ਸੰਸਦ ਦਾ ਬਜਟ ਸੈਸ਼ਨ ਦੋ ਭਾਗਾਂ ਵਿੱਚ 29 ਜਨਵਰੀ ਤੋਂ: ਕੇਂਦਰੀ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕਰਨ ਦਾ ਸਿਫਾਰਸ਼

ਨਵੀਂ ਦਿੱਲੀ (ਸਮਾਜ ਵੀਕਲੀ) : ਸੰਸਦ ਦਾ ਬਜਟ ਸੈਸ਼ਨ ਇਸ ਵਾਰ 29 ਜਨਵਰੀ ਤੋਂ ਸ਼ੁਰੂ ਹੋ ਸਕਦਾ ਹੈ। ਇਸ ਬਾਰੇ ਕੈਬਨਿਟ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਨੇ ਬਜਟ ਸੈਸ਼ਨ ਕਰੋਨਾ ਕਾਰਨ ਦੋ ਹਿੱਸਿਆਂ ਕਰਵਾਉਣ ਦੀ ਸਿਫਾਰਸ਼ ਕੀਤੀ ਹੈ। ਸੂਤਰਾਂ ਮੁਤਾਬਕ ਬਜਟ ਸੈਸ਼ਨ ਦਾ ਪਹਿਲਾ ਭਾਗ 29 ਜਨਵਰੀ ਤੋਂ 15 ਫਰਵਰੀ ਤੱਕ ਤੇ ਦੂਜਾ ਭਾਗ 8 ਮਾਰਚ ਤੋਂ 8 ਅਪਰੈਲ ਤੱਕ ਕਰਵਾਇਆ ਜਾ ਸਕਦਾ ਹੈ।ਸੂਤਰਾਂ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੀ ਸਾਂਝੀ ਬੈਠਕ ਨੂੰ 29 ਜਨਵਰੀ ਨੂੰ ਸੰਬੋਧਨ ਕਰਨਗੇ ਤੇ ਕੇਂਦਰੀ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਸੈਸ਼ਨ ਦੌਰਾਨ ਕਰੋਨਾ ਨਾਲ ਸਬੰਧਤ ਪ੍ਰੋਟੋਕੋਲ ਨੂੰ ਅਪਣਾਇਆ ਜਾਵੇਗਾ।

 

Previous articleਸੰਗਰੂਰ ਦੇ ਪਿੰਡ ਸਾਰੋਂ ਵਿੱਚ ਮਾਂ ਤੇ ਦੋ ਧੀਆਂ ਦੀ ਭੇਤਭਰੀ ਮੌਤ
Next articleਸਿੰਘੂ ਬਾਰਡਰ: ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਕਿਸਾਨ ਨੇਤਾਵਾਂ ਨਾਲ ਮੁਲਾਕਾਤ