ਹੁਸ਼ਿਆਰਪੁਰ ਜਿਲੇ ਵਿੱਚ 43 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 827

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ):ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 985 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1042 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 43 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 827 ਹੋ ਗਈ ਹੈ ।

ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 39772 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 35700 ਸੈਪਲ  ਨੈਗਟਿਵ,  ਜਦ ਕਿ 3227 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 61 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 188 ਹੈ , ਤੇ 616  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਮੌਤਾਂ ਦੀ ਗਿਣਤੀ 23 ਹੋ ਗਈ ਹੈ  ।

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ , ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ

Previous articleChina deploys high altitude artillery guns in Tibet
Next articleਚਰਚਿਤ ਗਾਇਕ ਚਮਕੌਰ ਖੱਟੜਾ ਲੈ ਕੇ ਆ ਰਿਹਾ ਟਰੈਕ ‘ਪੰਜਾਬ ਸਿਆਂ’