ਸੰਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਨ ਵੈਲੀ ਸਕੂਲ ਵਿਖੇ ਕਰਵਾਏ ਜਾਣ ਵਾਲੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕ। (ਫੋਟੋ ਚੁੰਬਰ)
ਸ਼ਾਮਚੁਰਾਸੀ,  (ਚੁੰਬਰ) – ਸੰਨ ਵੈਲੀ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਜਾਣ ਵਾਲੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਧੂਮਧਾਮ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਜਰਨੈਲ ਸਿੰਘ, ਪ੍ਰਿੰ. ਜਸਪਾਲ ਕੌਰ, ਪ੍ਰਬੰਧਕ ਜਸਵੀਰ ਕੌਰ ਨੇ ਦੱਸਿਆ ਕਿ ਇਹ ਸਮਾਗਮ 29 ਦਸੰਬਰ ਨੂੰ ਸਕੂਲ ਦੇ ਵਿਹੜੇ ਵਿਚ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਵੇਗਾ। ਜਿਸ ਵਿਚ ਸਿੱਖਿਆ ਮੰਤਰੀ ਪੰਜਾਬ ਸ਼ੀ੍ ਓ ਪੀ ਸੋਨੀ ਅਤੇ ਹਲਕੇ ਦੇ ਵਿਧਾਇਕ ਪਵਨ ਕੁਮਾਰ ਆਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੱਭਿਆਚਾਰ ਨਾਲ ਸਬੰਧਿਤ ਹੋਰ ਵੀ ਵੱਖ-ਵੱਖ ਵੰਨਗੀਆਂ ਨੂੰ ਸਕੂਲ ਦੇ ਬੱਚੇ ਵਿਲੱਖਣ ਢੰਗ ਨਾਲ ਪੇਸ਼ ਕਰਨਗੇ।

ਸਕੂਲ ਦੇ ਵਿਦਿਆਰਥੀਆਂ ਵਲੋਂ ਇਸ ਮੌਕੇ ਵਿਸ਼ੇਸ਼ ਮੌਕੇ ਵਿਸ਼ੇਸ਼ ਵਿਗਿਆਨ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਸਲਾਨਾ ਸਮਾਗਮ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਆ ਜਾਵੇਗਾ। ਇਸ ਸਮਾਗਮ ਲਈ ਜਿੱਥੇ ਸਕੂਲ ਪ੍ਰਬੰਧਕ ਅਤੇ ਵਿਦਿਆਰਥੀ ਉਤਸ਼ਾਹਿਤ ਹਨ, ਉੱਥੇ ਹੀ ਸਮੁੱਚੇ ਇਲਾਕੇ ਵਿਚ ਵੀ ਇਸ ਪ੍ਰੋਗਰਾਮ ਸਬੰਧੀ ਖੁਸ਼ੀ ਦੀ ਲਹਿਰ ਹੈ।

Previous articleChina launches lunar probe to study moon’s far side
Next articleਮੂਲਨਿਵਾਸੀ ਦੱਬੇ ਕੁਚੱਲੇ ਲੋਕਾਂ ਅਤੇ ਔਰਤਾਂ ਦੇ ਮੁਕਤੀਦਾਤਾ ਡਾ ਅੰਬੇਡਕਰ ਜੀ ਦੇ ਪ੍ਰੀ-ਨਿਰਵਾਨ ਦਿਵਸ ਤੇ ਓਹਨਾ ਨੂੰ ਸ਼ਰਧਾਂਜਲੀ ਦਿਤੀ ਗਈ