ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਲੱਗੀ ਕਰੋਨਾ ਦੀ ਲਾਗ

ਚੰਡੀਗੜ੍ਹ (ਸਮਾਜ ਵੀਕਲੀ) :ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਹਾਲ ਦੀ ਘੜੀ ਉਹ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਵਿੱਜ ਨੇ ਦੋ ਹਫ਼ਤੇ ਪਹਿਲਾਂ ਹੀ ‘ਕੋਵੈਕਸੀਨ’ ਦਵਾਈ ਦੇ ਪ੍ਰੀਖਣ ਦੌਰਾਨ ਵਾਲੰਟੀਅਰ ਵਜੋਂ ਖੁਦ ਨੂੰ ਟੀਕਾ ਲਵਾਇਆ ਸੀ ਤੇ 13 ਦਿਨ ਮਗਰੋਂ ਉਨ੍ਹਾਂ ਨੂੰ ਦਵਾਈ ਦੀ ਦੂਜੀ ਖੁਰਾਕ ਦਿੱਤੀ ਜਾਣੀ ਸੀ। ਉਨ੍ਹਾਂ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕਰੋਨਾ ਦੀ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ।

Previous articleਕਿਸਾਨ ਅੰਦੋਲਨ ਨੂੰ ਬੌਲੀਵੁੱਡ ਤੋਂ ਲੋੜੀਂਦਾ ਸਮਰਥਨ ਨਾ ਮਿਲਣ ਤੋਂ ਗਿੱਪੀ ਗ੍ਰੇਵਾਲ ਨਿਰਾਸ਼
Next articleਟਰਾਂਸਪੋਰਟਰਾਂ ਵੱਲੋਂ ਵਿਗਿਆਨ ਭਵਨ ਅੱਗੇ ਰੋਸ ਪ੍ਰਦਰਸ਼ਨ