ਸੱਤ ਲੋਕਾਂ ਦੇ ਕਰੋਨਾ ਪਾਜਿਟਵ ਹੋਣ ਕਾਰਨ ਸ਼ਾਮਚੁਰਾਸੀ ‘ਚ ਮਚਿਆ ਹੜਕੰਪ, 4 ,5 ਅਤੇ 6 ਵਾਰਡ 15 ਦਿਨ ਲਈ ਸੀਲ

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) : ਸ਼ਾਮਚੁਰਾਸੀ ਵਿਚ ਕਰੋਨਾ ਦੇ ਪ੍ਰਕੋਪ ਦੀ ਚਪੇਟ ਵਿਚ ਆਏ ਸੱਤ ਲੋਕਾਂ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਹੜਕੰਪ ਮੱਚ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਸਿਹਤ ਵਿਭਾਗ ਅਤੇ ਨਗਰ ਕੌਂਸਲ ਅਧਿਅਕਾਰੀਆਂ ਵਲੋਂ 4,5 ਅਤੇ 6 ਨੰਬਰ ਵਾਰਡ ਨੂੰ 15 ਦਿਨ ਲਈ ਸੀਲ ਕਰਦਿਆਂ ਆਪਣੇ ਆਪਣੇ ਘਰਾਂ ਵਿਚ ਸੁਰੱਖਿਅਤ ਰਹਿਣ ਅਪੀਲ ਕੀਤੀ। ਇਸ ਮੌਕੇ ਸ਼ਾਮਚੁਰਾਸੀ ਦਾ ਮੇਨ ਅੱਡਾ ਰੋਡ ਡਾਕਘਰ ਤੋਂ ਬੋਹੜ ਵਾਲਾ ਚੌਂਕ ਤੱਕ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ।

ਕਿਉਂਕਿ ਇਸ ਏਰੀਏ ਵਿਚ ਕਰੋਨਾ ਦੇ ਪਾਜਿਟਵ ਕੇਸ ਪਾਏ ਗਏ। ਇਸ ਸਬੰਧੀ ਐਸ ਐਮ ਓ ਹਰਬੰਸ ਲਾਲ ਅਤੇ ਡਾ. ਜੇ ਐਸ ਕਲਸੀ ਦੀ ਪੂਰੀ ਟੀਮ ਕਾਰਜਸ਼ੀਲ ਹੈ ਅਤੇ ਉਹ ਲਗਾਤਾਰ ਸਾਰੇ ਏਰੀਏ ਦਾ ਸਰਵੇ ਕਰ ਰਹੇ ਹਨ। ਉਕਤ ਮੈਡੀਕਲ ਅਮਲੇ ਵਲੋਂ ਰੋਜਾਨਾਂ 25 ਤੋਂ ਵੱਧ ਟੈਸਟ ਹਸਪਤਾਲ ਵਿਚ ਕੀਤੇ ਜਾਂਦੇ ਹਨ। ਪੁਲਿਸ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਸੁਰੱਖਿਅਤ ਰਹਿਣ ਲਈ ਅਪੀਲ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ•ਾਂ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਨਾ ਵੱਧ ਸਕੇ। ਸਿਰਫ਼ ਜਰੂਰੀ ਕੰਮਾਂ ਲਈ ਲੋਕ ਘਰਾਂ ਚੋਂ ਬਾਹਰ ਨਿਕਲਣ।

Previous article‘ਨਿਤ ਉਠਿ ਗਾਵਹੁ’ ਸ਼ਬਦ ਨਾਲ ਭਾਈ ਸ਼ਿਵ ਦਿਆਲ ਸਿੰਘ ਕੋਟਲਾ ਭਰ ਰਹੇ ਹਨ ਹਾਜ਼ਰੀ
Next articleਖੁਸ਼ਖਬਰੀ ਹੁਣ ਕੈਨੇਡਾ ਇਸ ਤਰੀਕੇ ਨਾਲ ਤੁਸੀਂ ਲੈ ਕੇ ਜਾ ਸਕਦੇ ਉਹ ਸਾਰਾ ਟੱਬਰ