ਹਾਂਗਕਾਂਗ ਵਿੱਚ ਨਵਾਂ ਸੁਰੱਖਿਆ ਕਾਨੂੰਨ ਲਾਗੂ ਹੋਣ ਮਗਰੋਂ 30 ਗ੍ਰਿਫ਼ਤਾਰ

ਹਾਂਗਕਾਂਗ (ਸਮਾਜਵੀਕਲੀ) :  ਹਾਂਗਕਾਂਗ ਵਿੱਚ ਚੀਨ ਦਾ ਕੌਮੀ ਸੁਰੱਖਿਆ ਕਾਨੂੰਨ ਲਾਗੂ ਕਰਨ ਤੋਂ ਭੜਕੇ ਸੈਂਕੜੇ ਲੋਕ ਸੜਕਾਂ ’ਤੇ ਉਤਰ ਆਏ। ਇਸ ਦੌਰਾਨ 30 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਊਥ ਚਾਈਨਾ ਮੌਰਨਿੰਗ ਪੋਸਟ ਅਖ਼ਬਾਰ ਦੀ ਖ਼ਬਰ ਮੁਤਾਬਕ ਹਾਂਗਕਾਂਗ ਵਿੱਚ ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਪਹਿਲੇ ਦਿਨ ਕਾਰਕੁਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ।

ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਚੀਨ ਦਾ ਕੌਮੀ ਸੁਰੱਖਿਆ ਕਾਨੂੰਨ ਲਾਗੂ ਹੋਣ ਨਾਲ ਵੱਖਵਾਦ, ਅਤਿਵਾਦ ਅਤੇ ਵਿਦੇਸ਼ੀ ਤਾਕਤਾਂ ਦੀ ਦਖ਼ਲਅੰਦਾਜ਼ੀ ਵਧੇਗੀ ਜਿਸ ਨਾਲ ਕੌਮੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਪੁਲੀਸ ਨੇ ਗੈਰ ਕਾਨੂੰਨੀ ਤੌਰ ’ਤੇ ਇਕੱਠੇ ਹੋਣ ਅਤੇ ਸਰਕਾਰੀ ਅਧਿਕਾਰੀਆਂ ਦੀ ਡਿਊਟੀ ’ਚ ਅੜਿੱਕਾ ਡਾਹੁਣ ਦੇ ਦੋਸ਼ ਹੇਠ 30 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Previous articleਚੀਨੀ ਕੰਪਨੀਆਂ ਨੂੰ ਨਹੀਂ ਮਿਲਣਗੇ ਹਾਈਵੇਅ ਪ੍ਰਾਜਕੈਟਾਂ ਦੇ ਠੇਕੇ: ਗਡਕਰੀ
Next articleਫੌਚੀ ਵਲੋਂ ਅਮਰੀਕਾ ’ਚ ਕਰੋਨਾ ਦੇ ਇੱਕ ਲੱਖ ਕੇਸ ਪ੍ਰਤੀ ਦਿਨ ਦੀ ਚਿਤਾਵਨੀ