‘ਹੰਟਰਸ’ ਟਰੈਕ ਨਾਲ ਹਾਜ਼ਰ ਹੋਏ ‘ਸ਼ਿਵ ਮਾਲੜੀ ਅਤੇ ਮਨੀ ਕੁਲਾਰ’

ਕੈਪਸ਼ਨ - ਸ਼ਿਵ ਮਾਲੜੀ ਅਤੇ ਮਨੀ ਕੁਲਾਰ ਦੇ ਟਰੈਕ ‘ਹੰਟਰਸ’ ਦਾ ਪੋਸਟਰ। (ਫੋਟੋ: ਚੁੰਬਰ)

ਸ਼ਾਮਚੁਰਾਸੀ, (ਸਮਾਜ ਵੀਕਲੀ – ਚੁੰਬਰ) – ਗੀਤਕਾਰ ਹਰਮਨ ਬਾਠ ਦਾ ਲਿਖਿਆ ਗੀਤ ‘ਹੰਟਰਸ’ ਆਰ ਬੀ ਪ੍ਰੋਟਕਸ਼ਨ ਯੂ ਕੇ ਵਲੋਂ ਰਿਲੀਜ਼ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਇਸ ਤੇ ਗਾਇਕ ਸ਼ਿਵ ਮਾਲੜੀ ਨੇ ਦੱਸਿਆ ਕਿ ਇਸ ਗੀਤ ਵਿਚ ਉਨ੍ਹਾਂ ਦਾ ਸਾਥੀ ਕਲਾਕਾਰ ਮਨੀ ਕੁਲਾਰ ਹੈ। ਇਸ ਗੀਤ ਨੂੰ ਬਰੌਨ ਜੋਰਡੀ ਨੇ ਫਿਲਮਾਇਆ ਹੈ ਜਦਕਿ ਇਸ ਦਾ ਸੰਗੀਤ ਜੱਸੀ ਬ੍ਰਦਰਜ਼ ਨੇ ਦਿੱਤਾ ਹੈ। ਸ਼ਿਵ ਮਾਲੜੀ ਇਸ ਟਰੈਕ ਲਈ ਸਿੱਧੂ ਸਿਧਵਾਂ ਵਾਲਾ , ਦੀਪ ਅਲਾਚੌਰੀਆ, ਕਾਲਾ ਬੋਪਾਰਾਮੀਆਂ, ਯੋਗੀ ਯੂ ਕੇ ਅਤੇ ਹੋਰ ਦੋਸਤਾਂ ਦਾ ਸਪੋਟ ਲਈ ਧੰਨਵਾਦ ਕਰਦੇ ਹਨ। ਇਸ ਟਰੈਕ ਨੂੰ ਸ਼ੋਸ਼ਲ ਮੀਡੀਏ ਤੇ ਪੋਸਟਰ ਰਿਲੀਜ਼ ਕਰਨ ਉਪਰੰਤ ਯੂ ਟਿਊਬ ਚੈਨਲ ਰਾਹੀਂ ਲਾਂਚ ਕਰ ਦਿੱਤਾ ਗਿਆ ਹੈ।

Previous articleਭਾਰਤ ਸਰਕਾਰ ਵੱਲੋਂ ਦਿਨਕਰ ਗੁਪਤਾ ਡਾਇਰੈਕਟਰ ਜਨਰਲ / ਡੀਜੀਈ ਦੀ ਸੂਚੀ ਵਿਚ ਸ਼ਾਮਲ
Next articleਮਿਸ਼ਨਰੀ ਗਾਇਕ ਸਰਬਜੀਤ ਛੱਲਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ