‘ਸੰਵਿਧਾਨ ਤੋਂ ਪਹਿਲਾਂ’ ਟਰੈਕ ਨਾਲ ਹਾਜ਼ਰ ਹੋਇਆ ਗਾਇਕ ਰਿੱਕੀ ਮਨ

ਬਸਪਾ ਦੇ ਸੂਬਾ ਪ੍ਰਧਾਨ ਸ. ਗੜ੍ਹੀ ਵਲੋਂ ਗਾਇਕਾਂ, ਗੀਤਕਾਰਾਂ ਦੀ ਹਾਜ਼ਰੀ ਵਿਚ ਪੋਸਟਰ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਅਸ਼ੋਕਾ ਇੰਟਰਟੇਨਮੈਂਟ ਅਤੇ ਮਨੀ ਚੌਹਾਨ ਦੀ ਪੇਸ਼ਕਸ਼ ‘ਸੰਵਿਧਾਨ ਤੋਂ ਪਹਿਲਾਂ’ ਟਰੈਕ ਲੈ ਕੇ ਹਾਜ਼ਰ ਹੋਇਆ ਗਾਇਕ ਰਿੱਕੀ ਮਨ। ਮੈਲੋਡੀ ਬੀਟਸ ਦੇ ਮਿਊਜ਼ਿਕ ਸੰਗੀਤ ਵਿਚ ਸ਼ਿੰਗਾਰਿਆ ਇਹ ਟਰੈਕ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਦੀ ਬਾਤ ਪਾਉਂਦਾ ਹੈ। ਜਿਸ ਨੂੰ ਪ੍ਰਸਿੱਧ ਕਲਮ ਰਾਜਵੀਰ ਗੰਗੜ ਯੂ ਐਸ ਨੇ ਕਲਮਬੱਧ ਕੀਤਾ ਹੈ। ਰੁਕਮਨ ਵੀਡੀਓ ਨੇ ਇਸ ਟਰੈਕ ਨੂੰ ਸ਼ਾਨਦਾਰ ਫਿਲਮਾਂਕਣ ਸੇਵਾਵਾਂ ਨਿਭਾਈਆਂ ਹਨ। ਅਮਰਜੀਤ ਬੰਗੜ ਨਿਊਜੀਲੈਂਡ ਅਤੇ ਰੈਣੀ ਸਿੰਘ ਦਾ ਗਾਇਕ ਰਿੱਕੀ ਮਨ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਰਿੱਕੀ ਮਨ ਇਸ ਤੋਂ ਪਹਿਲਾਂ ਵੀ ਅਨੇਕਾਂ ਮਿਸ਼ਨਰੀ ਟਰੈਕ ਸਰੋਤਿਆਂ ਦੀ ਕਚਿਹਰੀ ਵਿਚ ਪੇਸ਼ ਕਰ ਚੁੱਕਾ ਹੈ। ਇਸ ਟਰੈਕ ਦਾ ਪੋਸਟਰ ਬਸਪਾ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਵਲੋਂ ਵੱਖ-ਵੱਖ ਗਾਇਕਾਂ, ਗੀਤਕਾਰਾਂ ਅਤੇ ਬੁੱਧੀਜੀਵੀਆਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਰੱਤੂ ਰੰਧਾਵਾ, ਰਾਣੀ ਅਰਮਾਨ, ਪ੍ਰੇਮ ਲਤਾ, ਕੁਲਦੀਪ ਚੁੰਬਰ, ਬਲਵਿੰਦਰ ਬਿੱਟੂ, ਰਾਜ ਦਦਰਾਲ, ਰਮੇਸ਼ ਚੌਹਾਨ, ਜੋਗਿੰਦਰ ਦੁਖੀਆ, ਰੂਪਲ ਲਾਲ ਧੀਰ, ਸਤਪਾਲ ਸਾਹਲੋਂ ਅਤੇ ਪੂਨਮ ਬਾਲਾ ਸਮੇਤ ਕਈ ਹੋਰ ਹਾਜਰ ਸਨ।

Previous articleDespite SAI rap, social distancing absent at wrestling nationals
Next articleHope to inspire next generation of girls, say women football icons