ਸੱਤੀ ਖੋਖੇਵਾਲੀਆ ‘ਸੈਲਫਿਸ਼’ ਟਰੈਕ ਨਾਲ ਖੱਟ ਰਿਹਾ ਮੁਹੱਬਤ

ਫੋਟੋ : -ਸੱਤੀ ਖੋਖੇਵਾਲੀਏ ਦਾ ਟਰੈਕ 'ਸੈਲਫਿਸ਼'।

ਸ਼ਾਮਚੁਰਾਸੀ 27 ਜੁਲਾਈ, (ਚੁੰਬਰ) (ਸਮਾਜ ਵੀਕਲੀ)– ਪ੍ਰਸਿੱਧ ਗੀਤਕਾਰ ਅਤੇ ਗਾਇਕ ਸੱਤੀ ਖੋਖੇਵਾਲੀਆ ਆਪਣੇ ਲਿਖੇ ਹੋਏ, ਚਰਚਿਤ ਗੀਤਾਂ ਨਾਲ ਲੋਕਾਂ ਵਿਚ ਮਕਬੂਲ ਕਲਾਕਾਰ ਤਾਂ ਹੈ ਹੀ ਉਸ ਦੇ ਨਾਲ – ਨਾਲ ਅੱਜ ਕੱਲ ਉਹ ਆਪਣੇ ਨਵੇਂ ਆਏ ਸਿੰਗਲ ਟਰੈਕ ‘ਸੈਲਫਿਸ਼’ ਨਾਲ ਪੰਜਾਬੀ ਸਰੋਤਿਆਂ ਦਾ ਭਰਪੂਰ ਪਿਆਰ ਖੱਟ ਰਿਹਾ ਹੈ।

ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਯਾਰਾਂ ਦੇ ਯਾਰ ਗਾਇਕ ਸੱਤੀ ਖੋਖੇਵਾਲੀਆ ਨੇ ਦੱਸਿਆ ਕਿ ਉਸ ਦੇ ਇਸ ਟਰੈਕ ਨੂੰ ਸਰੋਤਿਆਂ ਨੇ ਭਰਵਾਂ ਪਿਆਰ ਦਿੱਤਾ ਜਿਸ ਨਾਲ ਉਸ ਦੀ ਗਾਇਕੀ ਨੂੰ ਭਰਪੂਰ ਬੱਲ ਮਿਲਿਆ। ਕਈ Àੁੱਚ ਕੋਟੀ ਦੇ ਗਾਇਕਾਂ ਨੇ ਇਸ ਟਰੈਕ ਦੀ ਮਕਬੂਲੀਅਤ ਲਈ ਸਰੋਤਿਆਂ ਨੂੰ ਪ੍ਰੇਰਿਤ ਕੀਤਾ। ਪੀ ਟੀ ਸੀ ਰਿਕਾਰਡਸ ਵਲੋਂ ਇਸ ਟਰੈਕ ਨੂੰ ਜੱਸੀ ਬ੍ਰਦਰਜ਼ ਦੇ ਮਿਊਜਿਕ ਨਾਲ ਸ਼ਿੰਗਾਰ ਕੇ ਲਾਂਚ ਕੀਤਾ ਗਿਆ।

ਜਿਸ ਨੂੰ ਗਾਉਣ ਅਤੇ ਲਿਖਣ ਦਾ ਕਾਰਜ ਖ਼ੁਦ ਸੱਤੀ ਖੋਖੇਵਾਲੀਆ ਨੇ ਕੀਤਾ ਹੈ। ਸੱਤੀ ਖੋਖੇਵਾਲੀਆ ਦੀ ਗਾਇਕੀ ਅਤੇ ਉਸ ਦੇ ਗੀਤਾਂ ਨੂੰ ਲੋਕ ਇਸੇ ਤਰ•ਾਂ ਮੁਹੱਬਤ ਦੀ ਨਿਗ•ਾ ਨਾਲ ਤੱਕਦੇ ਰਹਿਣਗੇ, ਅਜਿਹੀ ਉਹ ਅੱਗੇ ਤੋਂ ਵੀ ਆਸ ਕਰਦਾ ਹੈ।

Previous articleਜੱਸੀ ਧੰਜਲ ਅਤੇ ਹਰਲੀਨ ਅਖ਼ਤਰ ਲੈ ਕੇ ਆ ਰਹੇ ਹਨ ‘ਅੱਖ ਡਰਾਇਵਰ ਦੀ’
Next articleਅਧਿਆਪਕ ਦਲ ਦੁਆਰਾ ਸਰਕਾਰ ਵੱਲੋਂ ਮੋਬਾਈਲ ਭੱਤੇ ਦੀ ਕਟੌਤੀ ਦਾ ਤਿੱਖਾ ਵਿਰੋਧ