ਹਫ਼ਤੇ ’ਚ ਚਾਰ ਹੋੋਣ ਕੰਮਕਾਜ ਵਾਲੇ ਦਿਨ: ਅਖ਼ਿਲੇਸ਼ ਯਾਦਵ

ਲਖਨਊ (ਸਮਾਜਵੀਕਲੀ) ;  ਸਮਾਜਵਾਦੀ ਪਾਰਟੀ ਦੇ ਮੁੱਖੀ ਅਖ਼ਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਮਸ਼ਵਰਾ ਦਿੱਤਾ ਹੈ ਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਫ਼ਤੇ ਦੇ ਅਖ਼ੀਰ ਵਿੱਚ ਸਖ਼ਤ ਲੌਕਡਾਊਨ ਕਰਨ ਦੀ ਥਾਂ ਕੰਮਕਾਜ ਲਈ ਚਾਰ ਦਿਨ ਕੀਤੇ ਜਾਣੇ ਚਾਹੀਦੇ ਹਨ।

ਹਾਲਾਂਕਿ, ਐਮਰਜੈਂਸੀ ਸੇਵਾਵਾਂ 24*7 ਚੱਲਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਇਹ ਪ੍ਰਤੀਕਿਰਿਆ ਰਾਜ ਸਰਕਾਰ ਵੱਲੋਂ ਲਾਗ ਦੇ ਮਾਮਲਿਆਂ ਨੂੰ ਰੋਕਣ ਲਈ ਆਗਾਮੀ ਸ਼ਨਿਚਰਵਾਰ ਤੋਂ ਸਖ਼ਤ ਪਾਬੰਦੀਆਂ ਲਗਾਉਣ ਦੇ ਫ਼ੈਸਲੇ ਤੋਂ ਬਾਅਦ ਆਈ ਹੈ। ਸ੍ਰੀ ਯਾਦਵ ਨੇ ਕਿਹਾ, ‘‘ਸਰਕਾਰ ਨੂੰ ਕੰਮਕਾਜ ਵਾਲੇ ਵਿਅਕਤੀਆਂ ਦੀ ਕਾਰਜਕੁਸ਼ਲਤਾ ਵਧਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਕ ਨਵਾਂ ਕੰਮ ਸੱਭਿਆਚਾਰ ਵਿਕਸਤ ਕਰਨਾ ਚਾਹੀਦਾ ਹੈ ਤਾਂ ਜੋ ਕੁਝ ਵੀ ਪ੍ਰਭਾਵਿਤ ਨਾ ਹੋਵੇ।’’

ਉਨ੍ਹਾਂ ਕਿਹਾ ਕਿ ਕੰਮਕਾਜ ਵਾਲੇ ਦਿਨ ਸੋਮਵਾਰ ਤੋਂ ਵੀਰਵਾਰ ਤੱਕ ਹੋਣੇ ਚਾਹੀਦੇ ਹਨ ਅਤੇ ਬੰਦ ਸ਼ੁੱਕਰਵਾਰ ਤੋਂ ਐਤਵਾਰ ਤੱਕ ਲਾਗੂ ਹੋਣਾ ਚਾਹੀਦਾ ਹੈ। 

Previous articleਪੱਛਮੀ ਬੰਗਾਲ ’ਚ ਭਾਜਪਾ ਵਿਧਾਇਕ ਦੀ ਲਾਸ਼ ਲਟਕਦੀ ਮਿਲੀ
Next articleਪੰਜਾਬ ਵਿੱਚ ਜਨਤਕ ਇਕੱਠ ’ਤੇ ਮੁਕੰਮਲ ਰੋਕ