ਹੁਸ਼ਿਆਰਪੁਰ ਜਿਲੇ ਵਿੱਚ 63 ਪਾਜੇਟਿਵ ਮਰੀਜ 3 ਮੌਤਾ ਹੋਣ ਨਾਲ ਕੁੱਲ ਮੌਤਾਂ ਹੋਈਆਂ 177

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1877 ਨਵੇ ਸੈਪਲ ਲੈਣ  ਨਾਲ ਅਤੇ 1709 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 63 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4849 ਹੋ ਗਈ ਹੈ ।

ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 115563 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  109654 ਸੈਪਲ  ਨੈਗਟਿਵ,  ਜਦ ਕਿ 1523 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 177 ਹੈ । ਐਕਟਿਵ ਕੇਸਾ ਦੀ ਗਿਣਤੀ   ਹੈ 572 , ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 4100 । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 63 ਪਾਜੇਟਿਵ ਕੇਸ  ਨਵੇ ਹਨ ।

ਹੁਸ਼ਿਆਰਪੁਰ ਸ਼ਹਿਰ 24 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ   39 ਪਾਜੇਟਵ ਮਰੀਜ ਹਨ । ਮੌਤਾਂ ਦੀ ਗਿਣਤੀ 3 ਹੈ (1) ਪਹਿਲੀ ਮੌਤ 72 ਸਾਲਾ ਵਿਆਕਤੀ   ਵਾਸੀ  ਬੈਸਲਾਂ ਗੰੜਸੰਕਰ  ਦੀ ਮੌਤ ਨਿਜੀ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ (2) 46 ਸਾਲਾ ਵਿਆਕਤੀ   ਵਾਸੀ ਪ੍ਰੀਤ ਨਗਰ ਹੁਸ਼ਿਆਰਪੁਰ ਮੋਤ ਜੌਹਲ ਹਸਪਤਾਲ ਜਲੰਧਰ  (3) 66 ਸਾਲਾ ਵਿਆਕਤੀ ਸ਼ਾਸ਼ਤਰੀ ਨਗਰ ਹੁਸ਼ਿਆਰਪੁਰ  ਮੌਤ ਨਿਜੀ ਡੀ ਐਮ ਸੀ ਲੁਧਿਆਣਾ  ।  ।  ਇਹ 3 ਮਰੀਜ ਕੋਰੋਨਾ ਪਾਜੇਟਿਵ ਸਨ । ਜਿਲੇ ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

Previous article37 ਸਾਲ ਸੇਵਾਵਾਂ ਨਿਭਾਉਣ ਉਪਰੰਤ ਸ੍ਰੀ ਮੁਕੇਸ ਨੰਦਨ ਹੋਏ ਸੇਵਾ ਮੁੱਕਤ
Next articleगुरू म्यूजिक कंपनी की तरफ से गुरसेवक का परवाह गीत कल किया जायेगा रिलीज