ਜ਼ਰਾ ਸੰਭਲ ਕੇ ਖੇਡੋ ਹੋਲੀ

ਹਰਪ੍ਰੀਤ ਸਿੰਘ ਬਰਾੜ – ਬਠਿੰਡਾ
ਹੋਲੀ ਰੰਗਾ ਦਾ ਤਿੳਹਾਰ ਹੈ। ਹਰ ਵਿਅਕਤੀ ਚਾਹੇ ਉਹ ਬੱਚਾ ਹੋਵੇ, ਨੌਜਵਾਨ ਹੋਵੇ ਜਾਂ ਵੱਡੀ ਉਮਰ ਦੇ ਲੋਕ, ਸਾਰੇ ਹੀ ਹੋਲੀ ਦੇ ਰੰਗਾ ਵਿਚ ਰੰਗ ਕੇ ਖੂਬ ਮਸਤੀ ਕਰਦੇ ਹਨ। ਪੁਰਾਣੇ ਸਮਿਆਂ ਤੋਂ ਗੁਲਾਲ ਹੀ ਅਸਲੀ ਰੰਗ ਮੰਨਿਆ ਜਾਂਦਾ ਹੈ ਪਰ ਸਮੇਂ ਦੇ ਨਾਲ ਨਾਲ ਹੌਲੀ ਮਨਾਉਣ ਲਈ ਵੱਖ —ਵੱਖ ਤਰ੍ਹਾਂ ਦੇ ਰੰਗਾ ਦੀ ਵਰਤੋਂ ਕੀਤੀ ਜਾਣ ਲੱਗ ਪਈ ਹੈ। ਕਈ ਵਾਰ ਇਹ ਰੰਗ ਨਾ ਚਾਹੁੰਦਿਆਂ ਹੋਇਆ ਵੀ ਕਿਸੇ ਦੀ ਜਿੰਦਗੀ ਦੇ ਰੰਗਾ ਨੂੰ ਬਦਰੰਗ ਕਰ ਸਕਦੇ ਹਨ।ਇਹ ਸਾਡੀ ਚਮੜੀ, ਅੱਖਾਂ, ਹੱਥਾਂ, ਪੈਰਾਂ ਅਤੇ ਵਾਲਾ ਨੂੰ ਖਰਾਬ ਕਰ ਸਕਦੇ ਹਨ ਅਤੇ ਨੁਕਸਾਨ ਪਹੁੰਚਾ ਸਕਦੇ ਹਨ। ਇਸ ਕਰਕੇ ਹੋਲੀ ਖੇਡਦੇ ਸਮੇਂ ਸਾਨੂੰ ਕੁਝ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
• ਹੋਲੀ ਖੇਡਦੇ ਲਈ ਰੰਗਾ ਦੀ ਚੌਣ ਬਹੁਤ ਸਾਵਧਾਨੀ ਨਾਲ ਕਰਨ ਦੀ ਲੋੜ ਹੈ। ਅੱਜ—ਕੱਲ੍ਹ ਬਾਜਾਰ *ਚ ਮਿਲਣ ਵਾਲੇ ਰੰਗਾਂ *ਚ ਕਈ ਕਈ ਕੈਮੀਕਲ ਵੀ ਮਿਲੇ ਹੁੰਦੇ ਹਨ ਜੋ ਸਾਡੀ ਚਮੜੀ ਅਤੇ ਅੱਖਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ। ਇਸ ਲਈ ਜਿੱਥੋਂ ਤੱਕ ਹੋ ਸਕੇ ਕੁਦਰਤੀ ਅਤੇ ਹਰਬਲ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
• ਹੋਲੀ ਖੇਡਣ ਲਈ ਜਿੱਥੋਂ ਤੱਕ ਹੋ ਸਕੇ ਮੋਟੇ ਕੱਪੜੇ ਪਹਿਨਣੇ ਚਾਹੀਦੇ ਹਨ। ਕੋਸ਼ਿਸ਼ ਕਰੋ ਕਿ ਇਹ ਪੂਰੇ ਸ਼ਰੀਰ ਨੂੰ ਢਕਣ ਤਾਂ ਕਿ ਰੰਗ ਤੁਹਾਡੀ ਚਮੜੀ ਨੂੰ ਨਾ ਲੱਗਣ।
• ਹੋਲੀ ਖੇਡਣ ਤੋਂ ਪਹਿਲਾਂ ਚਿਹਰੇ *ਤੇ ਕੋਲਡ ਕ੍ਰੀਮ ਲਾਉਣੀ ਚਾਹੀਦੀ ਹੈ, ਖਾਸ ਕਰਕੇ ਅੱਖਾਂ ਦੇ ਆਲੇ —ਦੁਆਲੇ , ਤਾਂ ਕਿ ਹੋਲੀ ਦੇ ਰੰਗ ਚਮੜੀ *ਤੇ ਨਾ ਚਿਪਕ ਸਕਣ ਅਤੇ ਅਸਾਨੀ ਨਾਲ ਚਮੜੀ ਨੂੰ ਸਾਫ ਕੀਤਾ ਜਾ ਸਕੇ।
• ਹੋਲੀ ਖੇਡਣ ਤੋਂ ਪਹਿਲਾਂ ਵਾਲਾ ਵਿੱਚ ਨਾਰੀਅਲ ਦਾ ਤੇਲ ਲਾ ਲੈਣਾ ਚਾਹੀਦਾ ਹੈ। ਇਸ ਨਾਲ ਰੰਗ ਵਾਲਾਂ ਨੂੰ ਨੁੰਕਸਾਨ ਨਹੀਂ ਪਹੁੰਚਾਉਂਦਾ ।
• ਹੋਲੀ ਖੇਡਣ ਸਮੇਂ ਵਾਲਾਂ ਨੂੰ ਕਿਸੇ ਕੱਪੜੇ ਜਾਂ ਦੁੱਪਟੇ ਆਦਿ ਨਾਲ ਢੱਕ ਲੈਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ *ਤੇ ਰੰਗਾਂ ਦਾ ਮਾੜਾ ਪ੍ਰਭਾਵ ਨਾ ਪਵੇ।
• ਜੇਕਰ ਤੁਹਾਡੇ ਵਾਲ ਲੰਮੇ ਹਨ ਤਾਂ ਵਾਲ ਬੰਨ੍ਹ ਕੇ ਹੋਲੀ ਖੇਡਣੀ ਚਾਹੀਦੀ ਹੈ।
• ਹੋਲੀ ਖੇਡਦੇ ਸਮੇਂ ਨਹੁੰਆਂ *ਤੇ ਵੈਸਲੀਨ ਲਾਉਣੀ ਲਾਭਕਾਰੀ ਹੈ ।ਇਸ ਨਾਲ ਰੰਗਾਂ ਦਾ ਬੁਰਾ ਪ੍ਰਭਾਵ ਨਹੀਂ ਪੈਂਦਾ।
• ਹੋਲੀ ਖੇਡਣ ਲਈ ਗੁਲਾਲ ਜਾਂ ਕੁਦਰਤੀ ਹਰਬਲ ਰੰਗਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
• ਹੋਲੀ ਖੇਡਣ ਤੋਂ ਬਾਅਦ ਤਾਜੇ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ। ਅਤੇ ਨਹਾਉਣ ਤੋਂ ਬਾਅਦ ਚਮੜੀ *ਤੇ ਕੋਈ ਮਾਇਸਚਾਈਜਰ ਲਗਾ ਲੈਣਾ ਲਾਭਕਾਰੀ ਹੁੰਦਾ ਹੈ।
• ਹੋਲੀ ਖੇਡਣ ਤੋਂ ਬਾਅਦ ਚਮੜੀ ਰੱੁਖੀ ਲੱਗੇ ਤਾਂ ਬਦਾਮ ਦਾ ਤੇਲ ਜਾਂ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ।
• ਹੋਲੀ ਖੇਡਣ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ।ਵਾਲਾਂ ਨੂੰ ਸ਼ੈਂਪੂ ਨਾਲ ਧੋਣ ਤੋਂ ਬਾਅਦ ਕੰਡੀਸ਼ਨਰ ਦੀ ਵਰਤੋਂ ਕਰਨੀ ਚਾਹੀਦੀ ਹੈ
• ਵਾਲ ਸੁੱਕ ਜਾਣ *ਤੇ ਇਨ੍ਹਾਂ ਵਿਚ ਤੇਲ ਲਗਾਉਣਾ ਚਾਹੀਦਾ ਹੈ।
• ਜੇਕਰ ਹੋਲੀ ਖੇਡਦੇ ਸਮੇਂ ਤੁਹਾਡੀਆਂ ਅੱਖਾਂ ਵਿੱਚ ਰੰਗ ਚਲਾ ਗਿਆ ਹੈ ਤਾਂ ਤਾਜੇ ਪਾਣੀ ਨਾਲ ਅੱਖਾਂ ਵਿੱਚ ਛਿੱਟੇ ਮਾਰੋ।ਜੇ ਜਿਆਦਾ ਜਲਣ ਹੋ ਰਹੀ ਹੋਵੇ ਤਾਂ ਅੱਖਾਂ ਦੇ ਮਾਹਿਰ ਨੂੰ ਵਿਖਾਓ।
• ਜਿੱਥੋਂ ਤੱਕ ਹੋ ਸਕੇ ,ਅੱਖਾਂ ਅਤੇ ਚਿਹਰੇ *ਤੇ ਰੰਗ ਸੁੱਟਣ ਤੋਂ ਗੁਰੇਜ਼ ਕਰੋ
• ਚਮੜੀ ਜਾਂ ਚਿਹਰੇ ਤੋਂ ਰੰਗ ਉਤਾਰਨ ਲਈ ਝਾਵੇਂ ਜਾਂ ਕਿਸੇ ਸਖਤ ਚੀਜ ਦੀ ਵਰਤੋਂ ਨਹੀਂ ਕਰਨੀ ਚਾਹੀਦੀ
• ਚਮੜੀ *ਤੇ ਜਲਣ ਹੋਵੇ ਤਾਂ ਕੈਲਾਮਾਈਨ ਲੋਸ਼ਨ ਲਗਾਓ, ਜੇ ਫਿਰ ਵੀ ਠੀਕ ਨਾ ਹੋਵੇ ਤਾਂ ਚਮੜੀ ਮਾਹਿਰ ਦੀ ਸਲਾਹ ਲਵੋ
• ਹੋਲੀ ਦੌਰਾਨ ਬੱਚਿਆਂ ਦੀ ਨਿਗਰਾਨੀ ਵੀ ਬਹੁਤ ਜਰੂਰੀ ਹੈ।
• ਹੋਲੀ ਖੇਡਣ *ਚ ਕਾਲਾ ਤੇਲ, ਗਰੀਸ ਦੀ ਵਰਤੋਂ ਨਾ ਹੀ ਕਰੋ ਅਤੇ ਨਾ ਹੀ ਕਿਸੇ ਹੋਰ ਨੂੰ ਇਨ੍ਹਾਂ ਚੀਜਾਂ ਨਾਲ ਹੋਲੀ ਖੇਡਣ ਦਿਓ।
• ਹੋਲੀ ਖੇਡਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਇਸ ਤਿਓੁਹਾਰ ਦਾ ਹੋਰ ਵੀ ਵਧੇਰੇ ਆਨੰਦ ਲੈ ਸਕਦੇ ਹੋਂ।

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleTrump signs $8.3bn emergency package to fight COVID-19
Next articleਕੋਰੋਨਾ ਵਾਇਰਸ ਦੇ ਡਰ ਨੇ ਕੁੱਤੇ ਬਿੱਲੀਆਂ ਦੀ ਉਮਰ ਵਧਾਈ