ਨਿੱਡਰ ਅਤੇ ਬਹਾਦਰ ਮਹਾਰ ਸੈਨਿਕਾਂ ਨੇ 28,000 ਪੇਸ਼ਵਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ 2000 ਨੂੰ ਨੱਠਣ ਤੇ ਮਜ਼ਬੂਰ ਕਰ ਦਿੱਤਾ) ਹੀ ਇੱਕ ਯਾਦਗਾਰੀ 75 ਫੁੱਟ ਉੱਚਾ ਸਤੰਭ ਬਣਾਕੇ ਸਨਮਾਨਤ ਕੀਤਾ ਅਤੇ ਉਨ੍ਹਾਂ 22 (ਬਾਈ) ਸ਼ਹੀਦ ਮਹਾਰ ਸੈਨਿਕਾਂ ਦੇ ਨਾਂਅ ਉੱਕਰੇ ਗਏ ਜੋ ਇਸ ਇਤਹਾਸਕ ਯੁੱਧ ਵਿੱਚ ਲੜਦੇ-ਲੜਦੇ ਸ਼ਹੀਦ ਹੋ ਗਏ। ਅੱਜ ਵੀ ਇਹ ਸਤੰਭ ਬਰਕਰਾਰ ਹੈ ਜੋ ਕਿ ਸਾਨੂੰ ਆਪਣੇ ਬਜ਼ੁਰਗਾਂ ਦੀ ਬਹਾਦਰੀ, ਹਿੰਮਤ, ਤਿਆਗ, ਇੱਜ਼ਤ ਦੀ ਜਿੰਦਗੀ ਜਿਉਣ ਲਈ ਸੰਘਰਸ਼ ਆਦਿ ਦੀ ਯਾਦ ਕਰਾਉਂਦਾ ਹੈ ਅਤੇ ਯੂਰੇਸ਼ੀਅਨ ਬ੍ਰਾਮਣਾਂ ਵਲੋਂ ਦਿੱਤੇ ਗਏ ਜਾਤ-ਪਾਤ ਦੇ ਕੋਹੜ੍ਹ ਖਿਲਾਫ ਜੱਦੋ ਜ਼ਹਿਦ ਕਰਨ ਲਈ ਪ੍ਰੇਰਦਾ ਹੈ।
ਇਸ ਯੁੱਧ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੇ ਨਾਂਅ-:
੧) ਸੋਨਨਾਕ ਕਮਲਕਾਕ, ੨) ਰਾਮਨਾਕ ਯੇਸਨਾਕ} ਇਹ ਦੋਨੋਂ ਸੂਬੇਦਾਰ ਸਨ।
੩) ਗੋਂਦਨਾਕ ਕੋਢੇਨਾਕ, ੪) ਰਾਮਨਾਕ ਯੇਸਨਾਕ, ੫) ਭਾਗਨਾਕ ਹਰਨਾਕ,
੬) ਅੰਬਰਨਾਥ ਕਾਨਨਾਕ, ੭) ਰੂਪਨਾਕ ਲੱਖਨਾਕ, ੮) ਗਣਨਾਕ ਬਲਨਾਕ
੯) ਕਾਲਨਾਕ ਕੌਂਡਨਾਕ, ੧੦) ਵਪਨਾਕ ਰਾਮਨਾਕ, ੧੧) ਵਿਟਨਾਕ ਧਾਮਨਾਕ,
੧੨) ਰਾਜਨਾਕ ਗਣਨਾਕ, ੧੩) ਵਪਨਾਕ ਹਰਨਾਕ, ੧੪) ਰੈਨਾਕ ਵਾਨਨਾਕ,
੧੫) ਗਣਨਾਕ ਧਰਮਨਾਕ, ੧੬) ਦੇਵਨਾਕ ਆਨਨਾਕ ੧੭) ਗੋਪਾਲਨਾਕ ਬਾਲਨਾਕ,
੧੮) ਹਰਨਾਕ ਹਿਰਨਾਕ, ੧੯) ਜੇਠਨਾਕ ਹਿਰਨਾਕ, ੨੦) ਗਣਨਾਮ ਲੱਖਨਾਕ }
ਉਰੋਕਤ ਸਾਰੇ ਸਿਪਾਹੀ ਸਨ।
ਦੋ ਸ਼ਹੀਦਾਂ ਦੇ ਨਾਂਅ ਨਹੀਂ ਹਨ।
ਜ਼ਖ਼ਮੀ ਯੋਧਿਆਂ ਦੇ ਨਾਂਅ-:
੧) ਜਾਨਨਾਕ ਹਿਰਨਾਕ, ੨) ਭੀਕਨਾਕ ਰਤਨਾਕ, ੩) ਰਤਨਾਕ ਧਾਕਨਾਕ
ਯਾਦ ਰਹੇ ਭਾਰਤ ਸਰਕਾਰ ਨੇ ਵੀ ਦੇਰ ਆਏ ਦਰੁਸਤ ਆਏ, 1981 ਵਿੱਚ ਇਸ ਭਾਰਤ ਦੇਸ਼ ਦੇ ਮੂਲਨਿਵਾਸੀਆਂ ਦੀ ਹਿੰਮਤ ਅਤੇ ਬਹਾਦਰੀ ਨੂੰ ਸਨਮਾਨਤ ਕਰਦੇ ਹੋਏ 35 ਪੈਸੇ ਵਾਲੀ ਡਾਕ ਟਿਕਟ ਕੱਢੀ ਸੀ।
ਭਾਰਤ ਦੇ ਮਹਾਨ ਸਪੂਤ ਵਿਸ਼ਵ ਰਤਨ ਬਾਬਾ ਸਾਹਿਬ ਡਾ: ਅੰਬੇਡਕਰ ਅਕਸਰ 1 ਜਨਵਰੀ ਨੂੰ ਇਸ ਯਾਦਗਰੀ ਸ਼ਹੀਦੀ ਅਸਥਾਨ ਉੱਤੇ ਜਾਕੇ ਉਨ੍ਹਾਂ ਮਹਾਨ ਯੋਧਿਆ ਨੂੰ ਆਪਣੀ ਸ਼ਰਧਾ ਦੇ ਫੁੱਲ ਚੜ੍ਹਾਇਆ ਕਰਦੇ ਸਨ ਅਤੇ ਬਾਕੀ ਆਏ ਹੋਏ ਲੋਕਾਂ ਨੂੰ ਆਪਣੇ ਜੋਸ਼ੀਲੇ ਭਾਸ਼ਣ ਨਾਲ ਝੰਜੋੜਦੇ ਹੋਏ ਕਹਿੰਦੇ ਸਨ ਕਿ “ਸਾਨੂੰ ਵੀ ਇਨ੍ਹਾਂ ਸ਼ਹੀਦਾਂ ਦੀ ਤਰ੍ਹਾਂ ਇਸ ਦੇਸ਼ ਵਿੱਚੋਂ ਬ੍ਰਾਮਣਵਾਦ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਲਈ ਤਾਕਤ ਅਤੇ ਮਜਬੂਤ ਇਰਾਦੇ ਨਾਲ ਕੰਮ ਕਰਨਾ ਚਾਹੀਦਾ ਹੈ” 1 ਜਨਵਰੀ 1927 ਨੂੰ ਬਾਬਾ ਸਾਹਿਬ ਨੇ ਇਸ ਕੋਰੇਗਗਾਂਓ ਦੇ ਸਤੰਭ ਵਾਲੀ ਯਾਦਗਾਰ ਤੇ ਇੱਕ ਬਹੁਤ ਵਿਸ਼ਾਲ ਕਾਨਫਰੰਸ ਕੀਤੀ ਸੀ ਜਿਸ ਵਿੱਚ ਅਣਗਿਣਤ ਲੋਕਾਂ ਨੇ ਹਿੱਸਾ ਲਿਆ, ਜਿਸ ਵਿੱਚ ਬਾਬਾ ਸਾਹਿਬ ਨੇ ਬਹਾਦਰ ਮਹਾਰ ਸੈਨਿਕਾਂ ਦੀ ਬਹਾਦਰੀ ਵਾਰੇ ਬਹੁਤ ਹੀ ਵਿਦਵਤਾ ਅਤੇ ਜੋਸ਼ੀਲਾ ਭਾਸ਼ਣ ਕੀਤਾ।
ਆਮ ਤੌਰ ਤੇ ਲੋਕ ਮਰਨ ਤੋਂ ਬਾਦ ਮਹਾਨ ਬਣਦੇ ਹਨ ਪਰ ਭਾਰਤ ਵਾਸੀਆਂ ਦੇ ਬੇਤਾਜ ਬਾਦਸ਼ਾਹ ਬਾਬਾ ਸਾਹਿਬ ਡਾ: ਅੰਬੇਡਕਰ ਨੂੰ ਉਨ੍ਹਾਂ ਦੇ ਸ਼ਰਧਾਲੂਆਂ ਨੇ ਜਿਉਂਦੇ ਜੀਅ ਹੀ ਮਹਾਨ ਬਣਾ ਦਿੱਤਾ।ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਦੇ ਜਿਉਂਦੇ-ਜੀਅ ਹੀ ਬਾਬਾ ਸਾਹਿਬ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਉਂਦੇ ਸਨ। ਬਾਬਾ ਸਾਹਿਬ ਆਪਣੇ 59ਵੇਂ ਜਨਮ ਦਿਵਸ ਉੱਤੇ (14 ਅਪ੍ਰੈਲ 1950) ਉਨ੍ਹਾਂ ਦੇ ਪੈਰੋਕਾਰਾਂ ਦੇ ਬੁਲਾਉਣ ਤੇ ਕੋਰੇਗਾਂਓਂ ਆਏ ਸਨ। ਉਸ ਸਮੇਂ ਦੇ ਮਹਾਰ ਰੱਜਮੈਂਟ ਦੇ ਖਾਸ ਔਹੁਦੇਦਾਰਾਂ ਦੇ ਨਾਲ ਬਾਬਾ ਸਾਹਿਬ ਦੀ ਇੱਕ ਫੋਟੋ ਵੀ ਹੈ।
ਇਸ ਸਾਲ ਅਤੇ ਹਰ ਸਾਲ ਨਵੇਂ ਸਾਲ ਤੇ ਆਪਾਂ ਕਈ ਤਰ੍ਹਾਂ ਦੀਆਂ ਖੁਸ਼ੀਆਂ ਮਨਾਉਂਦੇ ਹਾਂ ਸਾਨੂੰ ਇਸ ਦਿਨ ਤੇ ਆਪਣੇ ਬਹਾਦਰ ਸ਼ਹੀਦਾਂ ਨੂੰ ਸ਼ਧਾਂਜਲੀ ਜਰੂਰ ਭੇਂਟ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਬਹਾਦਰੀ ਨਾਲ ਪੇਸ਼ਵਾ ਬ੍ਰਾਮਣਾਂ ਦਾ ਨਾਸ਼ ਕੀਤਾ ਜੋ ਕਿ ਅਤੰਕਵਾਦੀ ਬ੍ਰਾਮਣਾਂ ਦਾ ਰਾਜ ਸੀ, ਜਿਨ੍ਹਾਂ ਨੇ ਕਾਲੇ ਕਾਨੂੰਨਾਂ ਦੀ ਕਿਤਾਬ, ਮਨੂੰਸਿਮ੍ਰਤੀ ਦੇ ਆਧਾਰ ਤੇ ਸਾਡੇ ਉੱਤੇ ਗੈਰ ਇਨਸਾਨੀਅਤ ਦੇ ਜ਼ੁਲਮ ਕੀਤੇ ਅੱਜ ਵੀ ਕਰ ਰਹੇ ਹਨ। ਇਹ ਇੱਕ ਖਾਸ ਦਿਨ ਹੈ ਜੋ ਸਾਨੂੰ ਆਪਣੇ ਗੌਰਵਸ਼ਾਲੀ ਇਤਹਾਸ ਵਾਰੇ ਯਾਦ ਕਰਾਉਂਦਾ ਹੈ।
ਪਿਛਲੇ ਸਾਲ ਜਦੋਂ 1 ਜਨਵਰੀ 2018 ਨੂੰ ਸਾਰੇ ਭਾਰਤ ਤੋਂ ਆਏ ਹੋਏ ਮੂਲ਼ਨਿਵਾਸੀਆਂ ਨੇ ਇਸ ਦੋ ਸੌ ਸਾਲਾ ਦਿਵਸ ਨੂੰ ਧੂਮ-ਧਾਮ ਨਾਲ ਮਨਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਤਾਂ ਮੰਨੂਵਾਦੀਆਂ ਨੂੰ ਇਹ ਹਜ਼ਮ ਨਹੀ ਹੋਇਆ। ਆਪਣੇ ਆਪਣੇ ਬੱਚਿਆਂ ਨਾਲ ਵੱਖ-ਵੱਖ ਸਟੇਟਾਂ ਤੋਂ ਆਏ ਹੋਏ ਮੂਲਨਿਵਾਸੀਆਂ ਉੱਤੇ ਬੰਦੂਕਾਂ, ਪਸਤੌਲਾਂ, ਲਾਠੀਆਂ, ਚਾਕੂਆਂ ਆਦਿ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ 3-4 ਨੌਜਵਾਨ ਸ਼ਹੀਦ ਹੋ ਗਏ।ਇੱਕ ਹੋਰ ਮੰਨੂਵਾਦੀਆਂ ਦੀ ਕਮੀਨਗੀ ਦੇਖੋ ਕਿ ਇਸ ਦੰਗਾ-ਫਸਾਦ ਲਈ ਮਹਾਰਾਸ਼ਟਰ ਸਰਕਾਰ ਨੇ ਇੰਕੁਆਰੀ ਕਮਿਸ਼ਨ ਬੈਠਾ ਦਿੱਤਾ, ਇਸ ਕਮਿਸ਼ਨ ਨੇ ਦੰਗਾ-ਫਸਾਦ ਨੂੰ ਇੱਕ ਖੂੰਜੇ ਰੱਖਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਯੁੱਧ ਤਾਂ ਹੋਇਆ ਹੀ ਨਹੀ ! ਅਗਰ ਹੋਇਆ ਹੈ ਤਾਂ ਜਿਸ ਬੜੇ ਪੈਮਾਨੇ ਤੇ ਮੂਲਨਿਵਾਸੀ ਵਿਦਵਾਨ ਕਹਿੰਦੇ ਹਨ, ਉਨਾਂ ਨਹੀਂ ਹੋਇਆ।ਅੰਗ਼ਰੇਜ਼ਾਂ ਦੀ ਫੌਜ ਦੇ ਇਤਹਾਸ ਵਿੱਚ ਇਸ ਯੁੱਧ ਵਾਰੇ ਸਾਫ ਸਾਫ ਲਿਖਿਆਂ ਮਿਲਦਾ ਹੈ। ਇੱਕ ਹੋਰ ਝੂਠ ਬ੍ਰਾਮਣ ਬੋਲਦੇ ਹਨ ਕਿ ਇਹ ਯੁੱਧ ਬ੍ਰਾਮਣ ਪੇਸ਼ਵਾਂ ਅਤੇ ਮਹਾਰਾਂ ਵਿੱਚ ਨਹੀਂ, ਮਰਾਠਿਆਂ ਅਤੇ ਮਹਾਰਾਂ ਵਿੱਚ ਹੋਇਆ ਸੀ। ਇੱਕ ਵਾਰ ਫਿਰ ਇਹ ਯੂਰੇਸ਼ੀਅਨ ਸਾਡਾ ਇਤਹਾਸ ਬਦਲ ਅਤੇ ਬਰਬਾਦ ਕਰ ਰਹੇ ਹਨ, ਜਿਵੇਂ ਪਹਿਲੀ ਵਾਰ ਸਾਡੀਆਂ ਸੱਭਿਆਚਾਰਕ ਇਤਹਾਸਕ ਮਹੰਜੋਦਾੜੋ, ਸਿੰਧੂ ਘਾਟੀ ਅਤੇ ਹੜੱਪਾ ਨੂੰ ਕੀਤਾ। ਦੂਸਰੀ ਵਾਰ ਨਾਲੰਦਾ ਵਿੱਚ ਸਾਡੀਆਂ ਕਈ ਕਈ ਮੰਜਿਲਾਂ ਲਾਇਬਰੇਰੀਆਂ ਵਿੱਚ ਪਏ ਬੇਸ਼ੁਮਾਰ ਲਟਿਰੇਚਰ ਨੂੰ ਜਲਾਇਆ ਸੀ।
ਆਓ ਆਪਾਂ ਜੰਬੂਦੀਪ ਦੇ ਮੂਲਨਿਵਾਸੀ ਛਾਤੀ ਚੌੜੀ ਕਰਕੇ ਲੋਕਾਂ ਨੂੰ ਦੱਸੀਏ ਕਿ ਅਸੀਂ ਇਹੋ ਜਿਹੇ ਬਹਾਦਰਾਂ ਦੀ ਸੰਤਾਨ ਹਾਂ, ਜਿਨ੍ਹਾਂ ਨੇ 500 ਹੁੰਦਿਆਂ ਹੋਇਆਂ ਵੀ ਆਪਣੀ ਹਿੰਮਤ ਅਤੇ ਬਹਾਦਰੀ ਨਾਲ 28,000 ਜ਼ਾਲਮ ਪੇਸ਼ਵਾ ਬ੍ਰਾਮਣਾਂ ਨੂੰ ਮੌਤ ਦੇ ਘਾਟ ਉਤਾਰਿਆ। ਮੈਨੂੰ ਵੀ ਇਨ੍ਹਾਂ ਸ਼ਹੀਦਾਂ ਦੀ ਪਵਿੱਤਰ ਧਰਤੀ ਉੱਤੇ ਆਪਣੀ ਧੰਮ ਭਾਰੀਆਂ (ਵਾਈਫ) ਸੁਮਿੱਤਰਾ ਨਾਲ ਜਨਵਰੀ 2012 ਵਿੱਚ ਜਾਣ ਦਾ ਮੌਕਾ ਮਿਲਿਆ। ਜਦੋਂ ਮੈਂ ਇਸ ਜ਼ਮੀਨ ਉੱਤੇ ਚੱਲ ਰਿਹਾ ਸੀ ਤਾਂ ਮੇਰੇ ਸ਼ਰੀਰ ਵਿੱਚ ਛਣ-ਛਣਾਹਟ ਹੋ ਰਹੀ ਸੀ ਕਿ ਅੱਜ ਮੈਂ ਇਨ੍ਹਾਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਦੇ ਸਦਕੇ ਹੀ ਜਹਾਜ਼ਾਂ ਵਿੱਚ ਘੁੰਮਦਾ ਹਾਂ, ਨਹੀਂ ਤਾਂ ਮੈਨੂੰ ਬੈਲਗਾੜੀ ਉੱਤੇ ਵੀ ਨਹੀਂ ਬੈਠਣ ਦੇਣਾ ਸੀ !
-ਹਰਬੰਸ ਵਿਰਦੀ, ਲੰਡਨ

Previous articleਨੰਬਰਦਾਰ ਯੂਨੀਅਨ ਦੀ ਮੀਟਿੰਗ 1 ਨੂੰ – ਅਸ਼ੋਕ ਸੰਧੂ ਨੰਬਰਦਾਰ
Next articleਲੋਕਾਂ ਦੀ ਜਾਨ-ਮਾਲ ਨਾਲ ਖਿਲਵਾੜ ਨਾ ਕਰੇ ਪੀ.ਡਬਲਯੂ.ਡੀ ਵਿਭਾਗ- ਅਸ਼ੋਕ ਸੰਧੂ ਨੰਬਰਦਾਰ