ਹਰਿਆਣਾ ਨੇ ਕੈਦੀਆਂ ਦੀ ਪੈਰੋਲ ਛੇ ਹੋਰ ਹਫ਼ਤੇ ਵਧਾਈ

ਸਿਰਸਾ (ਸਮਾਜਵੀਕਲੀ) : ਹਰਿਆਣਾ ਦੇ ਜੇਲ੍ਹ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਹਰਿਆਣਾ ਦੀਆਂ ਜੇਲ੍ਹਾਂ ਚੋਂ ਪੈਰੋਲ ’ਤੇ ਬਾਹਰ ਆਏ ਕੈਦੀਆਂ ਦੀ ਪੇਰੋਲ ਛੇ ਹੋਰ ਹਫਤਿਆਂ ਲਈ ਵਧਾ ਦਿੱਤੀ ਗਈ ਹੈ। ਜੇਲ੍ਹ ਜਾਣ ਤੋਂ ਪਹਿਲਾਂ ਹਰ ਕੈਦੀ ਦਾ ਕਰੋਨਾਵਾਇਰਸ ਟੈਸਟ ਕੀਤਾ ਜਾਵੇਗਾ ਤੇ ਉਸ ਨੂੰ 14 ਦਿਨਾਂ ਲਈ ਇਕਾਂਤਵਾਸ ’ਚ ਰੱਖਿਆ ਜਾਵੇਗਾ।

ਇਸ ਦੌਰਾਨ ਲੌਕਡਾਊਨ ਦੇ ਚਲਦਿਆਂ ਬਿਜਲੀ ਖਪਤਕਾਰਾਂ ਨੂੰ ਅਗਲੇ ਤਿੰਨ ਮਹੀਨੇ ਬਿਜਲੀ ਦੇ ਬਿੱਲ ਭਰਨ ’ਚ ਰਾਹਤ ਦਿੱਤੀ ਗਈ ਹੈ। ਮੰਤਰੀ ਨੇ ਕਿਹਾ ਕਿ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭਰਨ ’ਚ ਅਗਲੇ ਤਿੰਨ ਮਹੀਨਿਆਂ ਲਈ ਰਾਹਤ ਦਿੱਤੀ ਗਈ ਹੈ। ਜੇ ਕੋਈ ਬਿਜਲੀ ਖਪਤਕਾਰ ਇਨ੍ਹਾਂ ਤਿੰਨਾਂ ਮਹੀਨਿਆਂ ਦੌਰਾਨ ਬਿੱਲ ਨਹੀਂ ਭਰਦਾ ਤਾਂ ਉਸ ’ਤੇ ਕੋਈ ਸਰਚਾਰਜ ਜਾਂ ਜੁਰਮਾਨਾ ਆਦਿ ਨਹੀਂ ਲਾਇਆ ਜਾਵੇਗਾ।

Previous articleਹੋਮਗਾਰਡ ਮੁਲਾਜ਼ਮ ਨੇ ਖੁਦਕੁਸ਼ੀ ਕੀਤੀ
Next articleਸ਼ਰਜੀਲ ਵੱਲੋਂ ਹਾਈ ਕੋਰਟ ਵਿਚ ਅਪੀਲ