ਹਿੰਦੂ ਤੇ ਜੈਨ ਭਾਈਚਾਰਿਆਂ ਨੂੰ ਲੁਭਾਉਣ ਦੇ ਰਾਹ ਪਏ ਬਾਇਡਨ

ਵਾਸ਼ਿੰਗਟਨ  (ਸਮਾਜ ਵੀਕਲੀ): ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਤੇ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਵੱਲੋਂ ਸਿਖਰਲੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਨੇ ਮੁਲਕ ਵਿੱਚ ਰਹਿੰਦੇ ਜੈਨ ਭਾਈਚਾਰੇ ਨੂੰ ਜਿੱਥੇ ਪਰਯੂਸ਼ਨ ਤੇ ਦਾਸ ਲਕਸ਼ਣ ਤਿਉਹਾਰ ਦੀ ਵਧਾਈ ਦਿੱਤੀ ਉਥੇ 20 ਲੱਖ ਦੇ ਕਰੀਬ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਇਰਾਦੇ ਨਾਲ ‘ਹਿੰਦੂ ਅਮੈਰੀਕਨਜ਼ ਫਾਰ ਬਾਇਡਨ’ ਮੁਹਿੰਮ ਦਾ ਆਗਾਜ਼ ਕੀਤਾ ਹੈ। ਬਾਇਡਨ ਨੇ ਇਕ ਟਵੀਟ ਵਿੱਚ ਜੈਨ ਭਾਈਚਾਰੇ ਨੂੰ ਤਿਉਹਾਰ ਦੀ ਵਧਾਈ ਦਿੱਤੀ।

 ਅਮਰੀਕਾ ਵਿੱਚ ਡੇਢ ਲੱਖ ਤੋਂ ਵਧ ਜੈਨੀ ਹਨ, ਜੋ ਕਿ ਭਾਰਤ ਤੋਂ ਬਾਹਰ ਇਸ ਭਾਈਚਾਰੇ ਦੀ ਸਭ ਤੋਂ ਵੱਡੀ ਗਿਣਤੀ ਹੈ। ਜੈਨ ਅਚਾਰੀਆ ਤੇ ਅਹਿੰਸਾ ਵਿਸ਼ਵ ਭਾਰਤੀ ਅਚਾਰੀਆ ਦੇ ਬਾਨੀ ਲੋਕੇਸ਼ ਮੁਨੀ ਨੇ ਬਾਇਡਨ ਦੇ ਸੁਨੇਹੇ ਦਾ ਸਵਾਗਤ ਕੀਤਾ ਹੈ। ਹਿੰਦੂ ਭਾਈਚਾਰੇ ਨੂੰ ਆਕਰਸ਼ਿਤ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤੀ ‘ਹਿੰਦੂਜ਼ ਫਾਰ ਬਾਇਡਨ’ ਦੀ ਵੀਰਵਾਰ ਨੂੰ ਹੋਣ ਵਾਲੀ ਪਲੇਠੀ ਮੀਟਿੰਗ ਨੂੰ ਇਲੀਨੌਇ ਤੋਂ ਭਾਰਤੀ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਸੰਬੋਧਨ ਕਰਨਗੇ। ਚੇਤੇ ਰਹੇ ਕਿ ਟਰੰਪ ਦੀ ਚੋਣ ਮੁਹਿੰਮ ਚਲਾ ਰਹੇ ਪ੍ਰਬੰਧਕਾਂ ਨੇ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ 14 ਅਗਸਤ ਨੂੰ ‘ਹਿੰਦੂ ਵੁਆਇਸਿਜ਼ ਫਾਰ ਟਰੰਪ’ ਨਾਂ ਦੀ ਮੁਹਿੰਮ ਦਾ ਆਗਾਜ਼ ਕੀਤਾ ਸੀ।

ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਤੇ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਵੱਲੋਂ ਸਿਖਰਲੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਨੇ ਮੁਲਕ ਵਿੱਚ ਰਹਿੰਦੇ ਜੈਨ ਭਾਈਚਾਰੇ ਨੂੰ ਜਿੱਥੇ ਪਰਯੂਸ਼ਨ ਤੇ ਦਾਸ ਲਕਸ਼ਣ ਤਿਉਹਾਰ ਦੀ ਵਧਾਈ ਦਿੱਤੀ ਉਥੇ 20 ਲੱਖ ਦੇ ਕਰੀਬ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਇਰਾਦੇ ਨਾਲ ‘ਹਿੰਦੂ ਅਮੈਰੀਕਨਜ਼ ਫਾਰ ਬਾਇਡਨ’ ਮੁਹਿੰਮ ਦਾ ਆਗਾਜ਼ ਕੀਤਾ ਹੈ। ਬਾਇਡਨ ਨੇ ਇਕ ਟਵੀਟ ਵਿੱਚ ਜੈਨ ਭਾਈਚਾਰੇ ਨੂੰ ਤਿਉਹਾਰ ਦੀ ਵਧਾਈ ਦਿੱਤੀ।

ਅਮਰੀਕਾ ਵਿੱਚ ਡੇਢ ਲੱਖ ਤੋਂ ਵਧ ਜੈਨੀ ਹਨ, ਜੋ ਕਿ ਭਾਰਤ ਤੋਂ ਬਾਹਰ ਇਸ ਭਾਈਚਾਰੇ ਦੀ ਸਭ ਤੋਂ ਵੱਡੀ ਗਿਣਤੀ ਹੈ। ਜੈਨ ਅਚਾਰੀਆ ਤੇ ਅਹਿੰਸਾ ਵਿਸ਼ਵ ਭਾਰਤੀ ਅਚਾਰੀਆ ਦੇ ਬਾਨੀ ਲੋਕੇਸ਼ ਮੁਨੀ ਨੇ ਬਾਇਡਨ ਦੇ ਸੁਨੇਹੇ ਦਾ ਸਵਾਗਤ ਕੀਤਾ ਹੈ। ਹਿੰਦੂ ਭਾਈਚਾਰੇ ਨੂੰ ਆਕਰਸ਼ਿਤ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤੀ ‘ਹਿੰਦੂਜ਼ ਫਾਰ ਬਾਇਡਨ’ ਦੀ ਵੀਰਵਾਰ ਨੂੰ ਹੋਣ ਵਾਲੀ ਪਲੇਠੀ ਮੀਟਿੰਗ ਨੂੰ ਇਲੀਨੌਇ ਤੋਂ ਭਾਰਤੀ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਸੰਬੋਧਨ ਕਰਨਗੇ। ਚੇਤੇ ਰਹੇ ਕਿ ਟਰੰਪ ਦੀ ਚੋਣ ਮੁਹਿੰਮ ਚਲਾ ਰਹੇ ਪ੍ਰਬੰਧਕਾਂ ਨੇ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ 14 ਅਗਸਤ ਨੂੰ ‘ਹਿੰਦੂ ਵੁਆਇਸਿਜ਼ ਫਾਰ ਟਰੰਪ’ ਨਾਂ ਦੀ ਮੁਹਿੰਮ ਦਾ ਆਗਾਜ਼ ਕੀਤਾ ਸੀ।

Previous articleਟਰੰਪ ਦੀ ‘ਸਾਜ਼ਿਸ਼ੀ ਥਿਊਰੀ’ ਪਰਖ ’ਤੇ ਖਰੀ ਨਾ ਉਤਰੀ
Next articleਸ਼ਿੰਜੋ ਐਬੇ ਦੇ ਉੱਤਰਾਧਿਕਾਰੀ ਹੋ ਸਕਦੇ ਨੇ ਯੋਸ਼ਿਹਦੇ ਸੁਗਾ