ਹੱਕ ਸੱਚ ਦੀ ਗੱਲ

ਮਹਿੰਦਰ ਸਿੰਘ ਮੇਹਨਤੀ 
(ਸਮਾਜ ਵੀਕਲੀ)

ਜੋ ਹੱਕ ਸੱਚ ਦੀ ਗੱਲ ਕਰਦੇ ਨੇ
ਉਹ ਮਰਨੇ ਤੋਂ ਨਾ ਡਰਦੇ ਨੇ
ਜੋ ਝੂਠ ਨੂੰ ਝੂਠ ਕਹਿੰਦੇ ਨੇ
ਨਾ ਵਾਧਾ ਕਿਸੇ ਦਾ ਸਹਿੰਦੇ ਨੇ
ਉਹ ਗੁਲਾਮੀ ਨੂੰ ਨਾ ਜਰਦੇ ਨੇ
ਜੋ ਹੱਕ ਸੱਚ ਦੀ ਗੱਲ ਕਰਦੇ ਨੇ
ਮਜ਼ਲੂਮਾਂ ਦੀ ਆਵਾਜ਼ ਉਠਾਉਂਦੇ ਨੇ
ਬੰਨ ਕਫਨ ਸਿਰਾਂ ਤੇ ਆਉਂਦੇ ਨੇ
ਉਹ ਤਾਂ ਪੁੱਤ ਅਸਲੀ ਨਰਦੇ ਨੇ
ਜੋ ਹੱਕ ਸੱਚ ਦੀ ਗੱਲ ਕਰਦੇ ਨੇ
ਇਹਨਾਂ ਗਲ ਫੰਦੇ ਪੈਂਦੇ ਨੇ
ਇਹ ਚੁੱਪ ਕਦੇ ਨਾ ਰਹਿੰਦੇ ਨੇ
ਬਸ ਜੰਗ ਸੱਚਾਈ ਦੀ ਲੜਦੇ ਨੇ
ਜੋ ਹੱਕ ਸੱਚ ਦੀ ਗੱਲ ਕਰਦੇ ਨੇ
ਰਾਹ ਰੋਕੇ ਨਾ ਤਕਦੀਰਾਂ ਨੇ
ਤੇ ਜਿਉਂਦੀਆ ਅਜੇ ਜ਼ਮੀਰਾਂ ਨੇ
ਉਹ ਜਾ ਮੰਜ਼ਿਲ ਤੇ ਖੜਦੇ ਨੇ
ਜੋ ਹੱਕ ਸੱਚ ਦੀ ਗੱਲ ਕਰਦੇ ਨੇ
ਹਲਾਤ ਹੀ ਬੋਲਣ ਲਾਉਂਦੇ ਨੇ
ਇਹ ਸਮੇਂ ਦੀ ਪਕੜ ਕਰਾਉਂਦੇ ਨੇ
ਫਿਰ ਵਕਤ ਕੋਲੋ ਨਾ ਹਰਦੇ ਨੇ
ਜੋ ਹੱਕ ਸੱਚ ਦੀ ਗੱਲ ਕਰਦੇ  ਨੇ
ਰੱਖ ਜ਼ੁਰਤ ਮੇਹਨਤੀ ਬੋਲਦੇ ਨੇ
ਜਿਹੜੇ ਸੱਚ ਦੀ ਤੱਕੜੀ ਤੋਲਦੇ ਨੇ
ਉਹ ਗੈਰਤ ਦੀ ਮੌਤੇ ਮਰਦੇ ਨੇ
ਜੋ ਹੱਕ ਸੱਚ ਦੀ ਗੱਲ ਕਰਦੇ ਨੇ
ਉਹ ਮਰਨੇ ਤੋਂ ਨਾ ਡਰਦੇ ਨੇ
ਮਹਿੰਦਰ ਸਿੰਘ ਮੇਹਨਤੀ 
ਮੋ:73550-18629
Previous articleਆਓ ਵਿਚਾਰੀਏ ਸਮਾਜ ਸੇਵੀ ਜਥੇਬੰਦੀਆਂ ਸਬੰਧੀ
Next articleਦੂਰਦਰਸ਼ਨ ਪੰਜਾਬੀ ਵੱਲੋਂ ਗੂਗਲ ਦਾ ਪ੍ਰਚਾਰ ਤੇ ਪ੍ਰਸਾਰ