ਹੁਸ਼ਿਆਰਪੁਰ ਜਿਲੇ ਵਿੱਚ 35 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1084 ਤੇ 1 ਮੌਤ ਹੋਣ ਨਾਲ ਗਿਣਤੀ ਹੋਈ 30

ਸਿਵਲ ਸਰਜਨ ਡਾ ਜਸਬੀਰ ਸਿੰਘ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ), (ਚੁੰਬਰ) – ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1380 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1433ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 35 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1084 ਹੋ ਗਈ ਹੈ ਤੇ ਇਕ ਮੌਤ ਹੋ ਗਈ ਮੌਤਾਂ ਦੀ ਕੁੱਲ ਗਿਣਤੀ 30 ਹੋ ਗਈ ਹੈ । ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 51058 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 46745 ਸੈਪਲ  ਨੈਗਟਿਵ,  ਜਦ ਕਿ 3246 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 76 ਸੈਪਲ ਇੰਨਵੈਲਡ ਹਨ ।

ਐਕਟਿਵ ਕੇਸਾ ਦੀ ਗਿਣਤੀ 187 ਹੈ , ਤੇ 867 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ 35 ਕੇਸ ਹੁਸ਼ਿਆਰਪੁਰ ਜਿਲੇ ਨਾਲ ਆਏ ਹਨ ਜਿਨਾਂ ਵਿੱਚੋ ਹੁਸ਼ਿਆਰਪੁਰ ਨਾਲ 4  ਬਸੰਤ ਬਿਹਾਰ , ਨਾਰਦ ਹਸਪਤਾਲ , ਗੁਰੂ ਗੋਬਿੰਦ ਸਿੰਘ ਨਗਰ , ਨਿਊ ਫਹਿਤੇ ਗੜ , ਦਸੂਹਾਂ 2 , ਮੁਕੇਰੀਆਂ 3, ਗੰੜਸੰਕਰ 7 , ਚੱਕੋਵਾਲ 3, ਸੀਕਰੀ 3 , ਟਾਡਾਂ 1, ਝੀਗੜ ਕਲਾਂ 6 , ਮਹਿਤਾਬਪੁਰ 1 , ਬਿਗਆੜੀ 1,ਭਵਾਨੀਪੁਰ 1 , ਸੈਲਾ ਖੁਰਦ 3 ਪਿੰਡ ਨਾਲ  ਸਬੰਧਿਤ  ਹਨ  ਜਦ ਕਿ ਇਕ ਮੌਤ ਗੋਰਸੀਆਂ ਨਿਵਾਸੀ ਹਸਜਿੰਦਰ ਸਿੰਘ 45 ਦੀ ਲੁਧਿਆਣਾ ਤੋ ਰਿਪਟੋ ਹੋਈ ਪਹਿਲਾ ਤੋ ਕਿਸੇ ਹੋਰ ਬਿਮਾਰੀ ਨਾਲ ਪੀੜਤ ਸੀ ,  ਇਹ ਕੋਰੋਨਾ ਪਾਜੇਟਿਵ ਪਾਇਆ ਗਿਆ   ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ।  ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਪਾਜੇਟਿਵ  ਮਰੀਜ ਦੇ ਸਪੰਰਕ ਵਿੱਚ ਆਉਣ ਤੇ ਆਪਣਾ ਕੋਵਿਡ 19 ਵਇਰਸ ਦਾ ਟੈਸਟ ਨਜਦੀਕੀ ਸਿਹਤ ਸੰਸਥਾਂ ਤੋ ਕਰਵਾਉਣਾ ਚਾਹੀਦਾ ਹੈ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ

Previous article੩੫ਵੇ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਸੰਬੰਧੀ ਸਮੂਹ ਮੈਂਬਰਾਂ ਨਾਲ ਵਿਚਾਰ-ਵਟਾਂਦਰਾ
Next articleਪਿੰਡ ਬੀਬੜੀ ਵਿੱਚ ਪਾਰਕ ਬਣਾਉਣ ਦਾ ਉਦਘਾਟਨ