ਸੱਤਾ ’ਚ ਆਏ ਤਾਂ ਕਿਸਾਨਾਂ ਲਈ ਵੱਖਰਾ ਬਜਟ ਬਣਾਵਾਂਗੇ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਕਾਂਗਰਸ ਦੇਸ਼ ’ਚ ਦੋ ਵੱਖਰੇ ਬਜਟ ਬਣਾਏਗੀ ਜਿਨ੍ਹਾਂ ’ਚੋਂ ਇੱਕ ਬਜਟ ਕਿਸਾਨਾਂ ਲਈ ਤੇ ਦੂਜਾ ਆਮ ਬਜਟ ਦੇਸ਼ ਲਈ ਹੋਵੇਗਾ। ਉਹ ਇੱਥੋਂ ਦੇ ਸੈਕਟਰ-5 ’ਚ ਗੁਰੂਗ੍ਰਾਮ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਜੈ ਯਾਦਵ ਦੇ ਹੱਕ ’ਚ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਮਗਰੋਂ ਦੇਸ਼ ’ਚ ਕਿਸੇ ਵੀ ਕਿਸਾਨ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ ਤੇ ਗੁਰੂਗ੍ਰਾਮ ਨੂੰ ਵਰਲਡ ਬਿਜ਼ਨਸ ਸੈਂਟਰ ਵਜੋਂ ਵਿਕਸਤ ਕੀਤਾ ਜਾਵੇਗਾ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਐੱਨਡੀਏ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਹੀ ਰਿਹਾਅ ਕੀਤਾ ਗਿਆ ਸੀ।

Previous article‘ਆਪ’ ਦਾ ‘ਸਿਪਾਹੀ’ ਕੈਪਟਨ ਦੀ ਪਲਟਣ ਵਿੱਚ ਸ਼ਾਮਲ
Next articleਇਸ਼ਾਂਤ ਤੇ ਅਮਿਤ ਦਾ ਕਮਾਲ, ਰਾਜਸਥਾਨ ਪਲੇਅ-ਆਫ ਦੌੜ ’ਚੋਂ ਬਾਹਰ