ਗ਼ਜ਼ਲ

ਬਲਜਿੰਦਰ ਸਿੰਘ "ਬਾਲੀ ਰੇਤਗੜ੍ਹ"

(ਸਮਾਜ ਵੀਕਲੀ)

ਸਹੁੱਪਣ ਦੀ ਅਦਾ ਨੇ ਮਾਰ, ਜਿੰਦੇ ਨੀ ਮੁਕਾ ਦਿੱਤੇ
ਮਹੁੱਬਤ ਦੀ ਚੁਕਾ ਕੇ ਕਸਮ, ਹੱਟੀਏਂ ਜੁਖ਼ਾ ਦਿੱਤੇ

ਬੜੇ ਉਪਰੋਂ ਪਿਆਰੇ ਓਹ, ਸੁਣਾ ਕੇ ਕੀਮਤਾਂ ਚੱਲੇ
ਟਕੇ- ਦਮੜੇ ਜ਼ਮੀਰਾਂ ਦੇ, ਉਨਾਂ ਅਪਣੇ ਸੁਣਾ ਦਿੱਤੇ

ਗਏ ਹੱਡਾਂ ਨੂੰ ਸੀ ਵੇਚਣ, ਮਿਟੇ ਜੇ ਆਦਰਾਂ ਦੀ ਅੱਗ
ਸਣੇ ਮੁੜ੍ਹਕੇ ਡਕਾਰੇ ਸਾਹ,  ਜਮਾਂ ਕਮਰੋ ਤੁੜਾ ਦਿੱਤੇ

ਸ਼ਿਕਾਰੀ ਯਾਰ ਹੈ ਸ਼ਿਕਰਾ, ਹਜ਼ਾਰਾਂ ਜਖ਼ਮ ਦੇ ਉਡਦੈ
ਸੁਨਹਿਰੀ ਪਿੰਜ਼ਰੇ ਪਾ ਕੇ, ਜੜੋਂ ਹੀ  ਪਰ ਪੁਟਾ ਦਿੱੱਤੇ

ਨਹੀਂ ਜੀਅ ਹੋ ਰਿਹਾ ਕੱਲੇ, ਬੜਾ ਮੁਸ਼ਕਿਲ ਕਰੀਏ ਕੀ
ਕਦੇ ਆਓ ਸਜ਼ਾ ਦੇਵੋ,   ਅਸੀਂ ਹੰਝੂ   ਵਹਾ  ਦਿੱਤੇ

ਵਰ੍ਹੇ ਸਾਵਣ ਦਾ ਮੀਂਹ ਤਾਂ,  ਖਿੜੀ ਵੀ  ਰਾਤ ਰਾਣੀ
ਝਰੇ ਜੁਲਫ਼ਾਂ ਚੋ ਸਾਵਣ ਸਭ, ਉਹੋ ਚੇਤੇ ਕਰਾ ਦਿੱਤੇ

ਇਸ਼ਕ ਕਰਕੇ ਤਬਾਹ ਜੇ ਖੁਸ਼, ਹਰਾ ਕੇ ਮਹੁੱਬਤ ਨੂੰ
ਤਾਂ ਕੀ ਹੀਰੇ ਤਿਰੀ ਖਾਤਿਰ, ਹਜ਼ਾਰੇ ਜੇ ਲੁਟਾ ਦਿੱਤੇ

ਚਿਰਾਗ਼ਾਂ ਨੂੰ ਬਚਾਓ ਹੁਣ,  ਜਦੋਂ ਤੀਕਰ ਹਨੇਰੀ ਹੈ
ਬੁਝੇ ਮੁੜ ਨਹੀ ਬਲਣੇ, ਅੜੇ ਇਸ ਨੇ ਬੁਝਾ ਦਿੱਤੇ

ਕਦੇ ਦਰਵੇਸ਼ ਨਹੀਂ ਬਣਦਾ, ਬਣਾਏ ਤਖ਼ਤ ਦਾ ਹਾਕਿਮ
ਰੁਲ਼ੇ ਰੋਹੀ ‘ਚ ਬੰਦੇ ਤੋਂ ,  ਬਹਾਦਰ  ਨੇ  ਬਣਾ ਦਿੱਤੇ

ਸਿਆਸਤ ਰਿਸ਼ਤਿਆਂ ਅੰਦਰ, ਘੁਸੀ ਦਰ ਦਰ ਘਰਾਂ ਅੰਦਰ
ਰਹੇ ਕਿਰਦਾਰ ਨਾ ਇਤਫ਼ਾਕ, ਕੌਡੀ ਜਿਉਂ  ਵਿਕਾ ਦਿੱਤੇ

ਸਿਕੰਦਰ ਨਾ ਹੋ ਤੂੰ ਗੌਤਮ, ਮੁਸਾਫ਼ਿਰ ਹੈਂ ਇਕੱਲਾ ਤੂੰ
ਕਿਵੇਂ ਮਜ੍ਹਬਾਂ :ਚ ਫਸ ‘ਬਾਲੀ’, ਇਹੇ ਜੀਵਨ ਗਵਾ ਦਿੱਤਾ

      ਬਲਜਿੰਦਰ ਸਿੰਘ  “ਬਾਲੀ ਰੇਤਗੜ੍ਹ”
      94651-29168 

Previous articleਗ਼ਜ਼ਲ
Next articleਸਮਾਜ ਦਾ ਦੁਸ਼ਮਣ ਸਿਸਟਮ ਜਾਂ ਕੋਰੋਨਾ