ਹਮਬਰਗ ਵਿੱਖੇ ਤੀਆਂ ਦਾ ਪ੍ਰੋਗਰਾਮ ਬੜੀ ਹੀ ਧੂਮ ਧਾਮ ਨਾਲ ਰੈਸਟੂਰੈਟ ਰਿੰਨਡੋਕਸ ਵਿੱਖੇ ਮਨਾਇਆ।

ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ):  ਬਹੁਤ ਪੁਰਾਣੇ ਸਮੇਂ ਤੋਂ ਤੀਆਂ ਦਾ ਪ੍ਰੋਗਰਾਮ ਕਿਹ ਲਵੋ ਜਾ ਮੇਲਾ ਵੀ ਕਹਿ ਸਕਦੇ ਹੋ,ਪਰ ਫਰਕ ਸਿਰਫ ਇੰਨਾਂ ਹੀ ਹੈ ਕਿ ਜੇ ਹਾਲ ਵਿੱਚ ਹੋਵੇ ਜਾ ਰੈਸਟੂਰੈਟ ਵਿੱਚ ਤਾਂ ਪ੍ਰੋਗਰਾਮ ਕਹਿ ਸਕਦੇ ਹੋ ਤੇ ਮੇਲਾ ਹਮੇਸਾ ਬਹੁਤ ਖੁੱਲੀ ਜਗਾ ਹੁੰਦਾ ਹੈ ਜਿਹਥੇ ਪੀਗਾ ਵੀ ਪਾਈਆ ਜਾਂਦੀਆਂ ਸੀ,ਪਰ ਅੱਜ ਕਲ ਕੋਰੋਨਾ ਦੀ ਮਾਰ ਹੋਣ ਕਰਕੇ ਬਹੁਤ ਵੱਡਾ ਪ੍ਰੋਗਰਾਮ ਤਾਂ ਨਹੀਂ ਕਰ ਸਕਦੇ ਕਿਉਂ ਕਿ ਪ੍ਰਸ਼ਾਸਨ ਦੇ ਵੀ ਹੁਕਮਾਂ ਅਨੂਸਾਰ ਹੀ ਚੱਲਣਾ ਪੈਣਾ ਹੈ,ਇਹ ਸਭ ਕੁਝ ਦੇਖਦੇ ਹੋਏ ਬੀਬੀ ਨਾਜਮਾ ਨਾਜ਼ ਨੇ ਸਾਰੀਆ ਬੀਬੀਆ ਨੂੰ ਬੱਚੀਆਂ ਨੂੰ ਤੀਆਂ ਦੇ ਪ੍ਰੋਗਰਾਮ ਵਿੱਚ ਇਹਥੇ ਆਉਣ ਲਈ ਜੀ ਆਇਆ ਆਖਦਿਆਂ ਸਭ ਦਾ ਧੰਨਵਾਦ ਕੀਤਾ ਤੇ ਇਕ ਸਮੇਂ ਨਾਲ ਢੁਕਵਾਂ ਸ਼ੇਅਰ. ਤੀਆਂ ਦੀ ਹੈ ਜਾਣ ਪੰਜਾਬਣ.

ਪੰਜਾਬੀਆਂ ਦਾ ਹੈ ਮਾਣ ਪੰਜਾਬਣ.
ਗਿੱਧਿਆਂ ਦੀ ਹੈ ਰਾਣੀ ਪੰਜਾਬਣ.
ਦੂਰੋ ਜਾਂਦੀ ਪਹਿਚਾਣ ਪੰਜਾਬਣ.

ਇਹ ਸ਼ੇਅਰ ਸੁੱਣਕੇ ਸਾਰੀਆ ਨੇ ਇਨੀਆ ਤਾੜੀਆਂ ਮਾਰੀਆਂ ਕਿ ਕੁਝ ਸਮੇਂ ਲਈ ਨਜ਼ਮਾਂ ਨੂੰ ਅੱਗੇ ਕੀ ਕਹਿੱਣਾ ਭੁੱਲ ਗਿਆ ਸੀ ਪਰ ਫਿਰ ਸਾਰੀਆ ਨੂੰ ਬੇਨਤੀ ਕੀਤੀ ਕਿ ਪਹਿਲਾ ਚਾਹ ਪਾਕੋੜਾ ਤਿਆਰ ਹੈ ਫਿਰ ਅਗਲੇ ਪ੍ਰੋਗਰਾਮ ਦੀ ਸਰੂਆਤ ਕਰਦੇ ਹਾ ਤੇ ਪ੍ਰੋਗਰਾਮ ਦੀ ਸਰੁਆਤ ਵਿੱਚ ਕੁਝ ਬੱਚਿਆ ਨੇ ਹਿੰਦੀ ਗਾਣਿਆਂ ਤੇ ਕੋਰੋਗਰਾਫੀ ਕੀਤੀ ਤੇ ਸਾਰੇ ਬੱਚਿਆ ਨੂੰ ਇਨਾਮ ਦੇਕੇ ਹੋਸਲਾ ਅਫਜਾਈ ਕੀਤੀ ਨਾਲ ਹੀ ਗਿੱਧੇ ਦਾ ਕਾਂਪੀਟੀਸਨ ਵੀ ਕਰਵਾਇਆ ਤੇ ਜਿੱਤਣ ਵਾਲੀ ਤਿੰਨਾਂ ਨੂੰ ਇਨਾਮ ਵੀ ਦਿੱਤੇ ਬਾਦ ਵਿੱਚ ਬੀਬੀਆਂ ਨੇ ਵੀ ਕਈ ਤਰਾਂ ਦੀਆ ਆਈਟਮਾ ਪੇਸ ਕੀਤੀਆਂ ਤੇ ਡੀ ਜੇ ਤੇ ਖ਼ੂਬ ਪ੍ਰੋਗਰਾਮ ਦਾ ਆਨੰਦ ਮਾਣਿਆ ਤੇ ਉਹਥੇ ਵੰਗਾ.ਚੂੜੀਆ.ਟਿੱਕੇ .ਮੇਹਦੀ ਤੇ(Vastra fashion)ਵਾਲ਼ਿਆਂ ਨੇ ਸੂਟਾ ਤੇ ਹੋਰ ਕਈ ਤਰਾਂ ਦੇ ਸਟਾਲ ਲਾਏ ਹੋਏ ਸੀ

ਇਸ ਪ੍ਰੋਗਰਾਮ ਵਿੱਚ ਸਾਡੇ ਹਮਬਰਗ ਤੋਂ ਪੰਜਾਬੀ ਗਾਇਕ ਅਮਰੀਕ ਮੀਕਾ ਨੇ ਵੀ ਆਪਣੀ ਹਾਜ਼ਰੀ ਲਵਾਈ ਤੇ ਡੀ ਜੇ ਦੀ ਵੀ ਸੇਵਾ ਕੀਤੀ ਤੇ ਪ੍ਰੋਗਰਾਮ ਦੀ ਸਮਾਪਤੀ ਤੇ ਮੈਡਮ ਨਾਜਮਾ ਨਾਜ਼ ਦੇ ਨਾਲ ਮੈਡਮ ਸੁਮਨਦੀਪ ਕੋਰ ਕੁਮਾਰ ,ਮੈਡਮ ਰਿੰਤੂ ਸ਼ਰਮਾ ,ਮੈਡਮ ਮੱਧੂ ਬੇਰੀ,ਸੁਮਨਦੀਪ ਕੋਰ ਤੇ ਮੈਡਮ ਕੁਲਦੀਪ ਕੋਰ ਨੇ ਇਹ ਪ੍ਰੋਗਰਾਮ ਨੂੰ ਕਰਾਉਣ ਵਿੱਚ ਬਹੁਤ ਮੱਦਤ ਕੀਤੀ ਤੇ ਇਸ ਪ੍ਰੋਗਰਾਮ ਦੇ ਸਪੋਸਰ ਤੇ ਇੰਡੀਅਨ ਉਵਰਸੀਜ ਜਰਮਨ ਕਾਂਗਰਸ ਦੇ ਮਜੂਦਾ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ ਨੂੰ ਸਟੇਜ ਤੇ ਸੱਦਾ ਦਿੱਤਾ ਤੇ ਮਿੰਟੂ ਜੀ ਨੇ ਪਹਿਲਾ ਤਾਂ ਨਾਜਮਾ ਤੇ ਬਾਕੀ ਬੀਬੀਆਂ ਦਾ ਧੰਨਵਾਦ ਕੀਤਾ ਜੋ ਜਿਹਨਾ ਨੇ ਇਨੇ ਵਧੀਆ ਪ੍ਰੋਗਰਾਮ ਦਾ ਰੇਂਜਮਿੰਟ ਕੀਤਾ ਤੇ ਅਸੀਂ ਤੇ ਕਾਂਗਰਸ ਪਾਰਟੀ ਹਮੇਸ਼ਾ ਤੁਹਾਡੇ ਨਾਲ ਹੈ,

ਜਦੋਂ ਵੀ ਕੋਈ ਵੀ ਪ੍ਰੋਗਰਾਮ ਕਰਨਾ ਹੋਵੇ ਅਸੀਂ ਹਮੇਸ਼ਾ ਹਾਜ਼ਰ ਹਾ ਮਿੰਟੂ ਜੀ ਨੇ ਕਿਹਾ ਕਿ ਮੈਨੂੰ ਇਹ ਪ੍ਰੋਗਰਾਮ ਬੜਾ ਚੰਗਾ ਲੱਗਾ ਤੇ ਅੱਗੇ ਤੋਂ ਵੀ ਇਸ ਤਰਾਂ ਦੇ ਪ੍ਰੋਗਰਾਮ ਕਰਾਏ ਜਾਣਗੇ ਇਸ ਸਮੇਂ ਰੇਸ਼ਮ ਭਰੋਲੀ,ਰਾਜੀਵ ਬੇਰੀ,ਰਾਜ ਸ਼ਰਮਾ ਵੀ ਨਾਲ ਸਨ। ਤੇ ਫਿਰ ਨਜ਼ਮਾਂ ਨਾਜ਼ ਨੇ ਇਕ ਵਾਰ ਫਿਰ ਸਾਰੀਆ ਬੀਬੀਆਂ , ਬੱਚਿਆ ਦਾ ਤੇ ਪਰਮੋਦ ਜੀ ਦਾ ਧੰਨਵਾਦ ਕੀਤਾ ਤੇ ਅਗਲੇ ਪ੍ਰੋਗਰਾਮ ਵਿੱਚ ਮਿੱਲਣ ਦਾ ਵਾਹਦਾ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ।

Previous articleNortheast Delhi riots: Yechury, Yogendra Yadav’s names in chargesheet
Next articleLJP softens stand after Nadda-Nitish meeting