ਸੱਤਰ ਕਿਲੋ ਭੁੱਕੀ ਅਤੇ 1054 ਬੋਤਲਾਂ ਸ਼ਰਾਬ ਸਣੇ ਪੰਜ ਗ੍ਰਿਫ਼ਤਾਰ

ਖੰਨਾ ਪੁਲੀਸ ਨੇ 1054 ਬੋਤਲਾਂ ਸ਼ਰਾਬ, 70 ਕਿਲੋ ਭੁੱਕੀ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਹੈ। ਇਸ ਸਬੰਧੀ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਧਰੁਵ ਦਾਹੀਆ ਨੇ ਦੱਸਿਆ ਕਿ ਦੋਰਾਹਾ ਪੁਲੀਸ ਵੱਲੋਂ ਥਾਣੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਪਿੰਡ ਗੁਰਥਲੀ ਨੇੜੇ ਨਹਿਰ ਕਿਨਾਰੇ ਲਾਏ ਨਾਕੇ ਦੌਰਾਨ ਇੱਕ ਇੰਡੀਕਾ ਕਾਰ (ਨੰਬਰ- ਪੀ.ਬੀ.13.ਐਮ-5446) ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਦੋ ਥੈਲਿਆਂ ਵਿੱਚ 35-35 ਕਿਲੋ (ਕੁੱਲ 70 ਕਿਲੋ) ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਪੁੱਤਰ ਸੋਹਣਾ ਸਿੰਘ ਵਾਸੀ ਪਿੰਡ ਬੁਆਣੀ ਵਜੋਂ ਹੋਈ ਹੈ। ਇਸੇ ਤਰ੍ਹਾਂ ਪੁਲੀਸ ਵੱਲੋਂ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਹੇਠ ਦੋਰਾਹਾ ਜਰਨੈਲੀ ਸੜਕ ’ਤੇ ਲਾਏ ਨਾਕੇ ਦੌਰਾਨ ਜਦੋਂ ਇੱਕ ਟੈਂਪੂ (ਛੋਟਾ ਹਾਥੀ ਨੰਬਰ-ਪੀ.ਬੀ.11.ਈ.ਜੈਡ-3544) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੱਖ-ਵੱਖ ਮਾਅਰਕੇ ਦੀਆਂ 600 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ। ਪੁਲੀਸ ਨੇ ਇਸ ਸਬੰਧੀ ਦੋ ਵਿਅਕਤੀਆਂ ਅਜੈ ਕੁਮਾਰ ਵਾਸੀ ਗਰੇਵਾਲ ਕਲੋਨੀ ਲੁਧਿਆਣਾ ਅਤੇ ਮਨਜੀਤ ਕੁਮਾਰ ਵਾਸੀ ਰਾਜੂ ਕਲੋਨੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਤੀਜੇ ਮਾਮਲੇ ਵਿੱਚ ਥਾਣੇਦਾਰ ਲਾਭ ਸਿੰਘ ਦੀ ਅਗਵਾਈ ਹੇਠ ਖੰਨਾ ਵਿੱਚ ਲਾਏ ਨਾਕੇ ਦੌਰਾਨ ਇੱਕ ਕਾਰ (ਨੰਬਰ-ਪੀ.ਬੀ.30.ਕੇ-9092) ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਵੱਖ-ਵੱਖ ਮਾਅਰਕੇ ਦੀਆਂ 456 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲੀਸ ਨੇ ਇਸ ਸਬੰਧੀ ਸੰਦੀਪ ਸਿੰਘ ਵਾਸੀ ਚੱਕ ਅਰਾਈਆਂ ਅਤੇ ਉਸਦੇ ਸਾਥੀ ਰਾਜਿੰਦਰ ਕੁਮਾਰ ਵਾਸੀ ਫ਼ਾਜ਼ਿਲਕਾ ਨੂੰ ਹਿਰਾਸਤ ਵਿੱਚ ਲਿਆ ਹੈ।

Previous article‘ਭਾਰਤ ਬੰਦ’ ਨੂੰ ਮੱਠਾ ਹੁੰਗਾਰਾ
Next articleਇੰਗਲੈਂਡ ਨੇ ਭਾਰਤ ਦੀਆਂ ਗੋਡਣੀਆਂ ਲਵਾਈਆਂ