ਸੰਸਦ ’ਚ ਔਰਤਾਂ ਲਈ ਰਾਖ਼ਵਾਂਕਰਨ ਯਕੀਨੀ ਬਣਾਵਾਂਗੇ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਜੇ ਪਾਰਟੀ 2019 ਦੀਆਂ ਚੋਣਾਂ ਤੋਂ ਬਾਅਦ ਸੱਤਾ ਸੰਭਾਲਦੀ ਹੈ ਤਾਂ ਸੰਸਦ ਤੇ ਵਿਧਾਨ ਸਭਾਵਾਂ ਵਿਚ ਔਰਤਾਂ ਨੂੰ 33 ਫੀਸਦ ਰਾਖ਼ਵਾਂਕਰਨ ਦੇਣ ਬਾਰੇ ਬਿੱਲ ਨੂੰ ਪਹਿਲ ਦੇ ਆਧਾਰ ’ਤੇ ਪਾਸ ਕੀਤਾ ਜਾਵੇਗਾ। ਉਨ੍ਹਾਂ ਨੂੰ ਅੱਜ ਇੱਥੇ ਇਕ ਪਾਰਟੀ ਵਰਕਰ ਨੇ ਕਿਹਾ ਸੀ ਕਿ ਔਰਤ ਉਮੀਦਵਾਰਾਂ ਦੀ ਗਿਣਤੀ ਵਧਾਏ ਜਾਣ ਦੀ ਲੋੜ ਹੈ। ਸੰਸਦ ਵਿਚ ਔਰਤਾਂ ਲਈ 33 ਫੀਸਦ ਰਾਖ਼ਵੇਂਕਰਨ ਦਾ ਬਿੱਲ ਕਈ ਚਿਰ ਤੋਂ ਲਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ 2019 ਵਿਚ ਜਿੱਤਣ ਦੀ ਸੂਰਤ ’ਚ ਉਹ ਪਹਿਲਾ ਕੰਮ ਇਹੀ ਕਰਨਗੇ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਔਰਤਾਂ ਨੂੰ ਨੁਮਾਇੰਦਗੀ ਦੇਣ ਦੇ ਹੱਕ ਵਿਚ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਉਨ੍ਹਾਂ ਆਪਣੇ 15 ਮਿੱਤਰਾਂ ਲਈ ‘ਵੱਧੋ-ਵੱਧ ਆਮਦਨ ਗਾਰੰਟੀ’ ਦਾ ਵਾਅਦਾ ਵਫ਼ਾ ਕੀਤਾ ਹੈ। ਦੱਸਣਯੋਗ ਹੈ ਕਿ ਰਾਹੁਲ ਨੇ ਸੋਮਵਾਰ ਨੂੰ ਗਰੀਬ ਤਬਕੇ ਲਈ ‘ਘੱਟੋ-ਘੱਟ ਆਮਦਨ ਗਾਰੰਟੀ’ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਕੇਰਲ ਦੀਆਂ ਔਰਤਾਂ ਤੇ ਧਾਰਮਿਕ ਰਵਾਇਤਾਂ ਦਾ ਸਨਮਾਨ ਕਰਦੀ ਹੈ, ਪਰ ਹਿੰਸਕ ਘਟਨਾਵਾਂ ਦੀ ਨਿਖੇਧੀ ਕਰਦੀ ਹੈ।

Previous articleਬੱਚਿਆਂ ਦੇ ਰਿਪੋਰਟ ਕਾਰਡ ਨੂੰ ‘ਵਿਜ਼ਟਿੰਗ ਕਾਰਡ’ ਨਾ ਬਣਾਉਣ ਮਾਪੇ: ਮੋਦੀ
Next articleਗਾਂਧੀ ਪਰਿਵਾਰ ਦੀ ਸਰਕਾਰ ਦੇਸ਼ ਦੇ ਲੋਕਾਂ ਦਾ ਭਲਾ ਨਹੀਂ ਕਰ ਸਕਦੀ: ਸ਼ਾਹ