ਹਰੀਸ ਚੌਧਰੀ ਨੂੰ ਪੰਜਾਬ- ਚੰਡੀਗੜ੍ਹ ’ਚ ਕਾਂਗਰਸ ਦੀ ਇਹ ਨਹੀਂ ਜਿੰਮੇਵਾਰੀ ਮਿਲੀ

ਨਵੀਂ ਦਿੱਲੀ : ਰਾਜ ਦੇ ਤਾਜਾ ਘਟਨਾਕ੍ਰਮ ਦੌਰਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਨੇਤਾਵਾਂ ਦਰਮਿਆਨ ਮੁੱਖ ਭੂਮਿਕਾ ਨਿਭਾਉਣ ਤੋਂ ਬਾਅਦ ਰਾਜਸਥਾਨ ਦੇ ਮੰਤਰੀ ਹਰੀਸ ਚੌਧਰੀ ਨੂੰ ਹਰੀਸ ਰਾਵਤ ਦੀ ਥਾਂ ‘ਤੇ ਪੰਜਾਬ ਮਾਮਲਿਆਂ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਰੀਸ਼ ਚੌਧਰੀ ਬਣੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਹਨ। ਹਾਈਕਮਾਨ ਨੇ ਰਾਵਤ ਨੂੰ ਪੰਜਾਬ ਦੀਆਂ ਜੰਿਮੇਵਾਰੀਆਂ ਤੋਂ ਮੁਕਤ ਕੀਤਾ ਹੈ। ਉੱਤਰਾਖੰਡ ਚੋਣਾਂ ਕਰਕੇ ਰਾਵਤ ਕਈ ਵਾਰ ਮੰਗ ਕਰ ਚੁੱਕੇ ਹਨ। 20 22 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਫੇਰਬਦਲ ਹੋਇਆ ਹੈ। ਕਾਂਗਰਸ ਪ੍ਰਧਾਨ ਨੇ ਹਰੀਸ ਚੌਧਰੀ ਨੂੰ ਏਆਈਸੀਸੀ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਵਜੋਂ ਤੁਰੰਤ ਪ੍ਰਭਾਵ ਨਾਲ ਨਿਯੁਕਤ ਕੀਤਾ ਹੈ। ਹਰੀਸ ਰਾਵਤ ਨੂੰ ਉਨ੍ਹਾਂ ਦੀ ਮੌਜੂਦਾ ਜਿੰਮੇਵਾਰੀ ਤੋਂ ਮੁਕਤ ਕੀਤਾ ਜਾ ਰਿਹਾ ਹੈ। ਹਰੀਸ ਰਾਵਤ ਨੇ ਖੁਦ ਅਹੁਦਾ ਛੱਡਣ ਦੀ ਇੱਛਾ ਜਾਹਰ ਕੀਤੀ ਸੀ। ਦਰਅਸਲ, ਉੱਤਰਾਖੰਡ ਵਿੱਚ ਚੋਣਾਂ ਹੋਣ ਕਾਰਨ ਰਾਵਤ ਉੱਥੇ ਪਾਰਟੀ ਗਤੀਵਿਧੀਆਂ ਵੱਲ ਧਿਆਨ ਨਹੀਂ ਦੇ ਪਾ ਰਹੇ ਸਨ। ਤਿੰਨ ਦਿਨ ਪਹਿਲਾਂ ਹਰੀਸ ਰਾਵਤ ਨੇ ਵੀ ਪਾਰਟੀ ਹਾਈ ਕਮਾਂਡ ਨੂੰ ਟਵਿੱਟਰ ‘ਤੇ ਜਨਤਕ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਇੰਚਾਰਜ ਦੇ ਅਹੁਦੇ ਤੋਂ ਮੁਕਤ ਕੀਤਾ ਜਾਵੇ। ਇਸ ਤੋਂ ਪਹਿਲਾਂ ਵੀ ਹਰੀਸ ਰਾਵਤ ਨੇ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਸੀ। ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ, “ਕਾਂਗਰਸ ਪ੍ਰਧਾਨ ਨੇ ਸ੍ਰੀ ਹਰੀਸ ਚੌਧਰੀ ਨੂੰ ਤੁਰੰਤ ਪ੍ਰਭਾਵ ਨਾਲ ਏਆਈਸੀਸੀ ਪੰਜਾਬ ਅਤੇ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ਹੈ।“ ਬਿਆਨ ਵਿੱਚ ਕਿਹਾ ਗਿਆ ਹੈ ਕਿ ‘‘ਹਰੀਸ ਰਾਵਤ ਨੂੰ ਏਆਈਸੀਸੀ ਦੇ ਜਨਰਲ ਸਕੱਤਰ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਵਜੋਂ ਆਪਣੀ ਮੌਜੂਦਾ ਜੰਿਮੇਵਾਰੀ ਤੋਂ ਮੁਕਤ ਕੀਤਾ ਜਾ ਰਿਹਾ ਹੈ। ਉਹ ਸੀਡਬਲਯੂਸੀ ਦੇ ਮੈਂਬਰ ਵਜੋਂ ਜਾਰੀ ਰਹਿਣਗੇ।

Previous articlePriyanka to flag off ‘Pratigya Yatra’ on Saturday
Next articlePremier League: Man United v Liverpool, big game in fascinating weekend