ਹੈਡਲੀ ਨੂੰ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਦਾ

ਵਾਸ਼ਿੰਗਟਨ (ਸਮਾਜਵੀਕਲੀ) :  ਅਮਰੀਕਾ ਦੇ ਇੱਕ ਅਟਾਰਨੀ ਨੇ ਇੱਥੇ ਇੱਕ ਫੈੱਡਰਲ ਅਦਾਲਤ ’ਚ ਦੱਸਿਆ ਕਿ ਮੁੰਬਈ ਦਹਿਸ਼ਤਗਰਦੀ ਹਮਲੇ ਦੇ ਦੋਸ਼ੀ ਡੇਵਿਡ ਹੈਡਲੀ ਨੂੰ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਦਾ ਜਦਕਿ ਪਾਕਿਸਤਾਨੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਸਹਿ-ਸਾਜਿਸ਼ਘਾੜੇ ਤਹੱਵੁਰ ਰਾਣਾ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਨੂੰ ਹਵਾਲਗੀ ਦਾ ਸਾਹਮਣਾ ਕਰਨਾ ਪਏਗਾ।

ਡੇਵਿਡ ਕੋਲਮੈਨ ਹੈਡਲੀ ਦੇ ਬਚਪਨ ਦੇ ਦੋਸਤ ਰਾਣਾ (59) ਨੂੰ ਭਾਰਤ ਦੀ ਬੇਨਤੀ ’ਤੇ ਸਾਲ 2008 ਦੇ ਮੁੰਬਈ ਦਹਿਸ਼ਤੀ ਹਮਲੇ ’ਚ ਸ਼ਮੂਲੀਅਤ ਲਈ ਬੀਤੀ 10 ਜੂਨ ਨੂੰ ਲਾਸ ਏਂਜਲਸ ’ਚ ਮੁੜ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਹਮਲਿਆਂ ’ਚ 166 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ’ਚ ਛੇ ਅਮਰੀਕੀ ਵੀ ਸ਼ਾਮਲ ਸਨ। ਉਸ ਨੂੰ ਭਾਰਤ ’ਚ ਭਗੌੜਾ ਐਲਾਨਿਆ ਗਿਆ ਹੈ।

Previous articleਸੰਵਿਧਾਨ ਸਾਡਾ ਮਾਰਗ-ਦਰਸ਼ਕ: ਮੋਦੀ
Next articleਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਆਰ. ਸੀ. ਸੰਗਰ ਦਾ ਦਿਹਾਂਤ ਦੁਖਦਾਈ