ਹੇਮਾ ਮਾਲਿਨੀ ਅਤੇ ਧਰਮਿੰਦਰ ਨੇ ਇੰਝ ਮਨਾਈ ਵਿਆਹ ਦੀ ਵਰੇਗੰਢ, ਅਦਾਕਾਰਾ ਨੇ ਸ਼ੇਅਰ ਕੀਤੀ ਤਸਵੀਰ

ਜਲੰਧਰ (ਸਮਾਜਵੀਕਲੀ)-ਬਾਲੀਵੁਡ ਦੇ ਦਿੱਗਜ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਲਵ ਸਟੋਰੀ ਕਾਫ਼ੀ ਪਾਪੁਲਰ ਰਹੀ ਹੈ। ਦੋਨਾਂ ਦੇ ਪਿਆਰ ਦੇ ਕਿੱਸੇ ਕਿਸੇ ਤੋਂ ਲੁਕੇ ਨਹੀਂ ਹਨ। ਸਾਰੇ ਜਾਣਦੇ ਹਨ ਕਿ 84 ਸਾਲ ਦੇ ਐਕਟਰ ਨੇ ਹੇਮਾ ਮਾਲੀ ਨਾਲ ਦੂਜਾ ਵਿਆਹ ਕੀਤਾ ਸੀ। ਦੱਸ ਦਈਏ ਕਿ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਬੀਤੇ ਦਿਨੀ ਆਪਣੀ ਵੈਡਿੰਗ ਐਨੀਵਰਸਰੀ celebrate ਕੀਤੀ ਹੈ। ਅਜਿਹੇ ਵਿੱਚ ਹੇਮਾ ਮਾਲਿਨੀ ਅਤੇ ਧਰਮਿੰਦਰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆ ਵਧਾਈਆ ਦਿੱਤੀਆ ਹਨ। ਅਦਾਕਾਰਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈਆ ਦੇਣ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

ਪਤੀ ਧਰਮਿੰਦਰ ਦੇ ਨਾਲ ਆਪਣੀ ਇੱਕ ਤਸਵੀਰ ਟਵੀਟ ਕਰਦਿਆਂ ਹੇਮਾ ਨੇ ਲਿਖਿਆ, “ਧਰਮ ਜੀ ਅਤੇ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਡੀ ਵਿਆਹ ਦੀ ਵਰ੍ਹੇਗੰਢ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਹ ਤੁਹਾਡੇ ਆਸ਼ੀਰਵਾਦ ਅਤੇ ਸ਼ੁਭ ਕਾਮਨਾਵਾਂ ਹਨ ਕਿ ਇਨ੍ਹਾਂ ਸਾਲਾਂ ਦੌਰਾਨ ਵੀ ਸਦਾ ਸਾਡੇ ਲਈ ਇਕੱਠੇ ਰਹੇ ਹੋ। ਧਰਮਿੰਦਰ ਅਤੇ ਹੇਮਾ ਨੇ ਆਪਣੇ ਸਮੇਂ ਵਿੱਚ ਕਈ ਫਿਲਮਾਂ ‘ਚ ਇੱਕਠਿਆ ਕੰਮ ਕੀਤਾ ਹੈ ਜਿਵੇਂ ‘ਸ਼ੋਲੇ’, ‘ਸੀਤਾ ਗੀਤਾ’, ‘ਡ੍ਰੀਮ ਗਰਲ’, ‘ਦਿ ਬਰਨਿੰਗ ਟ੍ਰੇਨ’, ‘ਰਾਜਾ ਜਾਨੀ’, ‘ਅਲੀ ਬਾਬਾ ਅਤੇ 40 ਚੋਰ’, ‘ਨਸੀਬ’, ‘ ਜੁਗਨੂੰ ‘, ਚਰਸ ‘, ਸ਼ਰਾਫਤ ਇਕੱਠੇ ਕੰਮ ਕੀਤਾ ਹੈ। ਦੋਵਾਂ ਦੀਆਂ ਦੋ ਬੇਟੀਆਂ ਈਸ਼ਾ ਅਤੇ ਅਹਾਨਾ ਦਿਓਲ ਹਨ।ਬਾਲੀਵੁੱਡ ਵਿੱਚ ਆਉਣ ਤੋਂ ਬਾਅਦ ਧਰਮਿੰਦਰ ਦਾ ਦਿਲ ਹੇਮਾ ਮਾਲਿਨੀ ‘ਤੇ ਆ ਗਿਆ। ਉਹ ਉਨ੍ਹਾਂ ਦੇ ਨਾਲ ਪਾਗਲਾਂ ਦੀ ਤਰ੍ਹਾਂ ਪਿਆਰ ਕਰਨ ਲੱਗੇ।
ਰਿਪੋਰਟ ਵਿੱਚ ਕਿਹਾ ਜਾਂਦਾ ਹੈ ਕਿ ਦੋਨਾਂ ਨੇ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿਚ ਰਹਿਣ ਤੋਂ ਬਾਅਦ ਵਿਆਹ ਦਾ ਫੈਸਲਾ ਲਿਆ ਸੀ। ਪਰ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਅਤੇ ਬੱਚਿਆਂ ਨੂੰ ਉਨ੍ਹਾਂ ਦਾ ਵਿਆਹ ਮਨਜ਼ੂਰ ਨਹੀਂ ਸੀ। ਰਿਪੋਰਟ ਦੀ ਮੰਨੀਏ ਤਾਂ ਜਦੋਂ ਧਰਮਿੰਦਰ ਦੇ ਅਫੇਅਰ ਅਤੇ ਵਿਆਹ ਦੇ ਬਾਰੇ ਵਿੱਚ ਪ੍ਰਕਾਸ਼ ਕੌਰ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਅਦਾਕਾਰ ਨੂੰ ਤਲਾਕ ਦੇਣ ਤੋਂ ਸਾਫ ਤੌਰ ‘ਤੇ ਇਨਕਾਰ ਕਰ ਦਿੱਤਾ ਸੀ।ਪਹਿਲੀ ਪਤਨੀ ਦੇ ਤਲਾਕ ਨਾ ਦੇਣ ‘ਤੇ ਧਰਮਿੰਦਰ ਨੇ ਧਰਮ ਬਦਲ ਕੇ ਇਸਲਾਮ ਧਰਮ ਰਾਹੀਂ ਹੇਮਾ ਮਾਲਨੀ ਨਾਲ 1979 ਵਿੱਚ ਵਿਆਹ ਕੀਤਾ ਸੀ।
ਹਰਜਿੰਦਰ ਛਾਬੜਾ- ਪਤਰਕਾਰ 9592282333
Previous articleਵਿਗਿਆਨਿਕ ਜੀਵਨ-ਪਥ ਦੇ ਮੋਢੀ : ਗੌਤਮ ਬੁੱਧ
Next articlePaes stresses on learning something new during lockdown